ਪੱਤਰ ਪੇ੍ਰਰਕ, ਜੌੜੇਪੁਲ : ਬੀਤੇ ਦਿਨੀਂ ਗੱਤਕਾ 67ਵੀਆਂ ਪੰਜਾਬ ਰਾਜ ਪੱਧਰੀ ਸਕੂਲ ਖੇਡਾਂ ਜੋ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈਆਂ, ਇਸ ‘ਚ ਪਾਇਨੀਅਰ ਸਕੂਲ ਗੱਜਣਮਾਜਰਾ ਦੇ ਵਿਦਿਆਰਥੀਆਂ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ‘ਚ ਅੰਡਰ-14 ਟੀਮ ਡੇਮੋ ‘ਚ ਸਾਹਿਬਪ੍ਰਰੀਤ ਕੌਰ ਨੇ ਪਹਿਲਾ ਸਥਾਨ ਤੇ ਵਿਅਕਤੀਗਤ ਪ੍ਰਦਰਸ਼ਨ ‘ਚ ਤੀਜਾ ਸਥਾਨ ਹਾਸਲ ਕੀਤਾ।
ਅੰਡਰ-17 ਲੜਕੀਆਂ ‘ਚ ਫਰੀ ਸੋਟੀ ਟੀਮ ‘ਚ ਮਹਿਕਪ੍ਰਰੀਤ ਕੌਰ, ਗੁਰਵਿੰਦਰ ਕੌਰ ਤੇ ਮਨਵੀਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਸਿੰਗਲ ਸੋਟੀ ਟੀਮ ‘ਚ ਖੁਸ਼ਵੀਰ ਕੌਰ ਨੇ ਪਹਿਲਾ ਤੇ ਵਿਅਕਤੀਗਤ ਫਾਈਟ ‘ਚ ਦੂਜਾ ਸਥਾਨ ਹਾਸਲ ਕੀਤਾ। ਅੰਡਰ-14 ਲੜਕਿਆਂ ‘ਚ ਪੁਸ਼ਪਿੰਦਰ ਸਿੰਘ ਨੇ ਫਰੀ ਸੋਟੀ ਟੀਮ ‘ਚ ਦੂਜਾ ਸਥਾਨ ਤੇ ਏਕਮਵੀਰ ਸਿੰਘ ਨੇ ਵਿਅਕਤੀਗਤ ਡੇਮੋ ‘ਚ ਤੀਜਾ ਸਥਾਨ ਹਾਸਲ ਕੀਤਾ ਤੇ ਇਨ੍ਹਾਂ ‘ਚੋਂ ਹੀ ਪੰਜ ਬੱਚੇ ਨੈਸ਼ਨਲ ਲਈ ਚੁਣੇ ਗਏ। ਪਿੰ੍ਸੀਪਲ ਡਾ. ਪਰਮਿੰਦਰ ਕੌਰ ਮੰਡੇਰ ਤੇ ਵਾਈਸ ਪਿੰ੍ਸੀਪਲ ਰਤਨਪਾਲ ਸਿੰਘ ਨੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਤੇ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ।


