ਸਪੋਰਟਸ ਡੈਸਕ, ਨਵੀਂ ਦਿੱਲੀ : ਨੇਪਾਲ ਟੀਮ ਦੇ ਸਟਾਰ ਕ੍ਰਿਕਟਰSandeep Lamichhane ਦਾ ਕ੍ਰਿਕਟ ਕਰੀਅਰ ਖ਼ਤਰੇ ਵਿੱਚ ਹੈ। ਏਐੱਨਆਈ ਦੀ ਖਬਰ ਮੁਤਾਬਕ ਨੇਪਾਲ ਦੀ ਅਦਾਲਤ ਨੇ ਸਟਾਰ ਸਪਿਨ ਗੇਂਦਬਾਜ਼ ਨੂੰ ਨਾਬਾਲਗ ਨਾਲ ਜਬਰ ਜਨਾਹ ਕਰਨ ਦਾ ਦੋਸ਼ੀ ਠਹਿਰਾਇਆ ਹੈ। ਨੇਪਾਲ ਟੀਮ ਦੇ ਕਪਤਾਨ ਸੰਦੀਪ ‘ਤੇ 17 ਸਾਲਾ ਲੜਕੀ ਨੇ ਦੋਸ਼ ਲਗਾਇਆ ਸੀ ਕਿ ਕ੍ਰਿਕਟਰ ਉਸ ਨੂੰ ਹੋਟਲ ਦੇ ਕਮਰੇ ‘ਚ ਲੈ ਗਿਆ ਅਤੇ ਉਸ ਨਾਲ ਜਬਰ ਜਨਾਹ ਕੀਤਾ।
ਕਰੀਅਰ ਖਤਰੇ ‘ਚ
ਨੇਪਾਲ ਦੀ ਅਦਾਲਤ ਨੇ ਸੰਦੀਪ ਨੂੰ ਨਾਬਾਲਗ ਨਾਲ ਜਬਰ ਜਨਾਹ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਹੈ। ਸੰਦੀਪ ‘ਤੇ ਕਾਠਮੰਡੂ ਦੀ ਜ਼ਿਲ੍ਹਾ ਅਦਾਲਤ ਨੇ 17 ਸਾਲਾ ਲੜਕੀ ਨਾਲ ਜਬਰ ਜਨਾਹ ਕਰਨ ਦਾ ਦੋਸ਼ ਲਾਇਆ ਹੈ। ਦੱਸ ਦਈਏ ਕਿ ਇਸ ਮਾਮਲੇ ‘ਚ ਸੰਦੀਪ ਪਹਿਲਾਂ ਹੀ ਗ੍ਰਿਫਤਾਰ ਹੋ ਚੁੱਕਾ ਹੈ। ਅਦਾਲਤ ਨੇ ਉਸ ਨੂੰ ਮੁਕੱਦਮੇ ਤੋਂ ਪਹਿਲਾਂ ਹਿਰਾਸਤ ਵਿਚ ਵੀ ਭੇਜ ਦਿੱਤਾ ਸੀ। ਹਾਲਾਂਕਿ ਸੰਦੀਪ ਨੂੰ 20 ਲੱਖ ਰੁਪਏ ਦੀ ਜ਼ਮਾਨਤ ਰਾਸ਼ੀ ਦੇ ਕੇ ਰਿਹਾਅ ਕਰ ਦਿੱਤਾ ਗਿਆ। ਬਿੱਗ ਬੈਸ਼ ਲੀਗ ਅਤੇ ਆਈਪੀਐਲ ਵਿੱਚ ਖੇਡ ਚੁੱਕੇ ਸੰਦੀਪ ‘ਤੇ ਅਦਾਲਤ ਨੇ ਵਿਦੇਸ਼ੀ ਲੀਗ ਵਿੱਚ ਹਿੱਸਾ ਲੈਣ ‘ਤੇ ਵੀ ਪਾਬੰਦੀ ਲਗਾ ਦਿੱਤੀ ਸੀ।
ਅਗਲੀ ਸੁਣਵਾਈ ਵਿੱਚ ਸਜ਼ਾ ਬਾਰੇ ਫੈਸਲਾ ਲਿਆ ਜਾਵੇਗਾ
ਸੰਦੀਪ ਲਾਮਿਛਣੇ ਨੂੰ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਸੀ ਅਤੇ ਇਸ ਦੌਰਾਨ ਉਸ ਨੇ ਆਪਣੇ ਦੇਸ਼ ਦੀ ਤਰਫੋਂ ਕਈ ਟੂਰਨਾਮੈਂਟਾਂ ‘ਚ ਵੀ ਹਿੱਸਾ ਲਿਆ ਸੀ। ਸੰਦੀਪ ਦਾ ਕ੍ਰਿਕਟ ਕਰੀਅਰ ਵੀ ਹੁਣ ਖਤਰੇ ‘ਚ ਹੈ। ਹਾਲਾਂਕਿ ਅਦਾਲਤ ਨੇ ਅਜੇ ਸੰਦੀਪ ਦੀ ਸਜ਼ਾ ‘ਤੇ ਕੋਈ ਫੈਸਲਾ ਨਹੀਂ ਲਿਆ ਹੈ। ਅਦਾਲਤ ਨੇ ਕਿਹਾ ਹੈ ਕਿ ਸੰਦੀਪ ਦੀ ਸਜ਼ਾ ਬਾਰੇ ਫੈਸਲਾ ਅਗਲੀ ਸੁਣਵਾਈ ਵਿੱਚ ਲਿਆ ਜਾਵੇਗਾ।


