Skip to content
Wednesday, November 4, 2026 5°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Latest News

ਨੋਟਬੰਦੀ : ਹੁਣ ਰਾਤਾਂ ਨੂੰ ਬੈਂਕਾਂ ਅੱਗੇ ਹੀ ਸੌਣ ਲੱਗੇ ਲੋਕ

By Admin Published 1 min read

ਕਾਲਾਂਵਾਲੀ (ਗੁਰਮੀਤ ਸਿੰਘ ਖਾਲਸਾ)- ਨੋਟਬੰਦੀ ਕਾਰਨ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ। ਲੰਬਾ ਸਮਾਂ ਬੈਂਕਾਂ ਅੱਗੇ ਲਾਈਨਾ ਚ ਲੱਗ ਕੇ ਵੀ ਰੁਪਏ ਨਾ ਮਿਲਨ ਤੋਂ ਪਰੇਸ਼ਾਨ ਲੋਕ ਠੰਡ ਦੇ ਮੌਸਮ ਵਿੱਚ ਸਵੇਰੇ 4-4 ਵਜੇ ਹੀ ਬੈਂਕਾਂ ਅੱਗੇ ਪਹੁੰਚ ਕੇ ਲਾਈਨਾ ਵਿੱਚ ਖੜਨੇ ਸ਼ੁਰੂ ਹੋ ਜਾਂਦੇ ਹਨ। ਇਸਦੇ ਚਲਦਿਆਂ ਹੀ ਮੰਡੀ ਕਾਲਾਂਵਾਲੀ ਦੇ ਪੰਜਾਬ ਨੈਸ਼ਨਲ ਬੈਂਕ ਅੱਗੇ ਕੁਝ ਆਦਮੀਆਂ ਵੱਲੋਂ ਰਾਤ ਨੂੰ ਹੀ ਬੈਂਕ ਅੱਗੇ ਮੰਜੇ ਰਜਾਈਆਂ ਲੈ ਕੇ ਸੌਣ ਦਾ ਪ੍ਰੋਗ੍ਰਾਮ ਦੇਖਣ ਨੂੰ ਮਿਲਿਆ। ਕੁਝ ਆਦਮੀ ਪੰਜਾਬ ਨੈਸ਼ਨਲ ਬੈਂਕ ਅੱਗੇ ਰਾਤ ਨੂੰ ਹੀ ਮੰਜੇ ਰਜਾਈਆਂ ਲੈ ਕਿ ਬੈਠੇ ਦੇਖੇ ਗਏ ਤਾਂ ਕਿ ਸਵੇਰੇ ਜਲਦੀ ਉੱਠ ਕੇ ਲਾਈਨ ਵਿੱਚ ਲੱਗ ਸਕਣ।

ਇਸ ਮੌਕੇ ਕਿਸਾਨਾਂ ਨੂੰ ਕਣਕ ਦੀ ਫਸਲ ਲਈ ਯੂਰੀਆ ਖਾਦ ਦੀ ਜਰੂਰਤ ਹੈ ਅਤੇ ਬੈਂਕਾਂ ਵਿੱਚੋਂ ਰੁਪਏ ਸਮੇਂ ਸਿਰ ਨਾ ਮਿਲਨ ਕਾਰਨ ਕਿਸਾਨਾਂ ਦੀਆਂ ਫਸਲਾਂ ਤੇ ਵੀ ਇਸ ਦਾ ਅਸਰ ਪੈ ਸਕਦਾ ਹੈ। ਜਿਕਰਯੋਗ ਹੈ ਕਿ ਰਾਤ ਨੂੰ ਬੈਂਕ ਅੱਗੇ ਸੌਣ ਵਾਲੇ ਵੀ ਕਿਸਾਨ ਹੀ ਹਨ। ਜਾਣਕਾਰੀ ਅਨੁਸਾਰ ਬੈਂਕ ਅੱਗੇ ਸੌਣ ਵਾਲੇ ਆਦਮੀ ਰਾਤ ਨੂੰ ਬੈਂਕ ਅੱਗੇ ਬੈਠ ਕੇ ਸ਼ਰਾਬ ਪੀਂਦੇ ਵੀ ਦੇਖੇ ਗਏ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Latest News →
Share on WhatsApp