Ad-Time-For-Vacation.png

ਪੁਸਤਕ ਮੇਲੇ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਸਰੀ, ਬੀ.ਸੀ. ਪੰਜਾਬੀ ਕਲਚਰ ਫਾਊਂਡੇਸ਼ਨ ਵੱਲੋਂ ਚੇਤਨਾ ਪ੍ਰਕਾਸ਼ਨ ਦੇ ਸਹਿਯੋਗ ਨਾਲ ਸਰੀ / ਡੈਲਟਾ ਸਕਾਟ ਰੋਡ ‘ਤੇ 13 ਜੂਨ ਤੋਂ ਸ਼ੁਰੂ ਹੋਏ ਪੁਸਤਕ ਮੇਲੇ ਨੂੰ ਪਾਠਕਾਂ ਅਤੇ ਲੇਖਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ।

ਬੀ.ਸੀ. ਪੰਜਾਬੀ ਕਲਚਰ ਫਾਊਂਡੇਸ਼ਨ ਦੇ ਸਰੀ ਮੰਗਾ ਬਾਸੀ, ਜਰਨੈਲ ਸਿੰਘ ਸੇਖਾ, ਡਾ. ਸਾਧੂ ਸਿੰਘ, ਨਦੀਮ ਪਰਮਾਰ, ਨਛੱਤਰ ਬਰਾੜ, ਪਾਲ ਢਿੱਲੋਂ ਅਤੇ ਜਸਵਿੰਦਰ ਹੇਅਰ ਨੇ ਪਾਠਕਾਂ ਅਤੇ ਲੇਖਕਾਂ ਦਾ ਇਸ ਗੱਲੋਂ ਧੰਨਵਾਦ ਕੀਤਾ ਹੈ ਕਿ ਉਹ ਪੁਸਤਕ ਮੇਲੇ ਵਿਚ ਵਧ ਚੜ੍ਹ ਕੇ ਪੰਜਾਬੀ ਪੁਸਤਕਾਂਨਾਲ ਦੋਸਤੀ ਪਾ ਰਹੇ ਨੇ। ਪੁਸਤਕ ਮੇਲੇ ਵਿਚ ਮੋਹਨ ਗਿੱਲ, ਹਰਜਿੰਦਰ ਥਿੰਦ, ਹਰਜੀਤ ਸਿੰਘ ਗਿੱਲ, ਜਸਵਿੰਦਰ, ਜਰਨੈਲ ਸਿੰਘ ਸੇਖਾ, ਜਰਨੈਲ ਸਿੰਘ ਆਰਟਿਸਟ, ਰਾਜਵੰਤ ਰਾਜ, ਕਵਿੰਦਰ ਚਾਂਦ, ਡਾ. ਗੁਰਬਾਜ ਬਰਾੜ, ਬਲਦੇਵ ਸਿੰਘ ਬਾਠ, ਨਵਰੀਤ ਸੇਖਾ, ਚਰਨਜੀਤ ਕੌਰ ਗਿੱਲ,ਇੰਦਰਜੀਤ ਕੌਰ ਸਿੱਧੂ, ਸੁਰਿੰਦਰਪਾਲ ਬਰਾੜ, ਕ੍ਰਿਸ਼ਨ ਭਨੋਟ, ਇੰਦਰਜੀਤ ਸਿੰਘ ਧਾਮੀ, ਗੁਰਚਰਨ ਟਲੇਵਾਲੀਆ, ਓਕਾਰ, ਹਰਦਮ ਮਾਨ, ਅੰਗਰੇਜ਼ ਬਰਾੜ, ਪ੍ਰੇਮ ਜੇਠੀ, ਜਗਦੇਵ ਸਿੰਘ ਵਿਰਕ, ਡਾ. ਸੁਖਦੇਵ ਸਿੰਘ ਖੈਹਰਾ, ਹਰਵੀਰ ਆਹਲੂਵਾਲੀਆ, ਪਾਲ ਗਿੱਲ, ਰਾਜਾ ਸਨ ਫਾਰਮ, ਸੁਰੇਸ਼ਕੁਮਾਰ, ਤਿਲਕ ਰਾਜ ਮੋਂਗਾ, ਦਵਿੰਦਰ ਪੂਨੀਆ ਅਤੇ ਅਨੇਕਾਂ ਹੀ ਪਾਠਕਾਂ ਅਤੇ ਲੇਖਕਾਂ ਨੇ ਸ਼ਿਰਕਤ ਕਰਕੇ ਪੁਸਤਕਾਂ ਨਾਲ ਦੋਸਤੀ ਵੱਲ ਹੱਥ ਵਧਾਏ ਹਨ ਅਤੇ ਸਾਰਿਆਂ ਨੇ ਸਰੀ ਵਿਚ ਪੁਸਤਕਾਂ ਦੇ ਆਉਣ-ਜਾਣ ਦਾ ਸਬੱਬ ਬਣਾ ਰਹੀ ਬੀ.ਸੀ. ਪੰਜਾਬੀ ਕਲਚਰ ਫਾਊਂਡੇਸ਼ਨ ਅਤੇ ਚੇਤਨਾਪ੍ਰਕਾਸ਼ਨ ਦੇ ਸੰਚਾਲਕ ਸਤੀਸ਼ ਗੁਲਾਟੀ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਇਹ ਲਗਾਤਾਰਤਾ ਬਣੀ ਰਹਿਣੀ ਚਾਹੀਦੀ ਹੈ।

ਯਾਦ ਰਹੇ ਕਿ ਇਸ ਪੁਸਤਕ ਮੇਲੇ ਵਿਚ ਪੰਜਾਬੀ, ਹਿੰਦੀ, ਅੰਗਰੇਜ਼ੀ ਭਾਸ਼ਾ ਵਿਚ ਸਾਹਿਤ ਦੀਆਂ ਅਨਮੋਲ ਪੁਸਤਕਾਂ ਉਪਲਬਧ ਹਨ। ਲਗਭਗ 2000 ਦੇ ਕਰੀਬ ਵੱਖਰੇ-ਵੱਖਰੇ ਟਾਇਟਲ ਪੁਸਤਕਾਂ ਦੇਖਣ ਵਾਲੇ ਦਾ ਮਨ ਮੋਹ ਲੈਂਦੇ ਹਨ। ਇਸ ਪੁਸਤਕ ਮੇਲਾ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕਲਗਾਤਾਰ 16 ਅਗਸਤ ਤੱਕ ਚਲਦਾ ਰਹੇਗਾ। ਇਹ ਪੁਸਤਕ ਮੇਲਾ ਯੂਨਿਟ 9337, ਸਕਾਟ ਰੋਡ, ਡੈਲਟਾ ‘ਤੇ ਸਥਿਤ ਹੈ ਅਤੇ ਪੁਸਤਕਾਂ ਸਬੰਧੀ ਹੋਰ ਜਾਣਕਾਰੀ ਲੈਣ ਲਈ ਸਤੀਸ਼ ਗੁਲਾਟੀ ਨਾਲ ਫੋਨ 778-680-2551 ਤੇਸੰਪਰਕ ਕੀਤਾ ਜਾ ਸਕਦਾ ਹੈ।

 

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.