ਸਟਾਫ ਰਿਪੋਰਟਰ, ਖੰਨਾ : ਪੁਲਿਸ ਨੇ ਨਸ਼ਾ ਤਸਕਰੀ ਨੂੰ ਰੋਕਣ ਦੇ ਮਕਸਦ ਨਾਲ ਪਾਇਲ ‘ਚ ਕਈ ਥਾਵਾਂ ‘ਤੇ ਕੈਸੋ ਆਪੇ੍ਸ਼ਨ ਚਲਾਇਆ। ਇਸ ਤਹਿਤ ਨਸ਼ਾ ਤਸਕਰਾਂ ਦੇ ਟਿਕਾਣਿਆਂ ‘ਤੇ ਤਲਾਸ਼ੀ ਲਈ ਗਈ। ਇਸ ਕਾਰਵਾਈ ਦੀ ਅਗਵਾਈ ਡੀਐੱਸਪੀ ਨਿਖਿਲ ਗਰਗ ਕਰ ਰਹੇ ਸਨ। ਵੱਡੀ ਗਿਣਤੀ ‘ਚ ਪੁਲਿਸ ਬਲਾਂ ਨੇ 50 ਤੋਂ ਵੱਧ ਘਰਾਂ ਦੀ ਤਲਾਸ਼ੀ ਲਈ ਗਈ। ਡੀਐੱਸਪੀ ਨੇ ਦੱਸਿਆ ਇਹ ਕਾਰਵਾਈ ਐੱਸਐੱਸਪੀ ਅਮਨੀਤ ਕੌਂਡਲ ਦੇ ਹੁਕਮਾਂ ‘ਤੇ ਕੀਤੀ ਗਈ ਹੈ। ਅੱਜ ਦੀ ਕਾਰਵਾਈ ਇਸੇ ਦਾ ਹਿੱਸਾ ਹੈ, ਜਿਸ ਤਹਿਤ ਅਹਿਮ ਸੁਰਾਗ ਮਿਲਣ ਦੀ ਉਮੀਦ ਹੈ। ਇਸ ਦੌਰਾਨ ਪਾਇਲ ਦੇ ਐੱਸਐੱਚਓ ਸੰਤੋਖ ਸਿੰਘ, ਮਲੌਦ ਦੇ ਐੱਸਐੱਚਓ ਸੰਦੀਪ ਸ਼ਰਮਾ ਤੇ ਦੋਰਾਹਾ ਦੇ ਐੱਸਐੱਚਓ ਵਿਜੇ ਕੁਮਾਰ ਦੀ ਅਗਵਾਈ ਵਾਲੀ ਫੋਰਸ ਨੇ ਘਰਾਂ ਦੀ ਤਲਾਸ਼ੀ ਲਈ। ਉਧਰ, ਖੰਨਾ ‘ਚ ਰਾਤ ਸਮੇਂ ਪੁਲਿਸ ਮੁਲਾਜ਼ਮਾਂ ਦੀ ਚੌਕਸੀ ਤੇ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਐੱਸਐੱਸਪੀ ਅਮਨੀਤ ਕੌਂਡਲ ਦੀਆਂ ਹਦਾਇਤਾਂ ‘ਤੇ ਐੱਸਪੀ (ਐੱਚ) ਗੁਰਪ੍ਰਰੀਤ ਕੌਰ ਪੁਰੇਵਾਲ ਬੀਤੀ ਰਾਤ ਚੈਕਿੰਗ ਕਰਨ ਲਈ ਪੁੱਜੇ।ਸਾਰਿਆਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੀ ਹਦਾਇਤ ਕੀਤੀ ਗਈ।