Skip to content
Tuesday, October 27, 2026 10°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਭਾਰਤ ਦੇ ਦੋ ਸੂਬਿਆਂ ਕਰਨਾਟਕ ਤੇ ਤਾਮਿਲਨਾਡੂ ਵਿੱਚ ਖੜ੍ਹਕੀ:ਭੰਨਤੋੜ ਦੀਆਂ ਖਬਰਾਂ:ਮਸਲਾ ਪਾਣੀਂ ਦਾ

By Admin Published 2 min read

ਮਾਂਡਿਆ (ਕਰਨਾਟਕ): ਤਾਮਿਲਨਾਡੂ ਲਈ ਕਾਵੇਰੀ ਨਦੀ ਦਾ ਪਾਣੀ ਛੱਡਣ ਦੇ ਸੁਪਰੀਮ ਕੋਰਟ ਦੇ ਨਿਰਦੇਸ਼ ਤੋਂ ਬਾਅਦ ਕਰਨਾਟਕ ਵਿਚ ਮਾਹੌਲ ਗਰਮ ਹੋ ਗਿਆ ਹੈ। ਤਾਮਿਲਨਾਡੂ ਨੂੰ ਪਾਣੀ ਦੇਣ ਵਿਰੁਧ ਸੂਬੇ ਦੇ ਕਿਸਾਨਾਂ ਅਤੇ ਕੰਨੜ ਸਮਰਥਕ ਜਥੇਬੰਦੀਆਂ ਨੇ ਅੱਜ ਬੇਂਗਲੁਰੂ-ਮੈਸੂਰ ਸ਼ਾਹ ਰਾਹ ਬੰਦ ਕਰ ਦਿਤਾ।

ਕਾਵੇਰੀ ਸਿਆਸਤ ਦੇ ਕੇਂਦਰ ਮਾਂਡਿਆ ਜ਼ਿਲ੍ਹੇ ਵਿਚ ‘ਬੰਦ’ ਦਾ ਸੱਦਾ ਦੇ ਦਿਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਕਈ ਥਾਵਾਂ ‘ਤੇ ਸੜਕਾਂ ਜਾਮ ਕਰ ਦਿਤੀਆਂ ਅਤੇ ਧਰਨੇ ਦਿਤੇ। ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਕਾਵੇਰੀ ਖੇਤਰ ਵਿਚ ਕੇਂਦਰੀ ਦਸਤਿਆਂ ਸਮੇਤ ਸੈਂਕੜੇ ਸੁਰੱਖਿਆ ਮੁਲਾਜ਼ਮਾਂ ਨੂੰ ਤੈਨਾਤ ਕੀਤਾ ਗਿਆ ਹੈ। ਸੁਪਰੀਮ ਕੋਰਟ ਨੇ ਕਰਨਾਟਕ ਨੂੰ ਨਿਰਦੇਸ਼ ਦਿਤਾ ਹੈ ਕਿ ਤਾਮਿਲਨਾਡੂ ਦੇ ਕਿਸਾਨਾਂ ਦੀਆਂ ਦਿੱਕਤਾਂ ਦੂਰ ਕਰਨ ਲਈ ਉਹ ਅਗਲੇ 10 ਦਿਨ ਤਾਮਿਲਨਾਡੂ ਨੂੰ 15000 ਕਿਊਸਕ ਪਾਣੀ ਦੇਵੇ। 9 ਸਤੰਬਰ ਤਕ ਕ੍ਰਿਸ਼ਨਾਰਾਜਸਾਗਰ ਬੰਨ੍ਹ ਦੇ ਆਲੇ-ਦੁਆਲੇ ਮਨਾਹੀ ਦੇ ਹੁਕਮ ਲਾਗੂ ਕਰ ਦਿਤੇ ਗਏ ਅਤੇ ਉਥੇਂ ਮਹਿਮਾਨਾਂ ਦੇ ਦਾਖ਼ਲੇ ‘ਤੇ ਰੋਕ ਲਾ ਦਿਤੀ ਗਈ। ਕਰਨਾਟਕ ਦਾ ਕਹਿਣਾ ਹੈ ਕਿ ਉਸ ਕੋਲ ਤਾਮਿਲਨਾਡੂ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਜਦਕਿ ਤਾਮਿਲਨਾਡੂ ਦਾ ਕਹਿਣਾ ਹੈ ਕਿ ਨਵੀਂ ਫ਼ਸਲ ਦੀ ਕਾਸ਼ਤ ਲਈ ਪਾਣੀ ਦੀ ਕਾਫ਼ੀ ਲੋੜ ਹੈ ਕਿਉਂਕਿ ਇਸ ਵਾਰ ਮੀਂਹ ਘੱਟ ਪਏ ਹਨ।

ਪੁਲੀਸ ਨੇ ਦਸਿਆ ਕਿ ਮਾਂਡਿਆ ਵਿਚ ਪ੍ਰਦਰਸ਼ਨਕਾਰੀਆਂ ਨੇ ਕਈ ਸਰਕਾਰੀ ਦਫ਼ਤਰਾਂ ਵਿਚ ਭੰਨ-ਤੋੜ ਕੀਤੀ ਅਤੇ ਉਨ੍ਹਾਂ ਨੂੰ ਬੰਦ ਕਰਨ ਲਈ ਮਜਬੂਰ ਕੀਤਾ। ਦੁਕਾਨਾਂ, ਹੋਟਲਾਂ ਅਤੇ ਹੋਰ ਵਪਾਰਕ ਸੰਸਥਾਵਾਂ ਬੰਦ ਰਹੀਆਂ। ਜ਼ਿਲ੍ਹੇ ਵਿਚ ਸਕੂਲਾਂ ਅਤੇ ਕਾਲਜਾਂ ਵਿਚ ਛੁੱਟੀ ਐਲਾਨ ਦਿਤੀ ਗਈ। ਜ਼ਿਲ੍ਹੇ ਵਿਚ ਸਰਕਾਰੀ ਅਤੇ ਨਿਜੀ ਬਸਾਂ ਸੜਕਾਂ ਤੋਂ ਗ਼ਾਇਬ ਹਨ। ਮੈਸੂਰ ਤੇ ਹਾਸਨ ਜ਼ਿਲ੍ਹੇ ਵਿਚ ਵੀ ਪ੍ਰਦਰਸ਼ਨ ਹੋ ਰਹੇ ਹਨ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਹਨ ਕਿ ਕਰਨਾਟਕ ਕਾਵੇਰੀ ਨਦੀ ਤੋਂ ਤਾਮਿਲਨਾਡੂ ਨੂੰ ਪਾਣੀ ਨਾ ਦੇਵੇ। ਪ੍ਰਦਰਸ਼ਨਕਾਰੀਆਂ ਨੇ ਕਈ ਥਾਈਂ ਤਾਮਿਲਨਾਡੂ ਦੀ ਮੁੱਖ ਮੰਤਰੀ ਜੇ. ਜੈਲਲਿਤਾ ਦੇ ਪੁਤਲੇ ਵੀ ਫੂਕੇ। ਕਰਨਾਟਕ ਦੇ ਮੁੱਖ ਮੰਤਰੀ ਸੀਨੀਅਰ ਮੰਤਰੀਆਂ, ਕਾਨੂੰਨੀ ਮਾਹਰਾਂ ਅਤੇ ਅਧਿਕਾਰੀਆਂ ਨਾਲ ਬੈਠਕ ਕਰ ਰਹੇ ਹਨ। ਉਨ੍ਹਾਂ ਨੇ ਅਗਲੀ ਰਣਨੀਤੀ ਤੈਅ ਕਰਨ ਲਈ ਵਿਧਾਨ ਮੰਡਲ ਦੇ ਆਗੂਆਂ ਅਤੇ ਸੰਸਦ ਮੈਂਬਰਾਂ ਦੀ ਬੈਠਕ ਦੀ ਬੁਲਾਈ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp