ਸਟਾਫ ਰਿਪੋਰਟਰ, ਖੰਨਾ : ਖੰਨਾ ‘ਚ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਪੀਸੀਐੱਮਐੱਸਏ) ਦੇ ਬੈਨਰ ਹੇਠ ਸਰਕਾਰੀ ਹਸਪਤਾਲ ਦੇ ਡਾਕਟਰਾਂ ਤੇ ਹੋਰ ਮੁਲਾਜ਼ਮਾਂ ਨੇ ਗੇਟ ਰੈਲੀ ਕੱਢੀ। ਇਸ ਰੈਲੀ ‘ਚ ਡਾਕਟਰਾਂ ਨੇ ਆਪਣੀਆਂ ਮੰਗਾਂ ਪੂਰੀਆਂ ਨਾ ਕਰਨ ‘ਤੇ ਸਰਕਾਰ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕੀਤਾ।

ਇਸ ਦੌਰਾਨ ਉਨਾਂ੍ਹ ਪੰਜਾਬ ਸਟੇਟ ਮਨਿਸਟ੍ਰੀਅਲ ਸਰਵਿਸਿਜ਼ ਯੂਨੀਅਨ ਦੇ ਚੱਲ ਰਹੇ ਸੰਘਰਸ਼ ਨੂੰ ਆਪਣਾ ਅਤੁੱਟ ਹਮਾਇਤ ਦਿੰਦਿਆਂ ਕਿਹਾ ਕਿ ਸਰਕਾਰ ਨੂੰ ਕਿਸੇ ਵੀ ਕੀਮਤ ‘ਤੇ ਸਰਕਾਰੀ ਮੁਲਾਜ਼ਮਾਂ ਦੇ ਹੱਕ ਦਿਵਾਉਣੇ ਪੈਣਗੇ। ਹਾਲਾਂਕਿ ਮਰੀਜ਼ਾਂ ਦੀ ਹਾਲਤ ਨੂੰ ਸਮਝਦਿਆਂ ਗੇਟ ਰੈਲੀ ਦੌਰਾਨ ਓਪੀਡੀ, ਐਮਰਜੈਂਸੀ ਤੇ ਹੋਰ ਸੇਵਾਵਾਂ ਜਾਰੀ ਰਹੀਆਂ। ਇਸ ਗੇਟ ਰੈਲੀ ਦੌਰਾਨ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੇ ਨਾਲ-ਨਾਲ ਸਰਕਾਰ ਤੋਂ ਪਹਿਲਾਂ ਮੰਨੀਆਂ ਸਾਰੀਆਂ ਮੰਗਾਂ ਨੂੰ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ ਗਈ। ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਗਿਆ। ਐਸੋਸੀਏਸ਼ਨ ਦੇ ਅਧਿਕਾਰੀਆਂ ਅਨੁਸਾਰ ਸਰਕਾਰ ਏਸੀਪੀ ਦੀ ਤਨਖ਼ਾਹ ਵਧਾਉਣ ‘ਚ ਜਾਣਬੁੱਝ ਕੇ ਦੇਰੀ ਕਰ ਰਹੀ ਹੈ। ਗੇਟ ਰੈਲੀ ‘ਚ ਐੱਸਐੱਮਓ ਡਾ.ਮਨਿੰਦਰ ਸਿੰਘ ਭਸੀਨ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਐਸੋਸੀਏਸ਼ਨ ਦੇ ਨਾਲ ਹਨ। ਐਸੋਸੀਏਸ਼ਨ ਜੋ ਵੀ ਪੋ੍ਗਰਾਮ ਆਯੋਜਿਤ ਕਰੇਗੀ, ਅਸੀਂ ਉਸ ਨੂੰ ਲਾਗੂ ਕਰਾਂਗੇ। ਇਸ ਦੌਰਾਨ ਹੋਰ ਡਾਕਟਰ ਵੀ ਹਾਜ਼ਰ ਸਨ।