ਨਾਭਾ ਜੇਲ ਦੇ ਫ਼ਰਾਰੀ ਤਾਂ ਫੜੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਦੋਸ਼ੀ ਕਿਉਂ ਨਹੀਂ ਫੜੇ ਗਏ? : ਛੋਟੇਪੁਰ
ਚੰਡੀਗੜ੍ਹ, (ਜੈ ਸਿੰਘ ਛਿੱਬਰ) : ਪ੍ਰੈਸ ਕਲੱਬ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਨਾਭਾ ਜੇਲ ਵਿਚੋਂ ਫ਼ਰਾਰ ਹੋਏ ਕੈਦੀਆਂ ਨੂੰ ਤਾਂ ਪੁਲਿਸ ਨੇ ਕੁੱਝ ਘੰਟਿਆਂ ਵਿਚ ਹਿਰਾਸਤ ‘ਚ ਲੈ ਲਿਆ ਪਰ ਬਰਗਾੜੀ ਕਾਂਡ ਮਾਮਲੇ ‘ਚ ਹੁਣ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ। ਹੋਰ ਖਬਰ ਮੁਤਾਬਿਕ ਅਖੰਡ ਅਕਾਲੀ ਦਲ ਦੇ ਪ੍ਰਧਾਨ ਰਵੀਇੰਦਰ ਸਿੰਘ ਦੁੱਮਣਾ ਨੇ ਅਪਣਾ ਪੰਜਾਬ ਪਾਰਟੀ ਨੂੰ ਸਮਰਥਨ ਦੇ ਦਿਤਾ ਹੈ।



