Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਕਾਰੋਬਾਰ Business

ਨੋਟਬੰਦੀ ਖਿਲਾਫ਼ ਡਟੇ ਵਪਾਰੀ, ਜਿੰਦੇ ਮਾਰ ਸਰਕਾਰ ਨੂੰ ਸੌਂਪੀਆਂ ਚਾਬੀਆਂ

By uscreative Published 2 min read

ਅੰਮ੍ਰਿਤਸਰ (ਨਰਿੰਦਰਪਾਲ ਸਿੰਘ) ਦੇਸ਼ ‘ਚ ਆਈ ਕੈਸ਼ ਦੀ ਕਿੱਲਤ ਦੇ ਚੱਲਦੇ ਲੋਕਾਂ ਦੀਆਂ ਮੁਸ਼ਕਲਾਂ ਲਗਾਤਾਰ ਬਣੀਆਂ ਹੋਈਆਂ ਹਨ। ਅੰਮ੍ਰਿਤਸਰ ‘ਚ ਨੋਟਬੰਦੀ ਦੇ ਚੱਲਦੇ ਕੰਮਕਾਜ ਠੱਪ ਹੋਣ ਕਾਰਨ ਪ੍ਰੇਸ਼ਾਨ ਕਾਰੋਬਾਰੀਆਂ ਨੇ ਸੜਕਾਂ ‘ਤੇ ਪ੍ਰਦਰਸ਼ਨ ਕੀਤਾ ਤੇ ਨੋਟਬੰਦੀ ਕਾਰਨ ਬੰਦ ਪਈਆਂ ਆਪਣੀਆਂ ਫੈਕਟਰੀਆਂ ਦੀਆਂ ਚਾਬੀਆਂ ਜਿਲੇ ਦੇ ਡਿਪਟੀ ਕਮਿਸ਼ਨਰ ਨੂੰ ਸੌਂਪ ਦਿੱਤੀਆਂ। ਕਾਰੋਬਾਰੀਆਂ ਮੁਤਾਬਕ ਨੋਟਬੰਦੀ ਤੋਂ ਬਾਅਦ ਕੈਸ਼ ਦੀ ਕਿੱਲਤ ਕਾਰਨ ਕਰੀਬ ਕਰੀਬ ਸਾਰੀਆਂ ਫੈਕਟਰੀਆਂ ਬੰਦ ਪਈਆਂ ਹਨ। ਅਮ੍ਰਿਤਸਰ ਟੈਕਸਟਾਈਲ ਪ੍ਰੋਸੈੱਸਰ ਐਸੋਸੀਏਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਤੇ ਉਦਯੋਗਪਤੀ ਕਮਾਲ ਡਾਲਮੀਆ ਮੁਤਾਬਕ ਉਨਾਂ ਕਰੀਬ ਇੱਕ ਹਫਤਾ ਪਹਿਲਾਂ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਸੀ, ਪਰ ਕਿਸੇ ਨੇ ਇਹਨਾਂ ਦੀ ਮੰਗ ਵੱਲ ਧਿਆਨ ਨਹੀਂ ਦਿੱਤਾ।

ਅਜਿਹੇ ‘ਚ ਮਜਬੂਰਨ ਇਹਨਾਂ ਨੂੰ ਅੱਜ ਸੜਕਾਂ ‘ਤੇ ਉੱਤਰ ਪ੍ਰਦਰਸ਼ਨ ਦਾ ਰਾਸਤਾ ਅਖਤਿਆਰ ਕਰਨਾ ਪਿਆ ਹੈ। ਪ੍ਰਦਰਸ਼ਨਕਾਰੀ ਕਾਰੋਬਾਰੀਆਂ ਮੁਤਾਬਕ ਜੇਕਰ ਅਜੇ ਵੀ ਸਰਕਾਰ ਚੁੱਪ ਰਹੀ ਤਾਂ ਇਸ ਤੋਂ ਬਾਅਦ ਪੀਐਮ ਤੇ ਵਿੱਤ ਮੰਤਰੀ ਨਾਲ ਮੁਲਾਕਾਤ ਕਰ ਆਪਣੀਆਂ ਮੰਗਾਂ ਬਾਰੇ ਗੱਲ ਕੀਤੀ ਜਾਵੇਗੀ। ਇਹਨਾਂ ਉਦਯੋਗਪਤੀਆਂ ਮੁਤਾਬਕ ਕਰੀਬ 3 ਲੱਖ ਲੋਕ ਇਹਨਾਂ ਦੀ ਇੰਡਸਟਰੀ ਨਾਲ ਜੁੜੇ ਹਨ, ਜਿੰਨਾਂ ਨੂੰ ਨੋਟਬੰਦੀ ਕਾਰਨ ਬੇਰੁਜਗਾਰੀ ਦੀ ਮਾਰ ਪੈ ਗਈ ਹੈ। ਕਿਉਂਕਿ ਕੈਸ਼ ਨਾ ਹੋਣ ਕਾਰਨ ਫੈਕਟਰੀ ਮਾਲਕ ਮਜਦੂਰਾਂ ਨੂੰ ਚੈੱਕ ਰਾਹੀਂ ਪੇਮੈਂਟ ਕਰਦੇ ਹਨ ਤਾਂ ਉਨਾਂ ਨੂੰ ਬੈਂਕ ‘ਚ ਵੀ ਕਈ ਕਈ ਘੰਟੇ ਲਾਈਨ ‘ਚ ਲੱਗਣ ਦੇ ਬਾਵਜੂਦ ਪੈਸੇ ਨਹੀਂ ਮਿਲਦੇ। ਅਜਿਹੇ ‘ਚ ਮਜਦੂਰ ਵੀ ਮਜਬੂਰਨ ਕੰਮ ਕਰਨਾ ਬੰਦ ਕਰ ਰਹੇ ਹਨ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਕਾਰੋਬਾਰ Business →
Share on WhatsApp