ਸਾਨ ਫ੍ਰਾਂਸਿਸਕੋ— ਫੇਸਬੁੱਕ ਨੂੰ 1.94 ਅਰਬ ਯੂਜ਼ਰਜ਼ ਦੇ ਜ਼ਰੀਏ 8.03 ਅਰਬ ਡਾਲਰ ਦਾ ਲਾਭ ਹੋਇਆ ਹੈ। ਪਿਛਲੇ ਛੇ ਮਹੀਨਿਆਂ ‘ਚ ਯੂਜ਼ਰਜ਼ ਦੀ ਗਿਣਤੀ 1.86 ਅਰਬ ਰਹੀ। ਇਸ ਕਾਰਨ ਫੇਸਬੁੱਕ ਦੀ ਆਮਦਨ ‘ਚ ਸਾਲ ਦਰ ਸਾਲ 49 ਫੀਸਦੀ ਦੀ ਬੜ੍ਹਤ ਹੋ ਰਹੀ ਹੈ। ਕਈ ਵਿਵਾਦਾਂ ਦੇ ਬਾਵਜ਼ੂਦ ਫੇਸਬੁੱਕ ਸੋਸ਼ਲ ਮੀਡੀਆ ਨੈੱਟਵਰਕ ਦੇ ਮੁੱਖ ਸਰੋਤ ਦੇ ਰੂਪ ‘ਚ ਬਣਿਆ ਹੋਇਆ ਹੈ। ਇਸ ‘ਚ ਪਿਛਲੇ ਸਾਲ ਦੀ ਤਿਮਾਹੀ ਦੀ ਤੂਲਨਾ ‘ਚ 4.3 ਫੀਸਦੀ ਦਾ ਵਾਧਾ ਦੱਸਿਆ ਗਿਆ ਹੈ।
ਫੇਸਬੁੱਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਾਰਕ ਜੁਕਰਬਰਗ ਨੇ ਬਿਆਨ ‘ਚ ਕਿਹਾ, ”ਸਾਡੀ 2017 ਦੀ ਸ਼ੁਰੂਆਤ ਵਧੀਆ ਹੋਈ ਹੈ। ਇਸ ਮਜ਼ਬੂਤ ਵਿਸ਼ਵ ਭਾਈਚਾਰੇ ਦੇ ਸਹਿਯੋਗ ਲਈ ਸਾਡੇ ਵੱਲੋਂ ਨਵੇਂ-ਨਵੇਂ ਉਪਕਰਣਾਂ ਦੀ ਤਲਾਸ਼ ਜਾਰੀ ਹੈ।” ਫੇਸਬੁੱਕ ਨੂੰ ਪਿਹਲੀ ਤਿਮਾਹੀ ‘ਚ ਮਿਲੇ ਆਮਦਨ ਦਾ 85 ਫੀਸਦੀ ਹਿੱਸਾ ਮੋਬਾਇਲ ਇਸ਼ਤਿਹਰਾਂ ਦੀ ਕਮਾਈ ਦੀ ਦੇਣ ਹੈ। ਅਮਰੀਕਾ ‘ਚ ਰਾਸ਼ਟਰਪਤੀ ਅਹਪਦੇ ਦੇ ਚੋਣ ਤੋਂ ਬਾਅਦ ਫੇਸਬੁੱਕ ਝੂੱਠੀਆਂ ਖਬਰਾਂ ਅਤੇ ਹਿੰਸਕ ਵੀਡੀਓ ਕਾਰਨ ਵਿਵਾਦਾਂ ‘ਚ ਫੰਸਿਆ ਹੋਇਆ ਸੀ। ਹਿੰਸਕ ਵੀਡੀਓ ਨੂੰ ਹਟਾਉਣ ਅਤੇ ਹੋਰ ਚੀਜ਼ਾਂ ‘ਤੇ ਨਜ਼ਰ ਰੱਖਣ ਲਈ ਫੇਸਬੁੱਕ ਅਗਲੇ ਸਾਲ ਤੱਕ 3 ਹਜ਼ਾਰ ਹੋਰ ਕਰਮਚਾਰੀਆਂ ਦੀ ਨਿਯੁਕਤੀ ਕਰੇਗਾ। ਇਸ ਨੇ ਫਰਜ਼ੀ ਖਬਰਾਂ ਅਤੇ ਨਫਰਤ ਫੈਲਾਉਣ ਵਾਲੇ ਬਿਆਨਬਾਜ਼ੀ ਦੇ ਖਿਲਾਫ ਕਾਰਵਾਈ ਲਈ ਹੱਲ ਲੱਭਣਾ ਸ਼ੁਰੂ ਕਰ ਦਿੱਤਾ ਹੈ।