ਬੈਂਗਲੁਰੂ (ਪੀਟੀਆਈ) : ਇਸਰੋ ਦੇ ਹੈਦਰਾਬਾਦ ਸਥਿਤ ਨੈਸ਼ਨਲ ਰਿਮੋਟ ਸੈਂਸਿੰਗ ਕੇਂਦਰ ਨੇ ਅਯੁੱਧਿਆ ਵਿਚ ਬਣ ਰਹੇ ਰਾਮ ਮੰਦਰ ਦੀ ਉਪਗ੍ਰਹਿ ਤੋਂ ਲਈ ਤਸਵੀਰ ਜਾਰੀ ਕੀਤੀ ਹੈ। ਇਸਰੋ ਨੇ ਪੁਲਾੜ ਵਿਚ ਮੌਜੂਦ ਰਿਮੋਟ ਸੈਂਸਿੰਗ ਸੈਟੇਲਾਈਟ ਤੋਂ ਲਈ ਗਈ ਤਸਵੀਰ ਐਤਵਾਰ ਨੁੂੰ ਸਾਂਝੀ ਕੀਤੀ ਹੈ। ਇਸ ਵਿਚ ਅਯੁੱਧਿਆ ਵਿਚ ਬਣ ਰਿਹਾ ਸ਼ਾਨਦਾਰ ਮੰਦਰ ਵਿਖਾਇਆ ਗਿਆ ਹੈ। ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਅੱਜ ਹੋਣੀ ਹੈ।

ਲੰਘੇ ਵਰ੍ਹੇ 16 ਦਸੰਬਰ ਨੂੰ ਲਈ ਗਈ ਤਸਵੀਰ ਵਿਚ ਦਸ਼ਰਥ ਮਹਿਲ, ਅਯੁੱਧਿਆ ਰੇਲਵੇ ਸਟੇਸ਼ਨ ਤੇ ਪਵਿੱਤਰ ਸਰਯੂ ਨਦੀ ਨਜ਼ਰ ਆ ਰਹੀ ਹੈ। ਰਾਮਲਲਾ ਦਾ ਪ੍ਰਾਣ ਪ੍ਰਤਿਸ਼ਠਾ ਸਮਾਗਮ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਯੂਪੀ ਦੇ ਮੁੱਖ ਮੰਤਰੀ ਆਦਿੱਤਿਆ ਨਾਥ ਯੋਗੀ ਸਮੇਤ ਹੋਰਨਾਂ ਦੀ ਮੌਜੂਦਗੀ ਵਿਚ ਵੇਦਾਂ ਦੇ ਮੰਤਰਾਂ ਦੇ ਉਚਾਰਣ ਨਾਲ ਅੱਜ ਕੀਤੀ ਜਾਣੀ ਹੈ।