ਸੁਖਦੇਵ ਗਰਗ, ਜਗਰਾਓਂ : ਬਲੌਜ਼ਮ ਕਾਨਵੈਂਟ ਸਕੂਲ ਨੂੰ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਕਰਵਾਏ ਸਮਾਗਮ ‘ਚ ਬੈਸਟ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ। ਪਿੰ੍ਸੀਪਲ ਡਾ. ਅਮਰਜੀਤ ਕੌਰ ਨਾਜ਼ ਨੇ ਦੱਸਿਆ ਸਨਮਤੀ ਭਵਨ ਜਗਰਾਓਂ ਵਿਖੇ ਗ੍ਰੀਨ ਮਿਸ਼ਨ ਪੰਜਾਬ ਵੱਲੋਂ ਕਰਵਾਏ ਸਮਾਗਮ ‘ਚ ਬਹੁਤ ਸਾਰੇ ਸਕੂਲਾਂ ਨੇ ਹਿੱਸਾ ਲਿਆ।

ਉਨ੍ਹਾਂ ਦੱਸਿਆ ਇਸ ਸਮਾਗਮ ‘ਚ ਬਲੌਜ਼ਮ ਸਕੂਲ ਦੇ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਅੱਜ ਦੇ ਵਿਦਿਆਰਥੀਆਂ ‘ਚ ਸੋਸ਼ਲ ਮੀਡੀਆ ਦੀ ਵੱਧ ਵਰਤੋਂ ਦੇ ਮਾੜੇ ਪ੍ਰਭਾਵ ਸਬੰਧੀ ਇਕ ਨਾਟਕ ਪੇਸ਼ ਕਰਦਿਆਂ ‘ਬੈਸਟ ਪਰਫੋਰਮੈਂਸ ਦਾ ਐਵਾਰਡ’ ਜਿੱਤਿਆ। ਡਾ. ਨਾਜ਼ ਨੇ ਵਿਦਿਆਰਥੀਆਂ ਤੇ ਉਨ੍ਹਾਂ ਨੂੰ ਐਕਟ ਤਿਆਰ ਕਰਵਾਉਣ ਵਾਲੇ ਅਧਿਆਪਕ ਨਵਜੀਤ ਸਿੰਘ ਨੂੰ ਵਧਾਈ ਦਿੰਦੇ ਹੋਏ ਕਿਹਾ ਇਨ੍ਹਾਂ ਵਿਦਿਆਰਥੀਆਂ ਦੇ ਦਿੱਤੇ ਸੁਨੇਹੇ ਨੇ ਅੱਜ ਦੀ ਨੌਜਵਾਨ ਪੀੜੀ ਨੂੰ ਝੰਝੋੜਿਆ ਹੈ ਜੋ ਕਿ ਦਿਨ ਰਾਤ ਸੋਸ਼ਲ ਮੀਡੀਆ ਰਾਹੀਂ ਆਪਣਾ ਸਮਾਂ ਬਰਬਾਦ ਕਰ ਰਹੇ ਹਨ ਤੇ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਸਕੂਲ ਪ੍ਰਧਾਨ ਮਨਪ੍ਰਰੀਤ ਸਿੰਘ ਬਰਾੜ ਨੇ ਵੀ ਜੇਤੂ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।