ਹੈਪੀ ਜੱਲ੍ਹਾ, ਪਾਇਲ : ਬਾਬਾ ਕਾਲਾ ਮਹਿਰ ਅਸਥਾਨ ਪਿੰਡ ਬਰਮਾਲੀਪੁਰ ਦੇ ਮੁੱਖ ਸੇਵਾਦਾਰ ਸੇਵਾ ਸਿੰਘ ਤੂਰ ਦਾ ਦੇਹਾਂਤ ਹੋ ਗਿਆ ਹੈ ਜੋ ਕਿ 52 ਵਰਿ੍ਹਆਂ ਦੇ ਸਨ। ਕਾਲਾ ਮਹਿਰ ਅਸਥਾਨ ‘ਤੇ ਬਣੇ ਇਤਿਹਾਸਕ ਖੂਹ ‘ਤੇ ਲੜੀਆਂ ਲਗਾਉਣ ਦੀ ਸੇਵਾ ਕਰਦਿਆਂ ਉਨ੍ਹਾਂ ਦਾ ਪੈਰ ਤਿਲਕ ਗਿਆ ਸੀ ਤੇ ਉਹ ਖੂਹ ‘ਚ ਜਾ ਡਿੱਗੇ ਸਨ। ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਡੂੰਘੇ ਖੂਹ ‘ਚੋਂ ਕਈ ਘੰਟਿਆਂ ਦੀ ਘਾਲਣਾ ਤੋਂ ਬਾਅਦ ਬਾਹਰ ਕੱਿਢਆ ਪਰ ਉਦੋਂ ਤਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੇ ਵੱਡੇ ਭਰਾ ਸਰਬਜੀਤ ਸਿੰਘ ਤੂਰ ਦੇ ਅਮਰੀਕਾ ਤੋਂ ਵਤਨ ਪਰਤਣ ਉਪਰੰਤ ਅੰਤਿਮ ਸੰਸਕਾਰ ਪਿੰਡ ਬਰਮਾਲੀਪੁਰ ਵਿਖ਼ੇ ਕਰ ਦਿੱਤਾ ਗਿਆ ਜਿੱਥੇ ਵੱਡੀ ਗਿਣਤੀ ‘ਚ ਇਲਾਕਾ ਵਾਸੀਆਂ ਨੇ ਉਨ੍ਹਾਂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।

ਇਸ ਮੌਕੇ ਬਾਬਾ ਗਿਆਨ ਸਿੰਘ, ਕੁਲਦੀਪ ਸਿੰਘ ਸਰਪੰਚ ਬਰਮਾਲੀਪੁਰ, ਹਰੀਸ਼ ਕੁਮਾਰ ਨੋਨਾ, ਦਲਜੀਤ ਸਿੰਘ ਹੈਪੀ ਕੈਨੇਡਾ, ਮਲਾਗਰ ਸਿੰਘ ਮੁਹਾਲੀ, ਹਰਿੰਦਰ ਸਿੰਘ ਪ੍ਰਧਾਨ, ਮਨਪ੍ਰਰੀਤ ਸਿੰਘ ਪ੍ਰਧਾਨ ਦੁੱਧ ਸਭਾ, ਸਾਬਕਾ ਮੈਨੇਜਰ ਲੱਖਾ ਸਿੰਘ, ਕੁਲਵੀਰ ਸਿੰਘ ਹੇਅਰ ਪ੍ਰਧਾਨ ਸਪੋਰਟਸ ਕਲੱਬ, ਕਰਮਜੀਤ ਸਿੰਘ ਤੂਰ, ਕਰਨੈਲ ਸਿੰਘ ਬਰਮਾਲੀਪੁਰ, ਇੰਦਰਜੀਤ ਸਿੰਘ ਤੂਰ, ਗੁਰਪ੍ਰਰੀਤ ਸਿੰਘ ਲੱਖੀ, ਸੁਖਵੰਤ ਸਿੰਘ ਨੰਬਰਦਾਰ, ਗੁਰਤੇਜ ਸਿੰਘ ਨੰਬਰਦਾਰ, ਗੁਰਸ਼ਰਨ ਸਿੰਘ ਨੰਬਰਦਾਰ, ਗੁਰਪ੍ਰਰੀਤ ਸਿੰਘ ਪ੍ਰਧਾਨ, ਸਤਿੰਦਰਜੀਤ ਸਿੰਘ ਪ੍ਰਧਾਨ, ਲਖਵੀਰ ਸਿੰਘ ਪ੍ਰਧਾਨ ਆਦਿ ਹਾਜ਼ਰ ਸਨ।