Ad-Time-For-Vacation.png

ਨਸਲਕੁਸ਼ੀ ਖਿਲ਼ਾਫ ਮੁਹਿੰਮ: ਸਰੀ, ਵੈਨਕੂਵਰ, ਐਬਟਸਫੋਰਡ ਤੋਂ ਇਲਾਵਾ ਕੈਨੇਡਾ ਭਰ ਵਿੱਚ ਸੇੈਂਕੜੇ ਲੋਕ ਕਤਾਰਾਂ ਬੰਨ੍ਹ ਕੇ ਖੂਨਦਾਨ ਕਰਨ ਪਹੁੰਚੇ

ਐਬਟਸਫੋਰਡ-(ਬਰਾੜ-ਭਗਤਾ ਭਾਈ ਕਾ) ਨਵੰਬਰ 1984 ‘ਚ ਭਾਰਤ ਦੇ ਵੱਖ ਵੱਖ ਹਿੱਸਿਆਂ ‘ਚ ਹੋਈ ਸਿੱਖ ਨਸਲਕੁਸ਼ੀ ਦੇ ਦੁਖਾਂਤ ਨੂੰ ਯਾਦ ਕਰਦਿਆਂ ਸਰੀ ਵੈਨਕੂਰ ਐਬਟਸਫੋਰਡ ਤੋਂ ਇਲਾਵਾ ਕੈਨੇਡਾ ਭਰ ਵਿੱਚ ਵੱਡੀ ਪੱਧਰ ‘ਤੇ ਸਿੱਖ ਕੌਮ ਵੱਲੋਂ ਹਰ ਸਾਲ ਖੂਨਦਾਨ ਕੈਂਪੇਨ ਚਲਾਈ ਜਾਂਦੀ ਹੈ।ਟਰੰਟੋ, ਐਡਮਿੰਟਨ,ਕੈਲਗਰੀ,ਵਿਨੀਪੈਗ ਅਤੇ ਸਾਸਕਾਟੂਨ ਤੋਂ ਵੀ ਖਬਰਾਂ ਹਨ ਕਿ ਸਿੱਖ ਬੱਚਿਆਂ, ਨੌਜਵਾਨਾਂ, ਇਸਤਰੀਆਂ, ਮਰਦਾਂ ਅਤੇ ਬਜ਼ੁਰਗਾਂ ਨੇ ਵੱਡੀ ਗਿਣਤੀ ਵਿੱਚ ਜਿਥੇ ਵਲੰਟੀਅਰ ਵਜੋਂ ਸ਼ਮੂਲੀਅਤ ਕੀਤੀ ਉਥੇ ਖੂਨਦਾਨੀਆਂ ਦੀਆਂ ਲਾਈਨਾਂ ਲੰਮੀਆਂ ਹੋਣ ਕਾਰਣ ਸੈਂਕੜੇ ਲੋਕਾਂ ਨੂੰ ਵਾਪਸ ਮੁੜਨਾ ਪਿਆ।ਕੈਨੇਡਾ ਦੇ ਹੁਣ ਤੱਕ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡੀ ਨਸਲਕੁਸ਼ੀ ਖਿਲਾਫ ਖੂਨਦਾਨ ਮੁਹਿੰਮ ਹੈ।ਇਸ ਸਾਲ ਕਈ ਘੰਟਿਆਂ ਤੱਕ ਉਡੀਕ ਕਰਦੇ ਹੋਏ ਸਿੱਖ ਕੌਮ ਦੇ ਸੇਵਾਦਾਰਾਂ ਨੇ ਖੂਨਦਾਨ ਕੀਤਾ ਅਤੇ ਦੁਖਾਂਤ ਨੂੰ ਚੇਤੇ ਕਰਦਿਆਂ ਜ਼ਾਲਮ ਤਾਕਤਾਂ ਅਤੇ ਹੁਕਮਰਾਨਾਂ ਖਿਲਾਫ਼ ਵੱਖਰੇ ਢੰਗ ਨਾਲ ਆਵਾਜ ਬੁਲੰਦ ਕੀਤੀ। ਇਸ ਕੈਪੇਨ ਦੇ ਵਲੰਟਰੀਅਰਾਂ ਦਾ ਕਹਿਣਾ ਹੈ ਕਿ ਜਿੱਥੇ ਕੈਨੇਡਾ ਭਰ ਵਿੱਚ ਦਸੰਬਰ 2017 ਤੱਕ ਇਸ ਮੁਹਿੰਮ ਨੇ 1,30,000 ਤੋਂ ਵੱਧ ਜਾਨਾਂ ਬਚਾਈਆਂ ਜਾ ਚੁੱਕੀਆਂਹਨ ਉੱਥੇ ਸਮੂੰਹ ਸਿੱਖ ਕੌਮ ਨੇ ਵੀ ਇਸ ਵਿੱਚ ਭਰਪੂਰ ਯੋਗਦਾਨ ਪਾਇਆ ਹੈ। ਪ੍ਰਾਪਤਾਂ ਅਨੁਸਾਰ ਐਬਟਸਫੋਰਡ ਵਿੱਚ ਥੋੜੇ ਸਮੇਂ ਵਿੱਚ 150 ਤੋਂ ਵੱਧ ਸਿੱਖ ਸਿੱਖਾਂਂ ਦਾ ਖੂਨਦਾਨ ਹੋ ਸਕਿਆ ਅਤੇ ਸੈਂਕੜੇ ਹੋਰ ਉਡੀਕ ਕਰਦੇ ਰਹੇ ਜਿਹੜੇ ਆਉਂਦੇ ਦਿਨਾਂ ਵਿੱਚ ਵੱਖ ਵੱਖ ਸਮਿਆਂ ਦੌਰਾਨ ਖੂਨਦਾਨ ਕਰਨ ਦਾ ਪ੍ਰਣ ਕਰਦੇ ਦੇਖੇ ਗਏ। ਇਸੇ ਤਰਾਂ ਸਰੀ ਵਿੱਚ 300 ਦੇ ਕਰੀਬ ਅਤੇ ਵੈਨਕੂਵਰ ਵਿੱਚ 100 ਦੇ ਕਰੀਬ ਸਿੱਖ ਵੀਰ ਭੈਣਾਂ ਨੇ ਖੂਨ ਦਾਨ ਦਿੱਤਾ।ਜਿਨਾ ਦੀ ਵਾਰੀ ਨਹੀਂਂ ਆਈ ਉਨਾ ਅਗਲੇ ਦਿਨਾ ਦੀ ਆਪਣੀਂ ਅੰਪਾਇਮੈਂਟ ਬੁੱਕ ਕਰ ਲਈ।ਸਿੱਖ ਕੌਮ ਦੀ ਇਸ ਮੁਹਿੰਮ ਦੇ ਸਮੂਹ ਵਲੰਟੀਆਰਾਂ ਨੇ ਸਾਰੇ ਖੂਨਦਾਨੀਆਂ ਦਾ ਧੰਨਵਾਦ ਕੀਤਾ ਉੱਥੇ ਨਾਲ ਇਹ ਸੁਨੇਹਾ ਵੀ ਦਿੱਤਾ ਕਿ ਕੈਨੇਡਾ ਸਮੇਤ ਦੁਨੀਆਂ ਦੇ ਵੱਖ ਵੱਖ ਕੋਨਿਆਂ ‘ਚ ਲਗਾਏ ਜਾਂਦੇ ਇੰਨ੍ਹਾਂ ਖੂਨਦਾਨ ਕੈਂਪਾਂ ਰਾਹੀਂ ਉਹ ਸੰਸਾਰ ਨੂੰ ਦੱਸਣਾ ਚਾਹੁੰਦੇ ਹਨ ਕਿ 1984 ‘ਚ ਭਾਰਤ ਦੀ ਰਾਜਧਾਨੀ ਦਿੱਲੀ ਸਮੇਤ ਕਈ ਹੋਰ ਵੱਖ ਵੱਖ ਥਾਵਾਂ ‘ਤੇ ਸਰਕਾਰੀ ਸ਼ਹਿ ਉੱਪਰ ਗੁੰਡਿਆਂ, ਪੁਲਿਸ, ਪ੍ਰਸਾਸ਼ਨ ਅਤੇ ਸਿਆਸਤਦਾਨਾਂ ਨੇ ਮਿਲਕੇ ਸਿੱਖਾਂ ਦਾ ਲਹੂ ਡੋਲ੍ਹਿਆ, ਉੱਥੇ ਸਿੱਖ ਕੌਮ ਆਪਣਾ ਲਹੂ ਦਾਨ ਕਰਕੇ ਮਨੁੱਖਤਾ ਦੀ ਜਾਨ ਬਚਾ ਰਹੀ ਹੈ। ਇਸ ਤੋਂ ਇਲਾਵਾ ਅੰਤਰਰਾਸਟਰੀ ਭਾਈਚਾਰੇ ਨੂੰ ਸਿੱਖਾਂ ਨਾਲ ਹੋਏ ਜਬਰ ਜੁæਲਮ ਦੀ ਦਾਸਤਾਨ ਬਿਆਨ ਕਰਨ ਦਾ ਇਹ ਇੱਕ ਪ੍ਰਭਾਵਸ਼ਾਲੀ ਤਰੀਕਾ ਵੀ ਹੈ ਜੋ ਸਰਬੱਤ ਦਾ ਭਲਾ ਚਾਹੁੰਣ ਵਾਲੀ ਕੌਮ ਦੇ ਮਨੋਰਥ ਨੂੰ ਪੇਸ਼ ਕਰਦੇ ਹੋਏ ਜਨੂਨੀ ਅਤੇ ਘੱਟ ਗਿਣਤੀ ਵਿਰੋਧੀ ਹਕੂਮਤਾਂ ਦੇ ਸਾਜਿਸ਼ੀ ਨੀਤੀਆਂ ਨੂੰ ਸੰਸਾਰ ਸਾਹਮਣੇ ਨੰਗਾ ਕਰਦਾ ਹੈ। ਸਮੁੱਚੇ ਤੌਰ ‘ਤੇ ਕੈਨੇਡਾ ਅਤੇ ਦੁਨੀਆ ਭਰ ਵਿੱਚ ਲੱਗੇ ਅਤੇ ਲਗਾਤਾਰ ਚੱਲ ਰਹੇ ਇਨ੍ਹਾਂ ਖੂਨਦਾਨ ਕੈਂਪਾਂ ‘ਚ ਸੰਗਤਾਂ ਅੰਦਰ ਬੇਮਿਸਾਲ ਉਤਸ਼ਾਹ ਪਾਇਆ ਜਾ ਰਿਹਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.