ਪਰਥ ਵਿੱਚ ਗੁਰਦੁਆਰੇ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ
ਪੱਛਮੀ ਆਸਟਰੇਲੀਆ ਦੇ ਸ਼ਹਿਰ ਪਰਥ ਦੇ ਉੱਤਰੀ ਇਲਾਕੇ ਵਿੱਚ ਸਥਿਤ ਗੁਰਦੁਆਰਾ ਬੈਨਿਟ ਸਪਰਿੰਗ ਦੀ ਇਮਾਰਤ ਨੂੰ ਇਕ ਵਿਅਕਤੀ ਨੇ ਨਸਲੀ ਵਿਤਕਰੇ ਤਹਿਤ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਗੁਰਦੁਆਰੇ ਵਿੱਚ ਰੋਜ਼ਾਨਾ ਵਾਂਗ ਨਿੱਤਨੇਮ ਦੀ ਸਮਾਪਤੀ ਤੋਂ ਬਾਅਦ ਮੁੱਖ ਗੇਟ ਬੰਦ ਕਰ ਦਿੱਤਾ ਗਿਆ। ਸ਼ਾਮੀਂ ਕਰੀਬ 8.30 ਵਜੇ ਇਕ ਅਣਪਛਾਤੇ ਨੌਜਵਾਨ ਨੇ ਆਪਣੇ ਵਾਹਨ (ਯੂਟ) ਰਾਹੀਂ ਟੱਕਰ ਮਾਰ ਕੇ ਗੁਰਦੁਆਰੇ ਦਾ ਮੁੱਖ ਗੇਟ ਤੋੜਨ ਦੀ ਕੋਸ਼ਿਸ਼ ਕੀਤੀ।



