Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਪ੍ਰਸਿੱਧ ਗਾਇਕ ਗਿੱਲ ਹਰਦੀਪ ਨੂੰ ਸ. ਅਰਜਨ ਸਿੰਘ ਬਾਠ ਯਾਦਗਾਰੀ ਅਵਾਰਡ ਪ੍ਰਦਾਨ ਕੀਤਾ

By uscreative Published 2 min read

ਸਰੀ:-ਪੰਜਾਬੀ ਬੋਲੀ ਅਤੇ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਜ਼ੁਬਾਨ ਨਾਲ ਜੁੜੇ ਕਲਾਕਾਰਾਂ, ਸਾਹਿਤਕਾਰਾਂ ਦਾ ਬਣਦਾ ਮਾਨ ਸਨਮਾਨ ਵੀ ਹੁੰਦਾ ਰਹੇ।ਪੰਜਾਬ ਭਵਨ ਸਰੀ ਕੈਨੇਡਾ ਆਪਣੀ ਇਸ ਜ਼ੁੰਮੇਵਾਰੀ ਨੂੰ ਬਖੂਬੀ ਸਮਝਦਾ ਹੈ।ਗਿੱਲ ਹਰਦੀਪ ਪੰਜਾਬੀ ਗਾਇਕੀ ਵਿੱਚ ਇੱਕ ਸਥਾਪਿਤ ਨਾਂ ਹੈ।ਉਸਦੇ ਗੀਤਾਂ ਦੀ ਚੋਣ ਵਿਲੱਖਣ ਹੈ।ਪੰਜਾਬ ਅਤੇ ਪੰਜਾਬੀ ਲੋਕਾਂ ਦਾ ਦਰਦ ਉਸਦੇ ਗੀਤਾਂ ਦਾ ਮੁੱਖ ਵਿਸ਼ਾ ਰਹੇ ਹਨ।ਉਸਦੇ ਯੋਗਦਾਨ ਦੇ ਮਹੱਤਵ ਨੂੰ ਪੰਜਾਬ ਭਵਨ ਸਰੀ ਕੈਨੇਡਾ ਭਲ਼ੀ ਭਾਂਤ ਸਮਝਦਾ ਹੈ।ਸੰਸਥਾਪਕ ਪੰਜਾਬ ਭਵਨ ਸ੍ਰੀ ਸੁੱਖੀ ਬਾਠ ਜੀ ਦੇ ਸਵਰਗੀ ਪਿਤਾ ਦੀ ਯਾਦ ਵਿੱਚ ਸਥਾਪਿਤ ਸ.ਅਰਜਨ ਸਿੰਘ ਬਾਠ ਯਾਦਗਾਰੀ ਸਨਮਾਨ ਗਿੱਲ ਹਰਦੀਪ ਨੂੰ ਪ੍ਰਦਾਨ ਕਰਕੇ ਪੰਜਾਬ ਭਵਨ ਅਤੇ ਬਾਠ ਪਰਿਵਾਰ ਆਪਣੇ ਆਪ ਨੂੰ ਮਾਣ ਮੱਤਾ ਮਹਿਸੂਸ ਕਰਦੇ ਹਨ।ਇਸੇ ਤਹਿਤ ਸ੍ਰੀ ਸੁੱਖੀ ਬਾਠ ਅਤੇ ਪਰਵਾਰ ਵੱਲੋਂ ਆਪਣੇ ਸਵਰਗੀ ਪਿਤਾ ਸ.ਅਰਜਨ ਸਿੰਘ ਬਾਠ ਦੀ ਛੇਵੀਂ ਬਰਸੀ ਪੰਜਾਬ ਭਵਨ ਵਿੱਚ ਮਨਾਈ ਗਈ।ਗੀਤ ਸੰਗੀਤ ਤੋਂ ਬਾਦ ਵੱਡੇ ਬਾਠ ਸਾਹਿਬ ਦੀ ਫੋਟੋ ਉੱਪਰ ਪਰਿਵਾਰ ਵੱਲੋਂ ਹਾਰ ਅਰਪਿਤ ਕਰਨ ਬਾਦ ਸਨਮਾਨ ਦੀ ਰਸਮ ਅਦਾ ਕੀਤੀ ਗਈ।ਗਿੱਲ ਹਰਦੀਪ ਪੰਜਾਬੀ ਗਾਇਕੀ ਵਿੱਚ ਇੱਕ ਸਥਾਪਿਤ ਨਾਂ ਹੈ।ਉਸਦੇ ਗੀਤਾਂ ਦੀ ਚੋਣ ਵਿਲੱਖਣ ਹੈ ।ਪੰਜਾਬ ਅਤੇ ਪੰਜਾਬੀ ਲੋਕਾਂ ਦਾ ਦਰਦ ਉਸਦੇ ਗੀਤਾਂ ਦਾ ਮੁੱਖ ਵਿਸ਼ਾ ਰਹੇ ਹਨ।ਉਸਦੇ ਯੋਗਦਾਨ ਦੇ ਮਹੱਤਵ ਨੂੰ ਪੰਜਾਬ ਭਵਨ ਸਰੀ ਕੈਨੇਡਾ ਭਲ਼ੀ ਭਾਂਤ ਸਮਝਦਾ ਹੈ। ਸੰਸਥਾਪਕ ਪੰਜਾਬ ਭਵਨ ਸ੍ਰੀ ਸੁੱਖੀ ਬਾਠ ਜੀ ਦੇ ਸਵਰਗੀ ਪਿਤਾ ਦੀ ਯਾਦ ਵਿੱਚ ਸਥਾਪਿਤ ਸ.ਅਰਜਨ ਸਿੰਘ ਬਾਠ ਯਾਦਗਾਰੀ ਸਨਮਾਨ ਗਿੱਲ ਹਰਦੀਪ ਨੂੰ ਪ੍ਰਦਾਨ ਕਰਕੇ ਪੰਜਾਬ ਭਵਨ ਅਤੇ ਬਾਠ ਪਰਿਵਾਰ ਆਪਣੇ ਆਪ ਨੂੰ ਮਾਣ ਮੱਤਾ ਮਹਿਸੂਸ ਕਰਦੇ ਹਨ।ਇਸੇ ਦੌਰਾਨ ਭਾਰੀ ਗਿਣਤੀ ਵਿੱਚ ਆਏ ਪਰਿਵਾਰਕ ਮੈਂਬਰ ਅਤੇ ਹੋਰ ਪਤਵੰਤਿਆਂ ਨੂੰ ਗਿੱਲ ਹਰਦੀਪ ਨੇ ਆਪਣੀ ਜ਼ੋਰਦਾਰ ਗਾਇਕੀ ਨਾਲ ਬੇਹੱਦ ਪ੍ਰਭਾਵਿਤ ਕੀਤਾ ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp