Ad-Time-For-Vacation.png

ਪਹਿਲੇ ਮੀਂਹ ਨੇ ਹੀ ਖੋਲ੍ਹੀ ਨਿਗਮ ਦੀ ਪੋਲ-ਕਈ ਇਲਾਕੇ ਪਾਣੀ ‘ਚ ਡੁੱਬੇ 

28 ਜੂਨ-ਵੀਰਵਾਰ ਤੜਕਸਾਰ ਪਏ ਪਹਿਲੇ ਮੀਂਹ ਨੇ ਜਲੰਧਰ ਨਿਗਮ ਦੀਆਂ ਤਿਆਰੀਆਂ ਦੀਆਂ ਸਾਰੀ ਪੋਲ ਖ਼ੋਲ੍ਹ ਦਿੱਤੀ ਕਿਉਂਕਿ ਦੋ ਘੰਟੇ ਦੇ ਮੀਂਹ ਦੇ ਨਾਲ ਨਾ ਸਿਰਫ਼ ਸਰਕਾਰੀ ਦਫ਼ਤਰ ਵੀ ਡੁੱਬ ਗਏ ਸਗੋਂ ਸ਼ਹਿਰ ਦੇ ਜ਼ਿਆਦਾਤਰ ਹਿੱਸੇ ਪਾਣੀ ਭਰ ਗਿਆ | ਨਿਗਮ ਨੇ ਬਰਸਾਤਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਕੋਈ ਤਿਆਰੀ ਨਹੀਂ ਕੀਤੀ ਸੀ ਸਗੋਂ ਵੀਰਵਾਰ ਨੂੰ ਕਈ ਇਲਾਕੇ ਪਾਣੀ ‘ਚ ਡੁੱਬ ਗਏ ਸਨ ਪਰ ਨਿਗਮ ਪ੍ਰਸ਼ਾਸਨ ਨੇ ਸੀਵਰੇਜ ਸਫ਼ਾਈ ਦੇ ਮਾਮਲੇ ਵਿਚ ਸ਼ੁੱਕਰਵਾਰ ਨੂੰ ਮੀਟਿੰਗ ਕਰਨੀ ਹੈ | ਹਾਊਸ ਦੀ ਮੀਟਿੰਗ ‘ਚ ਜ਼ਿਆਦਾਤਰ ਸ਼ਿਕਾਇਤਾਂ ਵੀ ਸੀਵਰੇਜ ਦੀ ਸਫ਼ਾਈ ਦੇ ਬਾਰੇ ਸੀ ਪਰ ਸ਼ਿਕਾਇਤਾਂ ਕਰਕੇ ਹੋਈ ਖਿਚਾਈ ਤੋਂ ਪਾਣੀ ਤੇ ਸੀਵਰੇਜ ਵਿਭਾਗ ਦੇ ਅਫ਼ਸਰ ਹੀ ਨਾਰਾਜ਼ ਸਨ | ਵੀਰਵਾਰ ਤੜਕਸਾਰ ਤਾਂ ਜ਼ੋਰਦਾਰ ਪਏ ਮੀਂਹ ਨਾਲ ਸ਼ਹਿਰ ਪਾਣੀ ‘ਚ ਡੁੱਬ ਗਿਆ ਸਗੋਂ ਕਈ ਇਲਾਕਿਆਂ ‘ਚ ਦੁਪਹਿਰ ਤੱਕ ਪਾਣੀ ਨਹੀਂ ਨਿਕਲਿਆ | ਸਰਕਾਰੀ ਦਫ਼ਤਰਾਂ ਜਿਨ੍ਹਾਂ ‘ਚ ਡੀ. ਸੀ. ਦਫ਼ਤਰ, ਪੁਲਿਸ ਕਮਿਸ਼ਨਰ ਦਫ਼ਤਰ ਸਮੇਤ ਹੋਰ ਵੀ ਕਈ ਇਲਾਕਿਆਂ ਦੇ ਪਾਣੀ ‘ਚ ਡੁੱਬ ਗਏ ਸਨ | ਇਨ੍ਹਾਂ ਇਲਾਕਿਆਂ ‘ਚ ਸੀਵਰਾਂ ਦੀ ਕਿਸੇ ਤਰ੍ਹਾਂ ਦੀ ਕੋਈ ਸਫ਼ਾਈ ਨਹੀਂ ਹੋਈ ਸੀ | ਮੀਂਹ ਪੈਣ ਨਾਲ ਦਮੋਰੀਆ ਪੁਲ, ਇਕਹਿਰੀ ਪੁਲੀ, ਮਖਦੂਮਪੁਰਾ ਦਾ ਇਲਾਕਾ, ਗੋਪਾਲ ਨਗਰ ਦਾ ਇਲਾਕਾ, ਅੱਡਾ ਹੁਸ਼ਿਆਰਪੁਰ ਦੇ ਇਲਾਕੇ ਸਮੇਤ ਬਸਤੀਆਂ ਦੇ ਕਈ ਇਲਾਕੇ ਪਾਣੀ ‘ਚ ਡੁੱਬੇ ਹੋਏ ਸਨ | ਪ੍ਰੀਤ ਨਗਰ ਦਾ ਇਲਾਕਾ ਵੀ ਅੱਜ ਪਾਣੀ ‘ਚ ਡੁੱਬਿਆ ਨਜ਼ਰ ਆਇਆ ਕਿਉਂਕਿ ਇਸ ਜਗ੍ਹਾ ‘ਤੇ ਬਰਸਾਤੀ ਪਾਣੀ ਕੱਢਣ ਵਾਲਾ ਪ੍ਰਾਜੈਕਟ ਰੋਕ ਦਿੱਤਾ ਗਿਆ ਸੀ | ਮਖਦੂਮਪੂਰਾ ਦੇ ਧੋਬੀ ਮੁਹੱਲੇ ਦੀ ਹਾਲਤ ਕਾਫ਼ੀ ਖ਼ਰਾਬ ਸੀ ਕਿਉਂਕਿ ਇਸ ਜਗ੍ਹਾ ਦਾ ਡਿਸਪੋਜ਼ਲ ਦਾ ਜਨਰੇਟਰ ਕਾਫ਼ੀ ਸਮੇਂ ਤੋਂ ਖ਼ਰਾਬ ਸੀ | ਉਸ ਨੂੰ ਬਦਲਿਆ ਨਹੀਂ ਗਿਆ ਸੀ ਜਿਸ ਕਰਕੇ ਗਲੀਆਂ ‘ਚ ਕੈਮੀਕਲ ਵਾਲੇ ਲਾਲ ਪਾਣੀ ਨਾਲ ਇਲਾਕਾ ਡੁੱਬਿਆ ਹੋਇਆ ਸੀ |
ਲੋਕ ਰਹੇ ਪ੍ਰੇਸ਼ਾਨ
ਪਾਣੀ ‘ਚ ਕਈ ਇਲਾਕਿਆਂ ਦੇ ਡੁੱਬਣ ਕਾਰਨ ਲੋਕ ਪ੍ਰੇਸ਼ਾਨ ਰਹੇ | ਪਾਣੀ ਭਰਨ ਨਾਲ ਸਕੂਟਰਾਂ ਸਮੇਤ ਕਈ ਗੱਡੀਆਂ ਵੀ ਪਾਣੀ ‘ਚ ਬੰਦ ਹੋ ਗਈਆਂ ਜਿਨ੍ਹਾਂ ਨੂੰ ਕੱਢਣ ਲਈ ਲੋਕਾਂ ਦੀ ਸਹਾਇਤਾ ਲੈਣੀ ਪਈ |
ਨਹੀਂ ਕੰਮ ਆਈਆਂ ਸੁਪਰ ਸਕੱਸ਼ਨ ਮਸ਼ੀਨਾਂ
ਜਲੰਧਰ ‘ਚ ਸੀਵਰਾਂ ਦੀ ਸਫ਼ਾਈ ਲੱਖਾਂ ਰੁਪਏ ਦੇ ਕੇ ਸੁਪਰ ਸਕੱਸ਼ਨ ਮਸ਼ੀਨਾਂ ਨਾਲ ਕਰਵਾਈ ਜਾ ਰਹੀ ਹੈ ਪਰ ਜਿਨ੍ਹਾਂ ਜਗ੍ਹਾ ‘ਤੇ ਸੀਵਰਾਂ ਦੀ ਸਫ਼ਾਈ ਹੋਈ ਹੈ, ਉਹ ਇਲਾਕੇ ਵੀ ਪਾਣੀ ਨਾਲ ਡੁੱਬੇ ਹੋਏ ਸਨ | ਸੁਪਰ ਸਕੱਸ਼ਨ ਮਸ਼ੀਨ ਨੇ 120 ਫੁੱਟੀ ਰੋਡ ਦਾ ਇਲਾਕਾ ਵੀ ਸਾਫ਼ ਕੀਤਾ ਸੀ ਪਰ ਉਹ ਇਲਾਕਾ ਦਰਿਆ ਬਣਿਆ ਹੋਇਆ ਸੀ | ਪੈਟਰੋਲ ਪੰਪ ਪੂਰੀ ਤਰ੍ਹਾਂ ਨਾਲ ਪਾਣੀ ਨਾਲ ਡੁੱਬਿਆ ਹੋਇਆ ਸੀ | ਕਈ ਲੋਕ ਪੁੱਛ ਰਹੇ ਸਨ ਕਿ ਲੱਖਾਂ ਰੁਪਏ ਦੇ ਕੇ ਸੁਪਰ ਸੱਕਸ਼ਨ ਮਸ਼ੀਨਾਂ ਨਾਲ ਸਫ਼ਾਈ ਕਰਵਾਈ ਜਾ ਰਹੀ ਸੀ ਤਾਂ ਫਿਰ ਉਹ ਇਲਾਕੇ ਪਾਣੀ ‘ਚ ਕਿਉਂ ਡੁੱਬ ਗਏ ਸਨ | ਇਕ ਸੁਪਰ ਸੱਕਸ਼ਨ ਮਸ਼ੀਨ ਤਾਂ ਕੰਮ ਛੱਡ ਕੇ ਚਲੀ ਵੀ ਗਈ ਹੈ ਕਿਉਂਕਿ ਉਸ ਦੀ ਅਦਾਇਗੀ ਨਾ ਹੋਣ ਕਰਕੇ ਕੰਪਨੀ ਨੇ ਗਾਜ਼ੀਆਬਾਦ ‘ਚ ਕੰਮ ਮਿਲਣ ਕਰਕੇ ਜਲੰਧਰ ਨਿਗਮ ਦਾ ਕੰਮ ਛੱਡ ਦਿੱਤਾ ਸੀ | ਮੌਨਸੂਨ ਦੇ ਪਹਿਲੇ ਮੀਂਹ ਨੇ ਹੀ ਨਿਗਮ ਦੀ ਪੋਲ ਖ਼ੋਲ੍ਹ ਦਿੱਤੀ ਹੈ ਪਰ ਸੁਪਰ ਸਕੱਸ਼ਨ ਮਸ਼ੀਨਾਂ ਦੀ ਜਗ੍ਹਾ ਹੁਣ ਪਹਿਲੀਆਂ ਮਸ਼ੀਨਾਂ ਨਾਲ ਹੀ ਕੰਮ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ | ਨਿਗਮ ਹਾਊਸ ‘ਚ ਭਾਜਪਾ ਦੇ ਕੌਾਸਲਰ ਵਿਰੇਸ਼ ਮਿੰਟੂ ਨੇ ਕਿਹਾ ਕਿ ਇਨ੍ਹਾਂ ਮਸ਼ੀਨਾਂ ਦਾ ਕੋਈ ਫ਼ਾਇਦਾ ਨਹੀਂ ਹੈ

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.