Ad-Time-For-Vacation.png

ਬਾਦਲ ਅਕਾਲੀ ਦਲ ਵਾਲੇਂ ਸਿੱਖਾਂ ਦੀਆਂ ਨਜ਼ਰਾਂ ਵਿਚੋਂ ਕਿਵੇਂ ਕਿਰ ਗਏ?

ਅਕਾਲ ਤਖ਼ਤ ਵਾਲਿਆਂ ਵਲੋਂ ਅਕਾਲੀ ਦਲ ਦੇ ਆਗੂਆਂ ਬਾਰੇ ਲਏ ਜਾਣ ਵਾਲੇ ਫ਼ੈਸਲੇ ਦੀ ਬੜੀ ਉਡੀਕ ਕਰਨੀ ਪੈ ਰਹੀ ਹੈ। ਅਕਾਲੀ ਦਲ ਦੇ ਆਗੂਆਂ ਨੇ ਚੋਣਾਂ ਜਿੱਤਣ ਦੇ ਲਾਲਚ ਵਿਚ ਇਕ ਬਾਬੇ ਦੇ ਦਰ ਉਤੇ ਜਾ ਕੇ ਸਿਰ ਝੁਕਾ ਦਿਤੇ। ਬਾਬਾ ਵੀ ਕੋਈ ਆਮ ਨਹੀਂ, ਬਲਕਿ ਸੌਦਾ ਸਾਧ, ਜਿਸ ਨੇ ਅਕਾਲੀਆਂ ਤੇ ਪੰਥਕ ਲੋਕਾਂ ਦੇ ਆਖੇ ਅਨੁਸਾਰ ਹੀ, ਸਾਡੇ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਣ ਦੀ ਬਜਰ ਗ਼ਲਤੀ ਕੀਤੀ ਸੀ। ਚੋਣਾਂ ਖ਼ਤਮ ਹੋ ਗਈਆਂ। ਅੱਜ ਤਾਂ ਨਤੀਜੇ ਵੀ ਆ ਜਾਣਗੇ ਪਰ ਅਕਾਲ ਤਖ਼ਤ ਵਾਲੇ ਅਜੇ ਤਕ ਇਸ ਗ਼ਲਤੀ ਦੀ ਸਜ਼ਾ ਨਹੀਂ ਮਿਥ ਸਕੇ। ਚੋਣਾਂ ਦੌਰਾਨ ਸਿਕੰਦਰ ਸਿੰਘ ਮਲੂਕਾ ਨੇ ਅਰਦਾਸ ਦੀ ਬੇਅਦਬੀ ਬਰਦਾਸ਼ਤ ਵੀ ਕੀਤੀ ਅਤੇ ਉਸ ਦੇ ਸਾਹਮਣੇ ਮੱਥਾ ਵੀ ਟੇਕਿਆ। ਉਨ੍ਹਾਂ ਨੇ ਇਕ-ਦੋ ਦਿਨ ਬਰਤਨਾਂ ਦੀ ਸੇਵਾ ਕਰ ਕੇ ਅਪਣੇ ‘ਪਾਪ’ ਵੀ ਧੋ ਲਏ ਅਤੇ ਉਹ ਫਿਰ ਤੋਂ ਗੁਰੂ ਦੇ ਸਿੱਖ ਬਣ ਗਏ। ਹੁਣ ਸੌਦਾ ਸਾਧ ਅੱਗੇ ਸਿਰ ਝੁਕਾਉਣ ਵਾਲੇ ਕੁਝਨਾਂ ਨੂੰ ਤਾਂ ਅਕਾਲ ਤਖ਼ਤ ਉਤੇ ਬੈਠੇ ਸਿਆਣੇ ਇਸ ਕਰ ਕੇ ਮਾਫ਼ ਕਰ ਦੇਣਗੇ ਕਿਉਂਕਿ ਉਹ ਪਤਿਤ ਹਨ ਤੇ ਉਨ੍ਹਾਂ ਦਾ ਸਿੱਖੀ ਨਾਲ ਕੋਈ ਵਾਹ ਵਾਸਤਾ ਨਹੀਂ। ਬਾਕੀਆਂ ਨੂੰ ਦੋ ਕੁ ਦਿਨ ਦੀ ਤਨਖ਼ਾਹ ਲਾ ਦਿਤੀ ਜਾਏਗੀ। ਸ਼ਾਇਦ ਬਰਤਨ ਧੋਣ ਦੀ ਜਾਂ ਜੁੱਤੀਆਂ ਦੀ ਸੇਵਾ।

ਸਿੱਖੀ ਕਿਸੇ ਕੰਮ ਨੂੰ ਛੋਟਾ ਜਾਂ ਵੱਡਾ ਨਹੀਂ ਮੰਨਦੀ ਅਤੇ ਗੁਰੂ ਘਰ ਵਿਚ ਸੰਗਤ ਦੀ ਕੋਈ ਵੀ ਸੇਵਾ ਸਜ਼ਾ ਨਹੀਂ ਹੋ ਸਕਦੀ। ਕੀ ਹੁਣ ਅਸੀਂ ਇਹ ਮੰਨ ਲਈਏ ਕਿ ਅਮੀਰ ਸਿਆਸਤਦਾਨ ਜੇ ਗੁਰੂ ਘਰ ਵਿਚ ਸੰਗਤ ਦੀ ਸੇਵਾ ਕਰ ਲੈਣਗੇ ਤਾਂ ਉਹ ਸਜ਼ਾ ਬਣ ਜਾਵੇਗੀ? ਜੋ ਕੰਮ ਸਾਰੇ ਸਿੱਖ ਗੁਰੂ-ਘਰਾਂ ਵਿਚ ਸੇਵਾ ਭਾਵਨਾ ਵਜੋਂ ਕਰਦੇ ਹਨ ਉਹ ਇਨ੍ਹਾਂ ‘ਵੱਡੇ ਲੋਕਾਂ’ ਵਾਸਤੇ ਸਜ਼ਾ ਬਣ ਜਾਵੇਗੀ ਅਤੇ ਇਕ ਵਾਰ ਫਿਰ ਤੋਂ ਉਹ ਅਪਣੇ-ਆਪ ਨੂੰ ਗੁਰੂ ਦੇ ਸਿੱਖ ਅਖਵਾਉਣ ਲੱਗ ਪੈਣਗੇ ਅਤੇ ਪੰਥਕ ਪਾਰਟੀ ਦੀਆਂ ਜ਼ਿੰਮੇਵਾਰੀਆਂ ਵਾਸਤੇ ਖ਼ੁਦ ਨੂੰ ਪੇਸ਼ ਕਰ ਦੇਣਗੇ।

ਅੱਜ ਸਿੱਖ ਪੰਥ ਦੀ ਜੋ ਹਾਲਤ ਹੈ, ਉਸ ਦੀਆਂ ਜ਼ਿੰਮੇਵਾਰ ਇਹੋ ਜਿਹੀਆਂ ਰੀਤਾਂ ਹੀ ਹਨ ਜੋ ਅਸੀਂ ਅਪਣੇ ਧਰਮ ਦਾ ਹਿੱਸਾ ਬਣਾ ਲਈਆਂ ਹਨ। ਪਛਤਾਵੇ ਨੂੰ ਦਿਖਾਵਾ ਬਣਾ ਲਿਆ ਗਿਆ ਹੈ।ਸ੍ਰੀ ਅਕਾਲ ਤਖ਼ਤ ਦੇ ਅਖੌਤੀ ਜਥੇਦਾਰ ਅਤੇ ਅਕਾਲੀ ਦਲ ਹੁਣ ਸਿੱਖਾਂ ਦੇ ਹਿਤਾਂ ਦੀਆਂ ਗੱਲਾਂ ਨਹੀਂ ਕਰਦੇ। ਇਹ ਤਾਕਤ ਅਤੇ ਪੈਸੇ ਦੀ ਦੌੜ ਹੈ ਜਿਸ ਵਿਚ ਉਹ ਅਪਣੇ ਗੁਰੂਆਂ ਦੀ ਬਾਣੀ ਦੀ ਬੇਅਦਬੀ ਵਰਗੀ ਭੁੱਲ ਦੀ ਸੰਜੀਦਗੀ ਸਮਝਣ ਦੇ ਕਾਬਲ ਵੀ ਨਹੀਂ ਰਹੇ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.