ਕੌਸ਼ਲ ਮੱਲ੍ਹਾ, ਹਠੂਰ : ਸਰਕਾਰੀ ਹਸਪਤਾਲ ਮੱਲ੍ਹਾ ਨੇੜੇ ਜਲ-ਵਿਭਾਗ ਵੱਲਂੋ ਘਰਾਂ ਨੂੰ ਦਿੱਤੇ ਪਾਣੀ ਦੇ ਕੁਨੈਕਸ਼ਨ ਦਾ ਮੇਨ ਪਾਈਪ ਲੀਕ ਹੋਣ ਤੇ ਨੇੜਲੇ ਘਰਾਂ ਦੇ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਕੁਵੈਤ ਵਾਲਿਆਂ ਨੇ ਦੱਸਿਆ ਇਸ ਗਲੀ ‘ਚ ਜਲ-ਵਿਭਾਗ ਵੱਲੋਂ ਘਰਾਂ ਨੂੰ ਪਾਣੀ ਦੇ ਕੁਨੈਕਸ਼ਨ ਦੇਣ ਲਈ ਪਾਏ ਪਾਣੀ ਦਾ ਮੇਨ ਪਾਈਪ ਪਿਛਲੇ ਵੀਹ ਦਿਨਾਂ ਤੋਂ ਲੀਕ ਹੈ ਜਿਸ ਦਾ ਪਾਣੀ ਸਵੇਰੇ ਤੇ ਸ਼ਾਮ ਦੋ-ਦੋ ਘੰਟੇ ਗਲੀ ਵਿਚਲੇ ਘਰਾਂ ਦੀਆਂ ਨੀਂਹਾਂ ‘ਚ ਪੈ ਰਿਹਾ ਹੈ ਜਿਸ ਦੀ ਸੂਚਨਾ ਜਲ ਵਿਭਾਗ ਦੇ ਅਧਿਕਾਰੀਆਂ ਨੂੰ ਦੇ ਚੁੱਕੇ ਹਨ, ਜਿਸ ਦਾ ਅੱਜ ਤਕ ਕੋਈ ਹੱਲ ਨਹੀਂ ਕੀਤਾ ਗਿਆ। ਉਨਾਂ੍ਹ ਕਿਹਾ ਕਿ ਜੇਕਰ ਇਸ ਗਲੀ ਦੇ ਕਿਸੇ ਵੀ ਘਰ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਜਲ-ਵਿਭਾਗ ਹੋਵੇਗਾ।

ਉਨਾਂ੍ਹ ਜਲ-ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਪਾਣੀ ਦਾ ਪਾਇਪ ਜਲਦੀ ਠੀਕ ਕੀਤਾ ਜਾਵੇ। ਇਸ ਮੌਕੇ ਅਮਨਦੀਪ ਸਿੰਘ, ਸਰਬਜੀਤ ਸਿੰਘ, ਬਲਜੀਤ ਸਿੰਘ, ਗਗਨਦੀਪ ਸਿੰਘ, ਹਰੀ ਸਿੰਘ, ਇੰਦਰਪਾਲ ਸਿੰਘ ਆਦਿ ਹਾਜ਼ਰ ਸਨ। ਇਸ ਸਬੰਧੀ ਜਦੋਂ ਜਲ-ਵਿਭਾਗ ਦੇ ਐੱਸਡੀਓ ਇਕਬਾਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਨਾਂ੍ਹ ਕਿਹਾ ਕਿ ਟੁੱਟੇ ਪਾਇਪ ਦੀ ਮੁਰੰਮਤ ਕਰਵਾਈ ਜਾ ਰਹੀ ਹੈ।