ਲੀਡਸ ਟੀਚਿੰਗ ਹਸਪਤਾਲ ‘ਚ ਬਤੌਰ ਰੇਡੀਓਗ੍ਰਾਫਰ ਕੰਮ ਕਰਨ ਵਾਲੀ ਸੁਰਿੰਦਰ ਸਪਾਲ ਨੇ ਸੋਸ਼ਲ ਮੀਡੀਆ ‘ਤੇ ਅਨਾਇਆ ਕੰਦੋਲ ਦੇ ਪਰਿਵਾਰ ਦੀ ਅਪੀਲ ਤੋਂ ਬਾਅਦ ਕਿਡਨੀ ਦਾਨ ਕਰਨ ਦਾ ਫ਼ੈਸਲਾ ਕੀਤਾ। 36 ਸਾਲਾ ਸਪਾਲ ਨੇ ਕਿਹਾ ਕਿ ਮੈਂ ਇਹ ਜਾਣ ਕੇ ਖ਼ੁਸ਼ ਹਾਂ ਕਿ ਮੈਂ ਇਕ ਬੱਚੀ ਦੀ ਸਿਹਤ ਦਰੁਸਤ ਕਰਨ ‘ਚ ਮਦਦ ਕੀਤੀ।

ਹੁਣ ਉਹ ਆਮ ਬਚਪਨ ਗੁਜ਼ਾਰ ਸਕਦੀ ਹੈ। ਮੈਂ ਖ਼ੁਦ ਇਕ ਮਾਂ ਹਾਂ। ਇਸ ਲਈ ਮੈਂ ਵਧੇਰੇ ਖ਼ੁਸ਼ ਹਾਂ ਕਿ ਮੈਂ ਇਕ ਦੂਜੀ ਮਾਂ ਦੀ ਬੱਚੀ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ‘ਚ ਮਦਦ ਕੀਤੀ। ਜਦਕਿ ਅਨਾਇਆ ਦੇ ਪਿਤਾ ਅਮਰੀਕ ਕੰਦੋਲ ਨੇ ਕਿਹਾ ਕਿ ਸੁਪਰ ਹੀਰੋ ਅਸਲ ‘ਚ ਭਾਵੇਂ ਨਹੀਂ ਹੁੰਦੇ ਪਰ ਸਾਡੇ ਕੋਲ ਇਕ ਸੁਪਰ ਹੀਰੋ ਹੈ। ਜੇਕਰ ਉਹ ਟ੍ਰਾਂਸਪਲਾਂਟ ਨਹੀਂ ਕਰਦੀ ਤਾਂ ਮੈਨੂੰ ਲੱਗਦਾ ਕਿ ਅਨਾਇਆ ਇਸ ਦੁਨੀਆ ‘ਚ ਰਹਿ ਸਕਦੀ ਸੀ।

ਇਸ ਕਾਰਨ ਪਈ ਜ਼ਰੂਰਤ

ਭਾਰਤੀ ਪਿਛੋਕੜ ਵਾਲੀ ਅਨਾਇਆ ਕਈ ਸਮੱਸਿਆਵਾਂ ਨਾਲ ਸਮੇਂ ਤੋਂ ਪਹਿਲਾਂ ਪੈਦਾ ਹੋਈ ਸੀ। ਲਿਵਰ ਠੀਕ ਨਹੀਂ ਸੀ ਤੇ ਦੋਵੇਂ ਕਿਡਨੀਆਂ ਵੀ ਆਮ ਨਾਲੋਂ ਵਧੇਰੇ ਵੱਡੀਆਂ ਸਨ। ਜਨਮ ਸਮੇਂ ਅਨਾਇਆ ਦਾ ਵਜ਼ਨ ਸਿਰਫ਼ ਡੇਢ ਕਿੱਲੋ ਸੀ। ਅਨਾਇਆ ਨੂੰ ਜ਼ਿੰਦਾ ਰੱਖਣ ਲਈ ਰੋਜ਼ਾਨਾ 10-12 ਘੰਟੇ ਡਾਇਲਸਿਸ ‘ਤੇ ਰੱਖਿਆ ਜਾਂਦਾ ਸੀ।