ਗੁਰਬਚਨ ਸਿੰਘ ਬੌਂਦਲੀ, ਸਮਰਾਲਾ : ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਸਮਰਾਲਾ ਦੇ ਪਿੰ੍ਸੀਪਲ ਮੋਨਿਕਾ ਨੂੰ ਬੀਤੇ ਦਿਨੀ ਚੰਡੀਗੜ੍ਹ ਸੀਯੂ ਯੂਨੀਵਰਸਿਟੀ ‘ਚ ਸੰਸਥਾ ਫੈਪ ਦੁਆਰਾ ਕਰਵਾਏ ਫੈਪ ਨੈਸ਼ਨਲ ਐਵਾਰਡ 2023 ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੀ ਉਨਤੀ ‘ਚ ਅਹਿਮ ਯੋਗਦਾਨ ਦੇਣ ਵਾਲੇ ਪਿੰ੍ਸੀਪਲ ਮੋਨਿਕਾ ਨੂੰ ਸੰਸਥਾ ਨੇ ਪਿੰ੍ਸੀਪਲ ਐਵਾਰਡ ਲਈ ਚੁਣਿਆ। ਮੋਨਿਕਾ ਨੇ ਇਸ ਸਫਲਤਾ ਲਈ ਸਕੂਲ ਮੈਨੇਜਮੈਂਟ ਕਮੇਟੀ ਤੇ ਸਾਰੇ ਸਟਾਫ ਦੇ ਯੋਗਦਾਨ ਨੂੰ ਬਰਾਬਰ ਦੱਸਿਆ। ਉਨ੍ਹਾਂ ਕਿਹਾ ਉਨ੍ਹਾਂ ਨੂੰ ਇਹ ਸਫਲਤਾ ਸਾਰੀ ਟੀਮ ਦੇ ਮਿਲਜੁਲ ਕੇ ਕੰਮ ਕਰਨ ਕਰਕੇ ਹੀ ਮਿਲੀ ਹੈ। ਸਕੂਲ ਦੇ ਚੇਅਰਪਰਸਨ ਕੁਲਵਿੰਦਰ ਕੌਰ ਬੈਨੀਪਾਲ, ਪ੍ਰਧਾਨ ਅਨਿਲ ਵਰਮਾ ਤੇ ਕਮੇਟੀ ਮੈਂਬਰ ਰਮਨਦੀਪ ਸਿੰਘ ਨੇ ਪਿੰ੍ਸੀਪਲ ਮੋਨਿਕਾ ਨੂੰ ਵਧਾਈ ਦਿੱਤੀ।
ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ
ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ (ਰਣਜੀਤ ਸਿੰਘ ਸੰਘੇੜਾ) ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

