ਆਨਲਾਈਨ ਡੈਸਕ, ਨਵੀਂ ਦਿੱਲੀ : ਸ਼ੇਅਰ ਮਾਰਕੀਟ ਦੀਆਂ 10 ਸਭ ਤੋਂ ਕੀਮਤੀ ਕੰਪਨੀਆਂ ਵਿੱਚੋਂ 9 ਕੰਪਨੀਆਂ ਦਾ ਸੰਯੁਕਤ ਮਾਰਕੀਟ ਪੂੰਜੀਕਰਣ (MCap) ਪਿਛਲੇ ਹਫ਼ਤੇ ਵਧ ਕੇ 1,30,391.96 ਕਰੋੜ ਰੁਪਏ ਹੋ ਗਿਆ।

ਇਨ੍ਹਾਂ 9 ਕੰਪਨੀਆਂ ‘ਚੋਂ ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਤੇ ਆਈਟੀ ਦਿੱਗਜ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐੱਸ) ਦੀ ਮਾਰਕੀਟ ਕੈਪ ਸਭ ਤੋਂ ਵੱਧ ਵਧੀ ਹੈ।

ਸਿਰਫ਼ ਇਸ ਕੰਪਨੀ ਦਾ ਘਟਿਆ MCAP

ਇਕਲੌਤੀ ਕੰਪਨੀ ਜਿਸ ਨੇ ਐਮਕੈਪ ਵਿੱਚ ਗਿਰਾਵਟ ਦੇਖੀ ਹੈ ਉਹ ਹੈ ਰਿਲਾਇੰਸ ਇੰਡਸਟਰੀਜ਼। ਰਿਲਾਇੰਸ ਇੰਡਸਟਰੀਜ਼ ਦਾ ਐਮਕੈਪ 574.95 ਕਰੋੜ ਰੁਪਏ ਘਟ ਕੇ 16,19,332.44 ਕਰੋੜ ਰੁਪਏ ਰਹਿ ਗਿਆ। ਇਸ ਦੇ ਬਾਵਜੂਦ ਰਿਲਾਇੰਸ ਇੰਡਸਟਰੀਜ਼ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਹੈ ਤੇ ਟਾਪ ਦੀਆਂ 10 ਸਭ ਤੋਂ ਕੀਮਤੀ ਕੰਪਨੀਆਂ ਦੀ ਸੂਚੀ ਵਿੱਚ ਪਹਿਲੇ ਸਥਾਨ ‘ਤੇ ਹੈ।

ਕਿਸ ਕੰਪਨੀ ਦਾ ਕਿੰਨਾ ਵਧਿਆ ਐਮਕੈਪ?

ਭਾਰਤੀ ਏਅਰਟੈੱਲ ਦਾ ਐਮਕੈਪ ਪਿਛਲੇ ਹਫ਼ਤੇ ਸਭ ਤੋਂ ਵੱਧ ਵਧਿਆ ਹੈ। ਏਅਰਟੈੱਲ ਦਾ ਐਮਕੈਪ 23,746.04 ਕਰੋੜ ਰੁਪਏ ਵਧ ਕੇ 5,70,466.88 ਕਰੋੜ ਰੁਪਏ ਹੋ ਗਿਆ। ਟੀਸੀਐਸ ਦਾ ਐਮਕੈਪ 19,027.07 ਕਰੋੜ ਰੁਪਏ ਵਧ ਕੇ 12,84,180.67 ਕਰੋੜ ਰੁਪਏ ਹੋ ਗਿਆ।

HDFC ਬੈਂਕ ਦਾ ਐੱਮਕੈਪ 17,881.88 ਕਰੋੜ ਰੁਪਏ ਵਧ ਕੇ 11,80,588.59 ਕਰੋੜ ਰੁਪਏ ਹੋ ਗਿਆ। ITC ਦਾ ਐੱਮਕੈਪ 15,159.02 ਕਰੋੜ ਰੁਪਏ ਵਧ ਕੇ 5,61,159.09 ਕਰੋੜ ਰੁਪਏ ਹੋ ਗਿਆ।

ਬਜਾਜ ਫਾਈਨਾਂਸ ਦਾ ਐੱਮਕੈਪ 14,480.29 ਕਰੋੜ ਰੁਪਏ ਵਧ ਕੇ 4,48,446.82 ਕਰੋੜ ਰੁਪਏ ਹੋ ਗਿਆ। ਆਈਸੀਆਈਸੀਆਈ ਬੈਂਕ ਦਾ ਐਮਕੈਪ 12,085.42 ਕਰੋੜ ਰੁਪਏ ਵਧ ਕੇ 6,63,370.71 ਕਰੋੜ ਰੁਪਏ ਤੇ ਐਚਯੂਐਲ ਦਾ ਐਮਕੈਪ 11,348.53 ਕਰੋੜ ਰੁਪਏ ਵਧ ਕੇ 6,02,258.98 ਕਰੋੜ ਰੁਪਏ ਹੋ ਗਿਆ।

ਐਸਬੀਆਈ ਦਾ ਐਮਕੈਪ 10,307.92 ਕਰੋੜ ਰੁਪਏ ਵਧ ਕੇ 5,10,353.93 ਕਰੋੜ ਰੁਪਏ ਤੇ ਇਨਫੋਸਿਸ ਦਾ ਐਮਕੈਪ 6,355.79 ਕਰੋੜ ਰੁਪਏ ਵਧ ਕੇ 6,02,747.01 ਕਰੋੜ ਰੁਪਏ ਹੋ ਗਿਆ।

ਟਾਪ 10 ਕੰਪਨੀਆਂ ਦੀ ਰੈਂਕਿੰਗ

ਰਿਲਾਇੰਸ ਇੰਡਸਟਰੀਜ਼

ਟੀਸੀਐੱਸ

HDFC ਬੈਂਕ

ਆਈਸੀਆਈਸੀਆਈ ਬੈਂਕ

ਇਨਫੋਸਿਸ

ਹਿੰਦੁਸਤਾਨ

ਭਾਰਤੀ ਏਅਰਟੈੱਲ

ਆਈਟੀਸੀ

ਸਟੇਟ ਬੈਂਕ ਆਫ ਇੰਡੀਆ

ਬਜਾਜ ਫਾਈਨਾਂਸ