ਸਰੀ – ਕੈਨੇਡਾ ਦੀ ਧਰਤੀ ‘ਤੇ ਸੋਹਣੀ ਧਰਤੀ ਪਾਕਿਸਤਾਨ ਤੇ ਪੰਜਾਬ ਭਵਨ ਕੈਨੇਡਾ ਨੇ ਸਾਂਝੇ ਤੌਰ ‘ਤੇ ਦੋਹਾਂ ਮੁਲਕਾਂ ਦੇ ਅਜ਼ਾਦੀ ਦਿਵਸ ਮਨਾਉਂਦਿਆਂ ਬਾਬੇ ਨਾਨਕ ਤੇ ਬਾਬਾ ਫਰੀਦ ਜੀ ਦਾ ਪੋਰਟ੍ਰੇਟ ਸਾਂਝੇ ਤੌਰ ‘ਤੇ ਰਿਲੀਜ਼ ਕੀਤਾ। ਇਸ ਮੌਕੇ ਪਾਕਿਸਤਾਨ ਤਰਫੋਂ ਤਾਰਿਕ ਕਿਆਨੀ, ਸਲਮਾ ਸ਼ਾਹ, ਫਹਾਦ ਅਮਜ਼ਦ ਪਾਕਿਸਤਾਨ ਕੰਸਲੇਟ ਜਨਰਲ ਅਤੇ ਅਮਰੀਕ ਪੱਲ੍ਹੀ, ਕਵਿੰਦਰ ਚੰਦ ਸੁੱਖੀ ਬਾਠ ਤੇ ਹੋਰ ਦੋਹਾਂ ਮੁਲਕਾਂ ਦੇ ਪਤਵੰਤੇ ਸੱਜਣ ਮੌਜੂਦ ਸਨ।
ਦਿਲਾਂ ਵਿੱਚ ਦਰਦ ਹੋਵੇ ਤੇ ਮੁਹੱਬਤ ਦਾ ਚਲਨ ਹੋਵੇ
ਕੋਈ ਤੇਰਾ ਵਤਨ ਹੋਵੇ
ਕੋਈ ਮੇਰਾ ਵਤਨ ਹੋਵੇ
ਕਦੇ ਤੂੰ ਘਰ ਮੇਰੇ ਆਵੇਂ ਕਦੇ ਮੈਂ ਘਰ ਤੇਰੇ ਆਵਾਂ
ਇਕੱਠੇ ਬਹਿ ਦੁਆ ਕਰੀਏ ਅਮਨ ਹੋਵੇ ਅਮਨ ਹੋਵੇ-ਸੁੱਖੀ ਬਾਠ
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ


