ਅਵਿਨਾਸ਼ ਸ਼ਰਮਾ, ਕਪੂਰਥਲਾ : ਪਿੰਡ ਸਿੱਧਵਾਂ ਦੋਨਾ ਅਤੇ ਆਲੇ ਦੁਆਲੇ ਦੇ ਪਿੰਡਾਂ ‘ਚ ਡੇਂਗੂ ਦੀ ਰੋਕਥਾਮ ਲਈ ਭਾਵੇਂ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹੋਣ ਪਰ ਦਿਨੋਂ ਦਿਨ ਡੇਂਗੂ ਦੇ ਸ਼ੱਕੀ ਮਰੀਜ਼ ਸਾਹਮਣੇ ਆਉਣ ‘ਤੇ ਸਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਅਖਬਾਰਾਂ ਦੀਆਂ ਸੁਰਖੀਆਂ ਲਈ ਸਿਰਫ ਬਿਆਨ ਦੇਣ ਤਕ ਹੀ ਸੀਮਤ ਹਨ। ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ ਅਤੇ ਲੋਕ ਵੱਡੇ ਪੱਧਰ ‘ਤੇ ਇਸ ਬਿਮਾਰੀ ਤੋਂ ਪ੍ਰਭਾਵਿਤ ਹੋ ਰਹੇ ਹਨ ਅਤੇ ਸ਼ਹਿਰਾਂ ਵਿਚ ਨਿੱਜੀ ਹਸਪਤਾਲਾਂ ਤੋਂ ਮਹਿੰਗੇ ਭਾਅ ਦੀਆਂ ਦਵਾਈਆਂ ਲੈ ਕੇ ਆਪਣਾ ਇਲਾਜ ਕਰਵਾਉਣ ਲਈ ਮਜਬੂਰ ਹਨ। ਲੋਕਾਂ ਨੂੰ ਇਸ ਬਿਮਾਰੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਹੁਣ ਉੱਘੇ ਸਮਾਜ ਸੇਵਕ ਲਵਪ੍ਰਰੀਤ ਸਿੰਘ ਖਾਲਸਾ ਦੇ ਵਿਸ਼ੇਸ਼ ਉਦਮ ਸਦਕਾ ਤੇ ਆਪਣੇ ਪੱਧਰ ‘ਤੇ ਖਰਚਾ ਕਰਦੇ ਹੋਏ ਪਿੰਡ ਸਿੱਧਵਾਂ ਦੋਨਾ ਵਿਚ ਸੇਵਾ ਸੈਲਫਲੈੱਸ ਦੇ ਵਲੰਟੀਅਰਾਂ ਦੇ ਟੀਮ ਮੈਂਬਰਾਂ ਬਲਦੇਵ ਸਿੰਘ ਸਰੀਂ, ਜਗਦੀਪ ਸਿੰਘ ਕਾਹਨਾਂ ਢੇਟਸੀਆ, ਪਰਮਜੀਤ ਸਿੰਘ, ਜਗਤਾਰ ਸਿੰਘ ਜੱਗਾ, ਗੁਰਪ੍ਰਰੀਤ ਸਿੰਘ, ਹਰਵਿੰਦਰ ਸਿੰਘ ਵੱਲੋਂ 15 ਹਜ਼ਾਰ ਦੇ ਕਰੀਬ ਦਵਾਈ ਆਪਣੇ ਕੋਲੋਂ ਲੈ ਕੇ ਪਿੰਡ ਦੇ ਵਿੱਚ ਫੋਗਿੰਗ ਮਸ਼ੀਨ ਨਾਲ ਡੇਂਗੂ ਦੇ ਲਾਰਵੇ ਨੂੰ ਖਤਮ ਕਰਨ ਲਈ ਸਪਰੇਅ ਕੀਤੀ ਗਈ। ਇਸ ਮੌਕੇ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ, ਮਾਸਟਰ ਸਰਵਣ ਸਿੰਘ ਪੰਚ, ਸਟੀਵਨ ਸਿੰਘ ਖਾਲਸਾ, ਮਾਸਟਰ ਵਿਜੇ ਕੁਮਾਰ ਸ਼ਰਮਾ, ਸੁਖਪਾਲ ਸਿੰਘ ਪੰਚ, ਗੁਰਮੇਲ ਸਿੰਘ ਗਿੱਲ, ਤਰਵਿੰਦਰ ਸਿੰਘ ਗਿੱਲ, ਮੇਜਰ ਸਿੰਘ ਨੇ ਕਿਹਾ ਕਿ ਪਿੰਡ ਦੇ ਵਿੱਚ ਵੱਡੇ ਗਿਣਤੀ ‘ਚ ਲੋਕ ਬੀਤੇ ਕਈ ਦਿਨਾਂ ਤੋਂ ਬਿਮਾਰ ਹੋ ਰਹੇ ਹਨ। ਸੇਵਾ ਸੈਲਫਲੈੱਸ ਦੇ ਵਲੰਟੀਅਰਾਂ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਕਿ ਜਿਥੇ ਉਨ੍ਹਾਂ ਨੇ ਟੀਮ ਦਾ ਧੰਨਵਾਦ ਕੀਤਾ ਉਥੇ ਹੀ ਪੂਰਨ ਤੌਰ ‘ਤੇ ਸਹਿਯੋਗ ਕੀਤਾ।