ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਪਿੰਡ ਬਹਿਲੋਲਪੁਰ ਨੇੜੇ ਪਿੰਡ ਕੀੜੀ ਅਫ਼ਗਾਨਾ ਵਿਖੇ ਪੌੜ ਗੋਤ ਦੇ ਜਠੇਰਿਆਂ ਦਾ ਸਾਲਾਨਾ ਮੇਲਾ ਤੇ ਭੰਡਾਰਾ 13 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਿਸ਼ਨ ਦਾਸ ਮਜ਼ਾਰੀ ਸਾਬਕਾ ਚੇਅਰਮੈਨ ਬਲਾਕ ਸੰਮਤੀ, ਚੌਧਰੀ ਕਿਰਪਾ ਰਾਮ ਕੰਗਾ, ਧਰਮਪਾਲ ਚੱਕੀ, ਸੁਖਵੀਰ ਸਿੰਘ ਭੋਲਾ, ਡਾਇਰੈਕਟਰ ਗੁਰਮੁਖ ਦੀਪ, ਧਿਆਨ ਸਿੰਘ ਮਜ਼ਾਰਾ, ਸੰਦੇਸ਼ ਰਾਜ ਭਰਥਲਾ, ਨਿਰਮਲ ਸਿੰਘ, ਸ਼ਿੰਗਾਰਾ ਰਾਮ ਲੁਧਿਆਣਾ, ਮਾ. ਤੇਲੂ ਰਾਮ ਿਛਦੌੜੀ ਨੇ ਦੱਸਿਆ 13 ਨਵੰਬਰ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਝੰਡੇ ਦੀ ਰਸਮ ਤੇ 11 ਵਜੇ ਪਿੱਤਰ ਪੂਜਾ ਕੀਤੀ ਜਾਵੇਗੀ ਉਪਰੰਤ ‘ਵਾਇਸ ਆਫ਼ ਪੰਜਾਬ’ ਗਾਇਕਾ ਅਨੀਸ਼ਾ ਵਾਲੀਆ ਧਾਰਮਿਕ ਪੋ੍ਗਰਾਮ ਪੇਸ਼ ਕਰਨਗੇ। ਆਈ ਸੰਗਤ ਲਈ ਅਤੁੱਟ ਲੰਗਰ ਵੀ ਵਰਤਾਏ ਜਾਣਗੇ।
ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ
ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

