ਓਂਕਾਰ ਸਾਵਨਾਂ, ਮੰਡੀ ਅਰਨੀਵਾਲਾ

ਜੋਨ ਟੂਰਨਾਂਮੈਂਟ ਕਮੇਟੀ ਨੁਕੇਰੀਆਂ ਵਲੋਂ ਪਿੰਡ ਡੱਬਵਾਲਾ ਕਲਾ ਵਿਖੇ ਜੋਨ ਪੱਧਰੀ ਐਥਲੈਟਿਕਸ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਸੈਕੜੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਵਿਚ 100, 200, 400, 800, 1500 ਮੀਟਰ ਦੌੜ, ਲੰਬੀ ਛਾਲ, ਉਚੀ ਛਾਲ, ਸ਼ਾਟ ਪੁੱਟ ਆਦਿ ਈਵੈਂਟ ਕਰਵਾਏ ਗਏ। ਇਨਾਂ੍ਹ ਮੁਕਾਬਲਿਆਂ ਵਿਚ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਅਰਨੀਵਾਲਾ ਦੇ ਵਿਦਿਆਰਥੀਆਂ ਨੇ ਵੱਖ ਵੱਖ ਪੱਧਰ ਤੇ ਪੁਜੀਸ਼ਨਾਂ ਹਾਸਿਲ ਕੀਤੀਆਂ। ਇਸ ਮੌਕੇ ਹੰਸ ਰਾਜ ਪਿੰ੍ਸੀਪਲ ਸਕੂਲ ਨੁਕੇਰੀਆ, ਨਰਿੰਦਰ ਪਾਲ ਸਿੰਘ ਪਿੰ੍ਸੀਪਲ ਸ.ਸ.ਸ. ਸਕੂਲ ਪਾਕਾਂ, ਡਾ: ਵਿਪਨ ਕਟਾਰੀਆ ਪਿੰ੍ਸੀਪਲ ਸ.ਸ.ਸ. ਸਕੂਲ ਅਰਨੀਵਾਲਾ ਸ਼ੇਖ ਸੁਭਾਨ, ਸੁਭਾਸ਼ ਚੰਦਰ ਨਰੂਲਾ ਪਿੰ੍ਸੀਪਲ ਸ.ਸ.ਸ. ਸਕੂਲ ਡੱਬਵਾਲਾ ਕਲਾਂ ਅਤੇ ਕ੍ਰਿਸ਼ਨ ਛਾਬੜਾ ਆਦਿ ਅਧਿਆਪਕ ਮੌਜੂਦ ਸਨ। ਇਨਾਂ੍ਹ ਨੇ ਜੇਤੂ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਜੋਨ ਪੱਧਰੀ ਟੂਰਨਾਂਮੈਂਟ ਕਮੇਟੀ ਵਲੋਂ ਪੀਟੀਆਈ ਬਲਦੇਵ ਸਿੰਘ ਨੂੰ ਉਨਾਂ੍ਹ ਦੇ ਵਿਦਿਆਰਥੀਆਂ ਦੇ ਚੰਗੇ ਪ੍ਰਦਰਸ਼ਨ ਅਤੇ ਉਨਾਂ੍ਹ ਵਲੋਂ ਕਮੇਟੀ ਨੂੰ ਦਿੱਤੇ ਸਹਿਯੋਗ ਲਈ ਸਨਮਾਨਿਤ ਕੀਤਾ। ਇਸ ਮੌਕੇ ਜੋਨ ਪੱਧਰੀ ਕਮੇਟੀ ਦੇ ਸਕੱਤਰ ਸਹਿਜਪਾਲ ਸਿੰਘ, ਰਜਿੰਦਰ ਕੁਮਾਰ ਲੈਕਚਰਾਰ, ਪੀਟੀਆਈ ਬਲਦੇਵ ਸਿੰਘ, ਅਸ਼ੋਕ ਕੁਮਾਰ, ਕੁਲਦੀਪ ਕੁਮਾਰ, ਰਜਿੰਦਰ ਪਾਲ, ਧੀਰਜ ਕੁਮਾਰ, ਸੋਮਾ ਸਿੰਘ, ਹੈਰੀ ਤੂਰ, ਲਖਵੰਤ ਸਿੰਘ, ਸੰਜੀਵ ਕੁਮਾਰ, ਸੋਮਾ ਰਾਣੀ , ਆਸ਼ਾ ਰਾਣੀ, ਸੁਖਵੀਰ ਕੌਰ ਸਭ ਦੇ ਸਹਿਯੋਗ ਨਾਲ ਟੂਰਨਾਂਮੈਂਟ ਕਰਵਾਇਆ ਗਿਆ।