Ad-Time-For-Vacation.png

ਪਾਣੀਆਂ ਨੇ ਤਾਮਿਨਾਡੂ ਤੇ ਕਰਨਾਟਕਾ ‘ਚ ਲਾਈ ਅੱਗ

ਕਾਵੇਰੀ ਦੇ ਪਾਣੀ ‘ਤੇ ਕੋਹਰਾਮ, 56 ਬੱਸਾਂ ਸਾੜੀਆਂ, ਇੱਕ ਮੌਤ, ਲੱਗਾ ਕਰਫਿਊ

ਬੈਂਗਲੂਰੂ (ਏਜੰਸੀਆਂ) ਕਾਵੇਰੀ ਨਦੀ ਦੇ ਪਾਣੀ ਦੇ ਮੁੱਦੇ ‘ਤੇ ਕੋਹਰਾਮ ਮੱਚ ਗਿਆ ਹੈ। ਪਾਣੀ ਦੇ ਵਿਵਾਦ ਦੇ ਚੱਲਦੇ ਕੱਲ 56 ਗੱਡੀਆਂ ਸਾੜ ਦਿੱਤੀਆਂ ਗਈਆਂ। ਹਿੰਸਾ ਦੀਆਂ ਵਾਪਰ ਰਹੀਆਂ ਘਟਨਾਵਾਂ ਤੋਂ ਬਾਅਦ ਬੈਂਗਲੂਰੂ ਸ਼ਹਿਰ ਦੇ 16 ਥਾਣਿਆਂ ਦੇ ਇਲਾਕੇ ‘ਚ ਕਰਫਿਊ ਲਗਾ ਦਿੱਤਾ ਗਿਆ ਹੈ। ਤਾਮਿਲਨਾਢੂ ਦੇ ਜੋ ਲੋਕ ਬੈਂਗਲੂਰੂ ‘ਚ ਦੁਕਾਨਾਂ ਚਲਾ ਰਹੇ ਹਨ, ਉਨਾਂ ਨਾਲ ਮਾਰਕੁੱਟ ਤੇ ਦੁਕਾਨਾਂ ‘ਚ ਤੋੜਫੋੜ ਵੀ ਕੀਤ ਗਈ ਹੈ। ਪੂਰੇ ਇਲਾਕੇ ‘ਚ ਤਣਾਅ ਦਾ ਮਾਹੌਲ ਹੈ। ਇੱਥੇ ਅਗਜਨੀ ਦੀਆਂ ਘਟਨਾਵਾਂ ਅਜਿਹੇ ਸਮੇਂ ‘ਚ ਵਾਪਰ ਰਹੀਆਂ ਹਨ ਜਦ ਪੁਲਿਸ ਦਾ ਦਾਅਵਾ ਹੈ ਕਿ ਸੁਰੱਖਿਆ ‘ਚ 15 ਹਜਾਰ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ।ਇਸ ਦੇ ਨਾਲ ਹੀ ਕਰਨਾਟਕ ਪ੍ਰਦੇਸ਼ ਰਿਜ਼ਰਵ ਪੁਲਿਸ, ਸਿਟੀ ਆਰਮਡ ਰਿਜ਼ਰਵ ਪੁਲਿਸ, ਰੈਪਿਡ ਐਕਸ਼ਨ ਫੋਰਸ, ਰੈਪਿਡ ਐਕਸ਼ਨ ਫੋਰਸ, ਕਵਿੱਕ ਰਿਐਕਸ਼ਨ ਟੀਮ, ਵਿਸ਼ੇਸ਼ ਬਲ, ਸੀਆਈਐਸਐਫ ਤੇ ਆਈਟੀਬੀਪੀ ਦੇ ਜਵਾਨ ਮੋਰਚਾ ਸੰਭਾਲ ਰਹੇ ਹਨ। ਕੇਰਲ ਸਰਕਾਰ ਨੇ ਤਾਂ ਬੈਂਗਲੂਰੂ ਜਾਣ ਵਾਲੀ ਬੱਸ ਸਰਵਿਸ ਬੰਦ ਕਰ ਦਿੱਤੀ ਹੈ। ਵਿਗੜੇ ਹਲਾਤਾਂ ਨੂੰ ਦੇਖਦਿਆਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮੁੱਖ ਮੰਤਰੀ ਸਿਧਾਰਮੈਯਾ ਨਾਲ ਗੱਲ ਕੀਤੀ ਹੈ। ਪਰ ਜਿਹੜੀਆਂ ਤਸਵੀਰਾਂ ਉਥੋਂ ਆ ਰਹੀਆਂ ਹਨ, ਉਹ ਦੇਖ ਕੇ ਨਹੀਂ ਲਗਦਾ ਕਿ ਹਲਾਤ ਛੇਤੀ ਕਾਬੂ ‘ਚ ਆਉਣਗੇ। ਕਰਨਾਟਕ ‘ਚ ਹਿੰਸਾ ਨੂੰ ਚਿੰਤਾਜਨਕ ਦੱਸਦਿਆਂ ਤਾਮਿਲਨਾਢੂ ਦੀ ਮੁੱਖ ਮੰਤਰੀ ਜੈਲਲਿਤਾ ਨੇ ਸਿਧਾਰਮੈਯਾ ਨੂੰ ਪੱਤਰ ਲਿਖ ਕੇ ਤਮਿਲ ਲੋਕਾਂ ਅਤੇ ਉਨਾਂ ਦੀ ਜਾਇਦਾਦ ਦੀ ਰਾਖੀ ਕਰਨ ਲਈ ਕਿਹਾ ਹੈ। ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਕਿਹਾ ਕਿ ਸਰਕਾਰ ਨੂੰ ਪ੍ਰਦਰਸ਼ਨ ਦੇ ਇਸ ਹੱਦ ਤੱਕ ਜਾਣ ਦੀ ਉਮੀਦ ਨਹੀਂ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.