ਆਲੀਆ ਭੱਟ ਅਤੇ ਵਰੁਨ ਧਵਨ ਦੀ ਫਿਲਮ ‘ਬਦਰੀਨਾਥ ਕੀ ਦੁਲਹਨੀਆ’ ਦਰਸ਼ਕਾਂ ਨੂੰ ਪਸੰਦ ਆ ਰਹੀ ਹੈ। ਫਿਲਮ ਨੇ ਪਹਿਲੇ ਦਿਨ ਬੌਕਸ ਆਫਿਸ ‘ਤੇ 12 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਅਤੇ ਦੂਜੇ ਦਿਨ 14.25 ਕਰੋੜ ਰੁਪਏ ਕਮਾਏ ਹਨ। ਕੁੱਲ ਮਿਲਾਕੇ ਫਿਲਮ ਨੇ ਦੋ ਦਿਨਾਂ ਵਿੱਚ 26.25 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ।ਇਹ ਫਿਲਮ ‘ਹਮਪਟੀ ਸ਼ਰਮਾ ਕੀ ਦੁਲਹਨੀਆ’ ਦਾ ਸੀਕਵੈਲ ਹੈ। ਪਹਿਲੀ ਫਿਲਮ ਵੀ ਬੇਹਦ ਕਾਮਯਾਬ ਰਹੀ ਸੀ। ਆਲੀਆ ਅਤੇ ਵਰੁਨ ਦੀ ਕੈਮਿਸਟ੍ਰੀ ਹਰ ਵਾਰ ਬੌਕਸ ਆਫਿਸ ਲਈ ਕੰਮ ਕਰਦੀ ਹੈ।ਉਮੀਦ ਕੀਤੀ ਜਾ ਰਹੀ ਹੈ ਕਿ ਫਿਲਮ ਆਸਾਨੀ ਨਾਲ 100 ਕਰੋੜ ਰੁਪਏ ਦਾ ਆਂਕੜਾ ਪਾਰ ਕਰ ਲਏਗੀ। ਫਿਲਮ ਦਾ ਨਿਰਦੇਸ਼ਨ ਸ਼ਸ਼ਾਂਕ ਖੈਤਾਨ ਨੇ ਕੀਤਾ ਹੈ।
ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼
ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.