Skip to content
Sunday, October 25, 2026 10°C · Drizzle · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਪੰਜਾਬ ਦੇ ਸ਼ਿਵ ਸੈਨਾ ਲੀਡਰ ‘ਤੇ ਕਤਲ ਦਾ ਇਲਜ਼ਾਮ

By Admin Published 1 min read

ਚੰਡੀਗੜ੍ਹ: ਸ਼ਿਵ ਸੈਨਾ ਬਾਲ ਠਾਕਰੇ ਦੀ ਪੰਜਾਬ ਇਕਾਈ ਦੇ ਉਪ-ਪ੍ਰਧਾਨ ਹਰੀਸ਼ ਸਿੰਗਲਾ ‘ਤੇ ਸ਼ਿਵ ਸੇਨਾ ਲੀਡਰ ਦੀ ਹੱਤਿਆ ਦੇ ਇਲਜ਼ਾਮ ਲੱਗੇ ਹਨ। ਮ੍ਰਿਤਕ ਗੁਰਦੀਪ ਸਿੰਘ ਦੀ ਮਾਤਾ ਰਣਜੀਤ ਕੌਰ ਨੇ ਇਲਜ਼ਾਮ ਲਾਏ ਹਨ ਕਿ ਸਿੰਗਲਾ ਨੇ ਗੁਰਦੀਪ ਨੂੰ ਰਸੂਖਦਾਰ ਬਨਾਉਣ ਦੇ ਨਾਂ ਤੇ ਸ਼ਿਵ ਸੈਨਾ ਬਾਲ ਠਾਕਰੇ ਦੀ ਪੰਜਾਬ ਇਕਾਈ ਦਾ ਮਾਨਸਾ ਜ਼ਿਲ੍ਹੇ ਦਾ ਪ੍ਰਧਾਨ ਬਣਾ ਦਿੱਤਾ। ਇਸ ਤੋਂ ਬਾਦ ਉਸ ਨਾਲ ਲੱਖਾਂ ਰੁਪਏ ਦੇ ਠੱਗੀ ਕਰ ਲਈ। ਜਦੋਂ ਗੁਰਦੀਪ ਇਸ ਬਾਰੇ ਪੁਲਿਸ ਨੂੰ ਦੱਸਣ ਵਾਲਾ ਸੀ ਤਾਂ ਸਿੰਗਲਾ ਨੇ ਉਸ ਨੂੰ ਪਟਿਆਲਾ ਬੁਲਾ ਕੇ ਉਸ ਦਾ ਕੱਤਲ ਕਰ ਦਿੱਤਾ। ਕਤਲ ਕਰਨ ਮਗਰੋਂ ਲਾਸ਼ ਨੂੰ ਮਾਨਸਾ ਨੇੜੇ ਸੁੱਟ ਦਿੱਤਾ ਤੇ ਮੁੰਡੇ ਦੇ ਭਰਾਂ ਤੋ ਬਿਆਨ ਦਵਾ ਦਿੱਤਾ ਕਿ ਉਹ ਨਸ਼ਾ ਕਰਦਾ ਸੀ।

ਮ੍ਰਿਤਕ ਦੀ ਮਾਂ ਨੇ ਇਲਜ਼ਮਾ ਲਾਏ ਨੇ ਇਸ ਪੂਰੇ ਕਾਂਡ ਵਿਚ ਸਿੰਗਲਾ ਦਾ ਦੋਸਤ ਸ਼ੰਕਰ ਭਾਰਦਵਾਜ ਵੀ ਇਸ ਵਿਚ ਸ਼ਾਮਿਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 4 ਮਈ ਗੁਰਦੀਪ ਦੀ ਮੌਤ ਹੋਈ ਸੀ ਪਰ ਹਾਲੇ ਤੱਕ ਸਮਾਣਾ ਸਿਟੀ ਥਾਨਾ ਪੁਲਿਸ ਸਿੰਗਲਾ ਦੇ ਪ੍ਰਭਾਵ ਹੇਠ ਆ ਕੇ ਕਾਰਵਾਈ ਨਹੀਂ ਕਰ ਰਹੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp