ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦਾ ਦੋਸ਼ੀ ਰਿਸ਼ੀਕੇਸ਼ ਦੇਵਡੀਕਰ ਨੂੰ ਝਾਰਖੰਡ ਦੇ ਧਨਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਹੈ। 5 ਸਤੰਬਰ 2017 ਨੂੰ ਬੰਗਲੁਰੂ ਚ ਪੱਤਰਕਾਰ ਗੌਰੀ ਲੰਕੇਸ਼ ਦਾ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਦੋਸ਼ੀ ਰਿਸ਼ੀਕੇਸ਼ ਕਤਰਾਸ ਦੇ ਕਾਰੋਬਾਰੀ ਪ੍ਰਦੀਪ ਖੇਮਕਾ ਦੇ ਪੈਟਰੋਲ ਪੰਪ ਚ ਪਛਾਣ ਲੁਕਾ ਕੇ ਰਹਿ ਰਿਹਾ ਸੀ। ਉਸ ਨੂੰ ਬੰਗਲੌਰ ਦੀ ਐਸਆਈਟੀ ਨੇ ਛਾਪਾ ਮਾਰ ਕੇ ਦਬੋਚਿਆ ਹੈ। ਪੁਲਿਸ ਨੇ ਕਿਹਾ ਸੀ ਕਿ ਤਿੰਨ ਸ਼ੱਕੀ ਵਿਅਕਤੀ ਗੌਰੀ ਦੇ ਘਰ ਚ ਦਾਖਲ ਹੋਏ ਤੇ ਉਨ੍ਹਾਂ ‘ਤੇ ਨੇੜਿਓਂ ਗੋਲੀਆਂ ਚਲਾਈਆਂ, ਜਿਸ ਨਾਲ ਗੌਰੀ ਲੰਕੇਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਣਯੋਗ ਹੈ ਕਿ ਗੌਰੀ ਮਸ਼ਹੂਰ ਕਵੀ ਅਤੇ ਪੱਤਰਕਾਰ ਪੀ. ਲੰਕੇਸ਼ ਦੀ ਧੀ ਸੀ। ਉਹ ਸਾਂਧਿਆ ਰਸਾਲੇ ਲੰਕੇਸ਼ ਰਸਾਲੇ ਦੀ ਸੰਪਾਦਕ ਸਨ। 55 ਸਾਲ ਦੇ ਗੌਰੀ ਲੰਕੇਸ਼ ਦੱਖਣਪੱਖੀ ਸੰਗਠਨਾਂ ਦੇ ਖਿਲਾਫ ਮੁਖਰ ਸਨ ਅਤੇ ਕਈ ਕੱਟੜਪੰਥੀ ਹਿੰਦੂਵਾਦੀ ਸੰਗਠਨਾਂ ਵੱਲੋਂ ਉਨ੍ਹਾਂ ਨੂੰ ਧਮਕੀਆਂ ਵੀ ਮਿਲ ਰਹੀਆਂ ਸਨ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


