ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਸਾਲਾਨਾ ਕਬੱਡੀ ਟੂਰਨਾਮੈਂਟ, ਿਛੰਝ ਮੇਲਾ ਅਤੇ ਸੱਭਿਆਚਾਰਕ ਸਮਾਗਮ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਅਤੇ ਿਛੰਝ ਮੇਲਾ ਕਮੇਟੀ ਜੱਬੋਵਾਲ ਦੇ ਸਹਿਯੋਗ ਨਾਲ 1 ਤੇ 2 ਅਕਤੂਬਰ ਪਿੰਡ ਜੱਬੋਵਾਲ ਕਪੂਰਥਲਾ ਵਿਖੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਉਚ ਕੋਟੀ ਦੇ ਭਲਵਾਨ ਤੇ ਉੱਚ ਪੱਧਰ ਦੀਆਂ ਕਬੱਡੀ ਟੀਮਾਂ ਪਹੁੰਚ ਰਹੀਆਂ ਹਨ। ਜਾਣਕਾਰੀ ਦਿੰਦੇ ਹੋਏ ਗੁਰਮੁੱਖ ਸਿੰਘ, ਧਰਮਵੀਰ ਸਿੰਘ, ਕੁਲਬੀਰ ਸਿੰਘ ਨੇ ਦੱਸਿਆ ਕਿ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਅਤੇ ਿਛੰਝ ਮੇਲੇ ਮੌਕੇ 1 ਅਕਤੂਬਰ ਨੂੰ ਦੋਆਬਾ ਪੇਂਡੂ ਲੀਗ ਕਬੱਡੀ ਦੇ ਮੈਚ ਹੋਣਗੇ ਅਤੇ 2 ਅਕਤੂਬਰ ਨੂੰ ਬਾਬਾ ਆਤਮਾ ਸਿੰਘ ਕਬੱਡੀ ਕਲੱਬ ਘਰਿਆਲਾ ਅਤੇ ਲਾਲਾਂ ਵਾਲਾ ਪੀਰ ਕਬੱਡੀ ਕਲੱਬ ਤਲਵੰਡੀ ਚੌਧਰੀਆਂ ਦਰਮਿਆਨ ਸ਼ੈਅ ਮੈਚ ਹੋਵੇਗਾ। ਉਨ੍ਹਾਂ ਦੱਸਿਆ ਕਿ ਪਟਕੇ ਦੀ ਕੁਸ਼ਤੀ ਕਮਲ ਡੂਮਛੇੜੀ ਅਤੇ ਪਰਵੀਨ ਕੋਹਾਲੀ ਦਰਮਿਆਨ ਹੋਵੇਗੀ ਅਤੇ ਿਛੰਝ ਮੇਲੇ ਮੌਕੇ ਸਿਰਫ ਸੱਦੇ ਹੋਏ ਅਖਾੜਿਆਂ ਦੀ ਹੀ ਕੁਸ਼ਤੀ ਹੋਵੇਗੀ। ਉਨ੍ਹਾਂ ਦੱਸਿਆ ਕਿ 2 ਅਕਤੂਬਰ ਨੂੰ ਖੁੱਲ੍ਹਾ ਅਖਾੜਾ ਵੀ ਲਾਇਆ ਜਾਵੇਗਾ ਜਿਸ ਵਿਚ ਬਾਈ ਅਮਰਜੀਤ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ ਅਤੇ ਇਹ ਪੋ੍ਗਰਾਮ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗਾ। ਮੇਲੇ ਦੌਰਾਨ ਸੱਜਣ ਸਿੰਘ ਚੀਮਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸੁਲਤਾਨਪੁਰ ਲੋਧੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਵਿਦੇਸ਼ਾਂ ਵਿਚ ਵੱਸਦੇ ਵੀਰਾਂ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ ਤੇ ਇਨ੍ਹਾਂ ਵੀਰਾਂ ਲਈ ਇੰਟਰਨੈੱਟ ਰਾਹੀਂ ਮੇਲੇ ਦਾ ਸਿੱਧਾ ਪ੍ਰਸਾਰਣ ਦਿਖਾਇਆ ਜਾਵੇਗਾ।

ਇਸ ਮੌਕੇ ਸਿੰਘ ਸਰਪੰਚ ਗੁਰਮੱੁਖ ਸਿੰਘ ਤੋਂ ਇਲਾਵਾ ਜਸਵੀਰ ਸਿੰਘ ਪੰਚ, ਫਤਿਹ ਸਿੰਘ ਪੰਚ, ਰਣਜੀਤ ਸਿੰਘ ਪੰਚ, ਗੁਰਜੀਤ ਸਿੰਘ ਪੰਚ, ਗੁਰਮੀਤ ਸਿੰਘ ਪੰਚ, ਮਲਕੀਤ ਸਿੰਘ ਪੰਚ, ਧਰਮਬੀਰ ਸਿੰਘ, ਨਿਰਵੈਰ ਸਿੰਘ, ਨਰਿੰਦਰ ਸਿੰਘ ,ਪ੍ਰਕਾਸ਼ ਸਿੰਘ, ਸੁਰਜੀਤ ਸਿੰਘ ਨੰਬਰਦਾਰ, ਕੁਲਬੀਰ ਸਿੰਘ , ਨਿੰਦਰਪਾਲ ਸਿੰਘ, ਕਰਨੈਲ ਸਿੰਘ ਨੰਬਰਦਾਰ, ਮਾਸਟਰ ਅਮਰਜੀਤ ਸਿੰਘ, ਹਰਜਿੰਦਰ ਸਿੰਘ, ਗੁਰਦੀਪ ਸਿੰਘ, ਤਰਸੇਮ ਸਿੰਘ ਥਾਣੇਦਾਰ ਆਦਿ ਹਾਜ਼ਰ ਸਨ।