ਬਗੀਚਾ ਸਿੰਘ, ਮਮਦੋਟ

ਜ਼ਿਲ੍ਹਾ ਪੋ੍ਗਰਾਮ ਅਫਸਰ ਦੇ ਨਿਰਦੇਸ਼ਾਂ ਅਨੁਸਾਰ ਸਤਵੰਤ ਸਿੰਘ ਬਾਲ ਵਿਕਾਸ ਤੇ ਪ੍ਰਰਾਜੈਕਟ ਅਫ਼ਸਰ ਮਮਦੋਟ ਦੀ ਅਗਵਾਈ ਹੇਠ ਪਹਿਲੀ ਤੋਂ 30 ਸਤੰਬਰ ਤੱਕ ਮਨਾਏ ਜਾ ਰਹੇ ਰਾਸ਼ਟਰੀ ਪੋਸ਼ਣ ਮਾਹ ਦੀ ਲੜੀ ਨੂੰ ਅੱਗੇ ਤੋਰਦਿਆਂ ਆਂਗਨਵਾੜੀ ਸੈਂਟਰ ਜੋਧਪੁਰ ਵਿਖੇ ਮਾਹਿਰ ਡਾਕਟਰ ਦੀ ਦੇਖ ਰੇਖ ਹੇਠ ਅਨੀਮੀਆ (ਖੂਨ ਦੀ ਕਮੀ) ਚੈੱਕ ਅੱਪ ਕੈਂਪ ਲਗਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਪੁੱਜੀਆਂ ਗਰਭਵਤੀ ਅੌਰਤਾਂ, ਨਰਸਿੰਗ ਮਾਵਾਂ ਅਤੇ ਬੱਚਿਆਂ ਦਾ ਚੈੱਕਅੱਪ ਕਰਕੇ ਲੋੜੀਦੀਆਂ ਦਵਾਈਆਂ ਦਿਤੀਆਂ ਗਈਆਂ । ਇਸ ਮੌਕੇ ਬਲਾਕ ਕੋਆਰਡੀਨੇਟਰ ਨਿਰਮਲਾ (ਪੋਸ਼ਣ ਮਾਂਹ ਅਭਿਆਨ) ਨੇ ਦੱਸਿਆ ਕਿ ਪੋਸ਼ਣ ਮਾਹ ਦਾ ਉਦੇਸ਼ ‘ਸਹੀ ਪੋਸ਼ਣ ਦੇਸ਼ ਰੋਸ਼ਨ’ ਵਿੱਚ ਲਾਭਪਾਤਰੀਆਂ ਨੂੰ ਖੂਨ ਦੀ ਕਮੀ ਸਬੰਧੀ ਜਾਗਰੂਕ ਕਰਨਾ ਹੈ। ਉਨਾਂ੍ਹ ਦੱਸਿਆ ਕਿ ਚੰਗੀ ਸਿਹਤ ਲਈ ਚੰਗੀ ਖ਼ਰਾਕ ਖਾਣਾ ਬਹੁਤ ਜ਼ਰੂਰੀ ਹੈ। ਅੱਜ ਦੇ ਇਸ ਕੈਂਪ ਦੌਰਾਨ ਆਂਗਨਵਾੜੀ ਵਰਕਰਾਂ ਵੱਲੋਂ ਛੋਟੇ ਬੱਚਿਆਂ ਨੂੰ ਵੱਖ-ਵੱਖ ਸਰਗਰਮੀਆਂ ਜਿਵੇਂ ਕਿ ਪੋਸ਼ਣ ਪਲੱਜ, ਪੋਸ਼ਣ ਰੈਲੀ, ਪੋਸ਼ਣ ਥਾਲੀ, ਪੋਸ਼ਣ ਪੰਚਾਇਤ ਆਦਿ ਰਾਹੀਂ ਜਾਗਰੂਕ ਕੀਤਾ ਗਿਆ ਹੈ। ਇਸ ਮੌਕੇ ਕਮਿਊਨਟੀ ਹੈੱਲਥ ਸੈਂਟਰ ਮਮਦੋਟ ਤੋਂ ਵਿਸ਼ੇਸ਼ ਤੌਰ ‘ਤੇ ਪੁੱਜੇ ਡਾ. ਹਰਪ੍ਰਰੀਤ ਸਿੰਘ, ਡਾ. ਗੁਰਵਿੰਦਰ ਸਿੰਘ, ਐੱਮਪੀਐੱਚ ਡਬਲਯੂ ਬਲਜਿੰਦਰਪਾਲ ਕੌਰ, ਸਵਰਨ ਸਿੰਘ ਤੇ ਰਮਨਦੀਪ ਕੌਰ ਸਟਾਫ ਨਰਸ ਵੱਲੋ ਨਰਸਿੰਗ ਮਾਵਾਂ ਅਤੇ ਗਰਭਵਤੀ ਅੌਰਤਾਂ ਦਾ ਚੈੱਕਅੱਪ ਕਰਕੇ ਲੋੜੀਂਦੀਆਂ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸੁਪਰਵਾਈਜ਼ਰ ਨਰਿੰਦਰ ਕੌਰ ਤੇ ਕਾਂਤਾ ਰਾਣੀ ਨੇ ਗਰਭਵਤੀ ਅੌਰਤਾਂ ਤੇ ਦੁੱਧ ਪਿਲਾਉਂਦੀਆਂ ਮਾਵਾਂ ਨੂੰ ਵੀ ਸੰਬੋਧਨ ਕੀਤਾ। ਇਸ ਮੌਕੇ ਡਾ. ਹਰਪ੍ਰਰੀਤ ਸਿੰਘ ਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਚੰਗੀ ਖੁਰਾਕ ਅਤੇ ਪੋਸ਼ਟਿਕ ਭੋਜਨ ਹੀ ਅਨੀਮੀਆ ਦਾ ਬੇਹਤਰ ਇਲਾਜ ਹੈ। ਉਨਾਂ੍ਹ ਦੱਸਿਆ ਕਿ ਖਾਸ ਕਰਕੇ ਗਰਭਵਤੀ ਅੌਰਤਾਂ ਅਤੇ ਨਰਸਿੰਗ ਮਾਵਾਂ ਨੂੰ ਜੰਕ ਫ਼ੂਡ ਤੇ ਬਾਜ਼ਾਰ ਦੇ ਖਾਣੇ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ ਤੇ ਜਿਥੋਂ ਤੱਕ ਸੰਭਵ ਹੋਵੇ ਘਰ ਦਾ ਬਣਿਆ ਪੋਸ਼ਟਿਕ ਖਾਣਾ ਹੀ ਸਭ ਤੋਂ ਵਧੀਆ ਖੁਰਾਕ ਹੈ। ਇਸ ਮੌਕੇ ਨਰਿੰਦਰ ਕੌਰ ਸੁਪਰਵਾਈਜ਼ਰ, ਪੋਸ਼ਣ ਕੋਆਰਡੀਨੇਟਰ ਨਿਰਮਲਾ, ਬਲਾਕ ਕੋਆਰਡੀਨੇਟਰ ਨਿਰਮਲ ਸਿੰਘ, ਆਂਗਨਵਾੜੀ ਵਰਕਰ ਪੇ੍ਮ ਕੌਰ, ਪਵਨਦੀਪ ਕੌਰ, ਜਸਵਿੰਦਰ ਕੌਰ ਆਸ਼ਾ ਵਰਕਰ, ਪਿੰਦਰ ਹੈਲਪਰ ਸਮੇਤ ਵੱਡੀ ਗਿਣਤੀ ਵਿਚ ਪਿੰਡ ਦੀਆਂ ਅੌਰਤਾਂ ਵੀ ਹਾਜ਼ਰ ਸਨ।