ਸਰਵਣ ਸਿੰਘ ਭੰਗਲਾਂ, ਸਮਰਾਲਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਮੌਕੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ। ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਸਮਾਜਸੇਵੀ ਨੀਰਜ ਸਿਹਾਲਾ ਨੇ ਦੱਸਿਆ ਕਿ ਖੂਨਦਾਨ ਕੈਂਪ ਦਾ ਉਦਘਾਟਨ ਰੂਪਮ ਗੰਭੀਰ ਦੁਆਰਾ ਰਿਬਨ ਕੱਟ ਕੇ ਕੀਤਾ ਗਿਆ। ਖੂਨਦਾਨ ਕਰਨ ਲਈ ਨੌਜਵਾਨਾਂ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸਦੇ ਫਲਸਰੂਪ 61 ਯੂਨਿਟ ਹੋਏ। ਇਸ ਖੂਨਦਾਨ ਕੈਂਪ ‘ਚ ਬਲੱਡ ਬੈਂਕ ਸਮਰਾਲਾ ਤੋਂ ਡਾਕਟਰਾਂ ਦੀ ਖੂਨ ਇਕੱਤਰ ਕਰਨ ਲਈ ਪੁੱਜੀ। ਇਸ ਦੌਰਾਨ ਵੱਖ ਵੱਖ ਰਾਜਨੀਤਕ, ਸਮਾਜਿਕ ਤੇ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਕੈਂਪ ‘ਚ ਹਾਜ਼ਰੀ ਭਰੀ, ਜਿਨਾਂ੍ਹ ‘ਚ ਪ੍ਰਮੁੱਖ ਤੌਰ ‘ਤੇ ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਰੁਪਿੰਦਰ ਸਿੰਘ ਰਾਜਾ ਗਿੱਲ ਹਲਕਾ ਇੰਚਾਰਜ ਕਾਂਗਰਸ ਪਾਰਟੀ, ਰਮਨ ਵਡੇਰਾ ਪ੍ਰਧਾਨ ਯੂਥ ਵਿੰਗ ਸ਼ਿਵ ਸੈਨਾ, ਹਰਦੀਪ ਸਿੰਘ ਗਿਆਸਪੁਰਾ, ਸਨੀ ਦੂਆ, ਭਾਈ ਅੰਤਰਜੋਤ ਸਿੰਘ ਪ੍ਰਧਾਨ ਭਾਈ ਮਰਦਾਨਾ ਚੈਰੀ ਟੇਬਲ ਟਰੱਸਟ ਇਕਾਈ ਸਮਰਾਲਾ ਸ਼ਾਮਲ ਹਨ। ਉਨਾਂ੍ਹ ਨੇ ਖੂਨਦਾਨ ਦੀ ਮਹੱਤਤਾ ਸਬੰਧੀ ਸੰਬੋਧਨ ਕਰਦਿਆਂ ਹਰੇਕ ਤੰਦਰੁਸਤ ਨੌਜਵਾਨ ਨੂੰ ਖੂਨਦਾਨ ਕਰਨ ਲਈ ਪੇ੍ਰਿਤ ਕੀਤਾ। ਖੂਨਦਾਨ ਕਰਨ ਵਾਲੇ ਡੋਨਰਾਂ ਨੂੰ ਸਨਮਾਨਿਤ ਕੀਤਾ ਗਿਆ। ਖੂਨਦਾਨ ਕੈਂਪ ਦੇ ਕਾਰਜ ਨੂੰ ਨੇਪਰੇ ਚਾੜਨ ਲਈ ਮਨਦੀਪ ਟੋਡਰਪੁਰ, ਸ਼ਿਵ ਕੁਮਾਰ ਸ਼ਿਵਲੀ, ਇੰਸ: ਕੁਲਜੀਤ ਸਿੰਘ, ਵਿੱਕੀ ਵਡੇਰਾ, ਵਿੱਕੀ ਰਾਣਾ, ਬਲਜੀਤ ਸਿੰਘ ਐਂਗਰ, ਜੀਤੀ ਦਿਉਲ, ਗੁਰਪ੍ਰਰੀਤ ਦਿਉਲ, ਕੁਲਦੀਪ ਚੰਡੀਗੜ੍ਹ, ਰਾਮ ਗੋਪਾਲ ਸ਼ਰਮਾ, ਸੰਦੀਪ ਕਿਸ਼ਨਗੜ੍ਹ, ਸਾਹਿਲ ਭਨੋਟ, ਪਵਨ ਸਹੋਤਾ, ਪਵਨਪ੍ਰਰੀਤ ਸਿੰਘ ਉਟਾਲ, ਹਰਜਿੰਦਰ ਪਾਸਲਾ, ਭੂਰਾ ਇਟਲੀ, ਗੋਗੀ ਸਿਹਾਲਾ, ਮਨੀ ਪਾਠਕ ਆਦਿ ਹਾਜ਼ਰ ਸਨ।
10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਦੀ ਉਸਾਰੀ ਵੱਲ ਵੱਡਾ ਕਦਮ:
ਸਾਈਟ ‘ਤੇ ਮੌਜੂਦ ਪੁਰਾਣੀ ਇਮਾਰਤ ਨੂੰ ਢਾਹੁਣ ਦਾ ਕੰਮ ਸ਼ੁਰੂ ਸਰੀ, ਬੀ.ਸੀ. – 10,000 ਸੀਟਾਂ ਵਾਲੇ ਪ੍ਰਸਤਾਵਿਤ ਸਿਟੀ ਸੈਂਟਰ ਐਰੀਨਾ ਵਾਲੀ ਜਗ੍ਹਾ ’ਤੇ ਢੋਆ-ਢੁਆਈ ਦਾ ਕੰਮ ਸ਼ੁਰੂ ਹੋ ਗਿਆ ਹੈ।

