Ad-Time-For-Vacation.png

ਨਿਮਰਤਾ ਸਿੱਖੀ ਦਾ ਪਹਿਲਾ ਗੁਣ ਹੈ ਜੀ…

ਸਿੱਖੀ ਤੇ ਚਾਰੇ ਪਾਸਿਆਂ ਤੋਂ ਹਮਲੇ ਹੋ ਰਹੇ ਹਨ। ਸਿੱਖੀ ਦੀ ਹੋਂਦ ਨੂੰ 2070 ਤੱਕ ਖ਼ਤਮ ਕਰਨ ਦੇ ਲਲਕਾਰੇ ਮਾਰੇ ਜਾ ਰਹੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਨਿਰੰਤਰ ਦੁਖਦਾਈ ਘਟਨਾਵਾਂ ਵਾਪਰ ਰਹੀਆ ਹਨ। ਪੰਜਾਬ ‘ਚੋਂ ‘ਊੜਾ ਤੇ ਜੂੜਾ’ ਖ਼ਤਮ ਕਰਨ ਦੇ ਕੋਝੇ ਯਤਨ ਕੀਤਾ ਜਾ ਰਹੇ ਹਨ। ਪੰਜਾਬ ਨੂੰ ਬੰਜਰ ਬਣਾਉਣ ਦੀਆਂ ਸਾਜ਼ਿਸਾਂ ਘੜੀਆਂ ਜਾ ਰਹੀਆਂ ਹਨ, ਸਿੱਖ ਸੰਸਥਾਵਾਂ ਦਾ ਭੋਗ ਪਾਇਆ ਜਾ ਰਿਹਾ ਹੈ, ਦੁਸ਼ਮਣ ਬਾਹਰ ਘੱਟ ਤੇ ਅੰਦਰ ਵਧੇਰੇ ਵੱਧ ਗਏ ਹਨ, ਸਿੱਖ ਗੁਰੂ ਦੀ ਮੱਤ ਨਾਲੋਂ ਆਪਣੀ ਮੱਤ ਨੂੰੰ ਉੱਚੀ ਹੋਣ ਦਾ ਹੰਕਾਰ ਪਾਲ ਬੈਠਾ ਹੈ, ਕੌਮ ਖੱਖੜੀਆਂ-ਕਰੇਲੇ ਹੋਈ ਪਈ ਹੈ, ਕੌਮ ਨੂੰ ਯੋਗ ਅਗਵਾਈ ਦੇਣ ਲਈ ਕੋਈ ਆਗੂ ਵਿਖਾਈ ਨਹੀਂ ਦੇ ਰਿਹਾ । ਉਸ ਸਮੇਂ ਕੌਮ ‘ਚ ਨਿੱਤ ਨਵੇਂ ਵਿਵਾਦ ਖੜੇ ਹੋਣੇ, ਕੌਮ ਦੀ ਤਬਾਹੀ ਦਾ ਸੰਕੇਤ ਹੈ। ਪ੍ਰੰਤੂ ਕੋਈ ਇਹਨਾਂ ਸੰਕੇਤਾਂ ਨੂੰ ਸਮਝਣ ਤੇ ਮੰਨਣ ਲਈ ਤਿਆਰ ਨਹੀਂ ਹੈ।

ਸਿੱਖਾਂ ਵਰਗੀ ਜ਼ੋਸ਼ੀਲੀ ਕੌਮ ‘ਚ ਸੁਭਾਅ, ਆਦਤਾਂ ਦਾ ਵਖਰੇਵਾਂ ਹੋਣਾ ਕੁਦਰਤੀ ਹੈ। ਪ੍ਰੰਤੂ ਵਿਚਾਰਾਂ ਦਾ ਵਖਰੇਵਾਂ ਨਹੀਂ ਹੋਣਾ ਚਾਹੀਦਾ। ਕਿਉਂਕਿ ਦੁਨੀਆ ਦੀ ਇਕੋ ਇਹੋ ਜਿਹੀ ਕੌਮ ਹੈ ਜਿਸ ਦਾ ਸੰਵਿਧਾਨ ‘ਧੁਰ ਕੀ ਬਾਣੀ’ ਹੈ ਅਤੇ ਦੂਜਾ ਲਿਖਤੀ ਹੈ। ਜੇ ਕੋਈ ਵਖਰੇਵਾਂ ਵੀ ਖੜਾ ਹੁੰਦਾ ਹੈ ਤਾਂ ਉਸਨੂੰ ਇੱਕ ਪਲ ਤੋਂ ਪਹਿਲਾਂ ਗੁਰਬਾਣੀ ਸਿਧਾਂਤਾਂ ਹੀ ਰੌਸਨੀ ‘ਚ ਦੂਰ ਕੀਤਾ ਜਾ ਸਕਦਾ ਹੈ। ਸਿੱਖੀ ਵਿੱਚ ਸੇਵਾ ਨੂੰ ਮਹਾਨਤਾ ਦਿੱਤੀ ਗਈ ਹੈ, ਸਿਮਰਨ ਤੋਂ ਪਹਿਲਾਂ ਸੇਵਾ ਨੂੰ ਸਥਾਨ ਦਿੱਤਾ ਗਿਆ ਹੈ। ਸੇਵਾ ਮਨੁੱਖ’ਚ ਨਿਮਰਤਾ ਪੈਦਾ ਕਰਦੀ ਹੈ, ਉਸਨੂੰ ਦਿਆਲੂ ਬਣਾਉਂਦੀ ਹੈ, ਉਸ ਚੋਂ ਹਉਮੈਂ ਦਾ ਨਾਸ਼ ਕਰਦੀ ਹੈ ਅਤੇ ਸਰਬੱਤ ਦਾ ਭਲਾ ਮੰਗਣ ਦੀ ਭਾਵਨਾ ਗੂੜੀ ਕਰਦੀ ਹੈ। ਅਸੀਂ ਸਮਝਦੇ ਹਾਂ ਕਿ ਸੱਚੇ ਮਨੋਂ  ਗੁਰਬਾਣੀ ਪੜਨ ਸੁਣਨ ਵਾਲਾ ਹੰਕਾਰੀ ਨਹੀਂ ਹੋ ਸਕਦਾ। ਜਿਹੜਾ ਹੰਕਾਰੀ ਹੋਵੇਗਾ , ਉਹ ਸਿੱਖ ਨਹੀਂ ਹੋ ਸਕਦਾ ਤੇ ਜਿਹੜਾ  ਸਿੱਖ ਹੋਵੇਗਾ ਉਹ ਹੰਕਾਰੀ ਨਹੀਂ ਹੋ ਸਕਦਾ ।

ਸਿੱਖੀ ‘ਚ ਆਏ ਨਿਘਾਰ ਲਈ ਅਸੀਂ ਅਕਸਰ ਇਹ ਦੋਸ਼ ਕੱਢਦੇ ਸੀ ਕਿ ਸਿੱਖੀ ‘ਚ ਪ੍ਰਚਾਰ ਦੀ ਘਾਟ ਹੈ, ਪ੍ਰੰਤੂ ਹੁਣ ਜਦੋਂ ਪ੍ਰਚਾਰ ਦੀ ਇੱਕ ਹਨੇਰੀ ਆ ਗਈ ਹੈ, ਚੈਨਲਾਂ ਤੋਂ ਇਲਾਵਾ ਹਰ ਸ਼ਹਿਰ, ਕਸਬੇ ਤੇ ਪਿੰਡਾਂ ਦੀਆਂ ਕੰਧਾ “ਧਾਰਮਿਕ ਸਮਾਗਮਾਂ” ਦੀਆਂ ਜਾਣਕਾਰੀਆਂ ਨਾਲ ਭਰੀਆਂ ਪਈਆਂ ਹਨ। ਉਸ ਸਮੇਂ ਵੀ ਸਿੱਖੀ ‘ਚੋਂ ਪਤਿਤਪੁਣੇ, ਨਸ਼ਿਆਂ ਤੇ ਲਚਰਤਾ ਦੀ ਲਹਿਰ ਖ਼ਤਮ ਨਹੀਂ ਕੀਤੀ ਜਾ ਸਕੀ। ਆਮ ਸਿੱਖਾਂ ‘ਚ ਨਿਮਰਤਾ ਦਾ ਗੁਣ ਨਹੀਂ ਭਰਿਆਾ ਜਾ ਸਕਿਆ, ਮਨਮੱਤ ਦੇ ਤਿਆਗੀ ਨਹੀਂ ਬਣਾਇਆ ਜਾ ਸਕਿਆ, ਕਰਮ ਕਾਡਾਂ ਤੋਂ ਹਟਾਇਆ ਨਹੀਂ ਜਾ ਸਕਿਆ। ਉਸਦਾ ਕਾਰਣ ਸਾਡੀ ਕਹਿਣੀ ਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਆਉਣ ਹੈ। ਸਾਡੇ ਧਾਰਮਿਕ ਆਗੂ,  ਧਰਮ ਦੇ ਠੇਕੇਦਾਰ ਬਣਕੇ ਬੈਠ ਗਏ ਹਨ। ‘ਠੇਕੇਦਾਰ’ ਤੋਂ ਕਿਸੇ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ ਕਿਉਕਿ ਉਸਨੇ ਤਾਂ ਆਪਣਾ ਲਾਹਾ ਹੀ ਵੇਖਣਾ ਹੁੰਦਾ ਹੈ। ਕਦੇ ਕੌਮ ‘ਇੱਕ ਨੇ ਕਹੀ, ਦੂਜੇ ਨੇ ਮੰਨੀ ਦੇ’ ਵਿਚਾਰਾਂ ਵਾਲੀ ਸੀ। ਹੁਣ ‘ਦੂਜਾ ਕੌਣ ਹੁੰਦਾ ਹੈ ? ਦੀ ਸੋਚ ਨੇ ਸਿੱਖ ਨੂੰ ਹੰਕਾਰੀ ਬਣਾ ਦਿੱਤਾ ਹੈ। ਜਿਵੇ ਅਸੀਂ ਪਹਿਲਾ ਲਿਖਿਆ ਹੈ, ਜਿਹੜਾ ਹੰਕਾਰੀ ਹੋ ਗਿਆ, ਉਹ ਸਿੱਖ ਨਹੀਂ ਰਹਿੰਦਾ।

ਵਿਵਾਦ ਪੈਦਾ ਹੋਣੀ ਚੰਗੇ ਤਾਂ ਨਹੀ, ਪ੍ਰੰਤੂ ਖ਼ਤਰਨਾਕ ਨਹੀਂ ਹੁੰਦੇ। ਵਿਵਾਦਾਂ ਨੂੰ ਹੱਲ ਨਾ ਕਰ ਸਕਣਾ, ਜ਼ਰੂਰ ਖ਼ਤਰਨਾਕ ਹੈ, ਕਿਉਕਿ ਵਿਵਾਦਾਂ ਦੇ ਨਤੀਜੇ ਹਮੇਸ਼ਾਂ ਖ਼ਤਰਨਾਕ ਨਿਕਲਦੇ ਹਨ। ਅੱਜ ਕੌਮ ਵੱਲੋਂ ਥਾਪੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਤੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ, ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਇਤਿਹਾਸ ਨੂੰ ਲੈਕੇ, ਇੱਕ ਦੂਜੇ ਸਾਹਮਣੇ ਅੜ ਖੜੇ ਹੋਏ ਹਨ। ਮਾਮਲਾ ਇਤਿਹਾਸ ਦਾ ਹੈ, ਜਿਸਦਾ ਸਹੀ ਸਿੱਟਾ ਮਾਹਿਰ ਇਤਿਹਾਸਕਾਰ ਕੱਢ ਸਕਦੇ ਹਨ। ਜਿਹੜਾ ਕਢਵਾਇਆ  ਜਾ ਸਕਦਾ ਹੈ। ਪ੍ਰੰਤੂ ਜਿਸ ਤਰਾਂ  ਦੋਵੇਂ ਧਿਰਾਂ ਇੱਕ ਦੂਜੇ ਤੇ ਸ਼ਬਦੀ ਅੱਗ ਵਰਾਉਦੇ ਗੋਲੇ ਦਾਗ਼ ਰਹੀਆਂ ਹਨ। ਉਹ ਸਿੱਖ ਕੌਮ ਦਾ ਸਿਰ ਸ਼ਰਮ ਨਾਲ ਝੁਕਾਅ ਰਹੇ ਹਨ। ਅਸੀਂ ਦੋਵੇਂ ਸ਼ਖ਼ਸੀਅਤਾਂ ਨੂੰ ਬੇਹੱਦ ਸਤਿਕਾਰਯੋਗ  ਮੰਨਦੇ ਹਾਂ ਅਤੇ ਨਹੀਂ ਚਾਹੁੰਦੇ ਕਿ ਕੱਲ ਨੂੰ ਇਤਿਹਾਸ ‘ਚ ਉਹਨਾਂ ਵੱਲੋਂ ਇੱਕ ਦੂਜੇ ਪ੍ਰਤੀ ਵਰਤੀ ਗਈ ਮਾੜੀ ਸ਼ਬਦਾਵਲੀ ਦੇ ਹਵਾਲੇ ਨਾਲ ਇਹਨਾਂ ਸ਼ਖ਼ਸੀਅਤਾਂ ਨੂੰ ਨੀਵਾਂ ਵਿਖਾਵੇ।

ਸਿੱਖ ਦੁਸ਼ਮਣ ਤਾਕਤਾਂ ਤਾਂ ਪਹਿਲਾਂ ਹੀ ਸਾਨੂੰ ਬੇਵਕੂਫ਼, ਜਾਹਲ, ਜੰਗਲੀ, ਲੜਾਕੂ ਤੇ ਪਤਾ ਨਹੀਂ ਹੋਰ ਕਿਹੜੇ ਮਾੜੇ ਤੋਂ ਮਾੜੇ ਵਿਸ਼ਸ਼ੇਲਣ ਨਾਲ ਨੀਵਾਂ ਵਿਖਾਉਣ ਦੀਆਂ  ਕੋਝੀਆਂ ਸਾਜਿਸ਼ਾਂ ਘੜਦੀਆਂ ਰਹਿੰਦੀਆਂ ਹਨ। ਪ੍ਰੰਤੂ ਜਦੋਂ  ਅਸੀਂ ਭਰਾ-ਮਾਰੂ ਜੰਗ ਦਾ ਨਜ਼ਾਰਾ, ਉਹਨਾਂ ਨੂੰ ਖ਼ੁਦ ਵਿਖਾਉਣ ਲੱਗ ਪੈਂਦੇ ਹਾਂ, ਤਾਂ ਉਹਨਾਂ  ਦਾ ਚਾਂਭਲਣਾ ਸੁਭਾਵਿਕ ਹੀ ਹੈ। ਅਸੀਂ ਦੋਵਾਂ ਸਤਿਕਾਰਤ ਧਾਰਮਿਕ ਹਸਤੀਆਂ ਨੂੰ ਨਿਮਰਤਾ ਸਾਹਿਤ, ਦੋਵੇਂ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਵਿਵਾਦ ਦਾ ਹੱਲ ਸਿਆਣਪ ਤੇ ਯੁਗਤ ਨਾਲ ਕੱਢਿਆ ਜਾ ਸਕਦਾ ਹੈ। ਦਲੀਲ ਦਾ ਉਤਰ ਦਲੀਲ ਨਾਲ ਹੀ ਦਿੱਤਾ ਜਾਣਾ ਚਾਹੀਦਾ ਹੈ। ਮਾੜੀ ਸ਼ਬਦਾਵਲੀ  ਦੀ ਵਰਤੋਂ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ।

ਉੱਚੇ ਰੁਤਬਿਆਂ ਦੀ ਉੱਚੀ ਮਰਿਆਦਾ ਵੀ ਹੁੰਦੀ ਹੈ। ਕ੍ਰਿਪਾ ਕਰਕੇ ਉਸਦਾ ਪਾਲਣ ਜ਼ਰੂਰ ਕੀਤਾ ਜਾਵੇ। ਸਾਡੀ ਲੜਾਈ ਕੌਮ ਦੇ ਦੁਸ਼ਮਣਾ ਨਾਲ ਬਹੁਤ ਸਖ਼ਤ ਤੇ ਔਖੀ ਹੈ। ਪਹਿਲਾਂ ਗੁਰੂ ਗ੍ਰੰਥ ਤੇ ਪੰਥ ਦੀ ਹੋਂਦ ਦੀ ਰਾਖੀ ਯਕੀਨੀ ਬਣਾ ਲਈਏ। ਆਪਣੇ ਗਿਲੇ-ਸ਼ਿਕਵੇ ਤਾਂ ਜਦੋਂ ਮਰਜ਼ੀ ਦੂਰ ਕਰ ਲਏ ਜਾਣਗੇ। ਕੌਮ ਦੀ ਸ਼ਕਤੀ ਨੂੰ ਕੌਮ ਦੀ ਗੁਲਾਮੀ ਦੀਆਂ ਜ਼ਜੀਰਾ ਵੱਢਣ ਵੱਲ ਲਾਈਏ, ਜਦੋਂ ਤੱਕ ਸਾਡੀ ਨਕੇਲ ਬਿਗਾਨਿਆਂ ਦੇ ਹੱਥ ਹੈ। ਉਹ ਸਾਨੂੰ ਜਿਵੇਂ ਮਰਜ਼ੀ ਨਚਾਈ ਜਾਣ, ਨੱਚਣਾ ਸਾਡੀ ਮਜ਼ਬੂਰੀ ਬਣ ਜਾਂਦਾ ਹੈ। ਇਹ ਕੌੜਾ ਸੱਚ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਮਾ ਪੁਰਬਾਂ ਦੇ ਝਗੜੇ ਕਿਉਂ?

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ

ਅੰਗਰੇਜ਼ਾਂ ਨਾਲ ਮਿਲ ਕੇ ਲੜੀ ਗਈ ਬ੍ਰਾਹਮਣਵਾਦੀ ਸਿਸਟਮ ਵਿਰੋਧੀ ਜੰਗ ਦਾ ਦਲਿਤਾਂ ਦਾ ਸਾਲਾਨਾ ਜ਼ਸਨ ਰਾਜੇਸ਼ ਜੋਸ਼ੀ, ਬੀਬੀਸੀ

ਜਿਸ ਈਸਟ ਇੰਡੀਆ ਕੰਪਨੀ ਦੇ ਰਾਜ ਨੂੰ ਖ਼ਤਮ ਕਰਨ ਲਈ 1857 ਵਿੱਚ ਲਗਭਗ ਪੂਰੇ ਹਿੰਦੁਸਤਾਨ ਵਿੱਚ ਗ਼ਦਰ ਮੱਚ ਗਿਆ ਹੋਵੇ, ਪਰ ਆਜ਼ਾਦ ਭਾਰਤ ਵਿੱਚ ਉਸੇ

gurnaaz-new flyer feb 23
Elevate-Visual-Studios
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.