ਸੰਵਾਦ ਸਹਿਯੋਗੀ, ਕਰਤਾਰਪੁਰ : ਨਗਰ ਕੌਂਸਲ ਕਰਤਾਰਪੁਰ ਵੱਲੋਂ ਡੇਂਗੂ ਤੇ ਹੋਰ ਬਿਮਾਰੀਆਂ ਤੋਂ ਬਚਾਅ ਲਈ ਕਰਤਾਰਪੁਰ ਦੇ ਇਲਾਕੇ ‘ਚ ਫਾਗਿੰਗ ਕਰਵਾਈ ਗਈ ਤਾਂ ਕਿ ਲੋਕ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਬਚ ਸਕਣ। ਸ਼ੁੱਕਰਵਾਰ ਨੂੰ ਨਗਰ ਕੌਂਸਲਰ ਦੇ ਮੁਲਾਜ਼ਮਾਂ ਵੱਲੋਂ ਕਤਨੀ ਗੇਟ, ਗਊਸ਼ਾਲਾ, ਆਪੀ ਚੈਰੀਟੇਬਲ, ਨਾਈਆਂ ਗਲੀ, ਕਿਲ੍ਹਾ ਕੋਠੀ ਚੌਕ, ਆਦਰਸ਼ ਨਗਰ ਕਾਲੋਨੀ ਹੋਰ ਇਲਾਕਿਆਂ ‘ਚ ਜਾ ਕੇ ਫੋਗਿੰਗ ਕੀਤੀ ਗਈ ਜਿਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਇਸ ਸਬੰਧੀ ਕਾਰਜਸਾਧਕ ਅਫਸਰ ਰਾਜੀਵ ਓਬਰਾਏ ਨੇ ਦੱਸਿਆ ਕਿ ਨਗਰ ਕੌਂਸਲ ਤਹਿਤ ਪੈਂਦੇ ਸਾਰੇ 15 ਵਾਰਡਾਂ ‘ਚ ਡੇਂਗੂ ਤੇ ਹੋਰ ਬਿਮਾਰੀਆਂ ਤੋਂ ਬਚਾਅ ਲਈ ਫੋਗਿੰਗ ਕਰਨ ਦਾ ਕੰਮ ਜਾਰੀ ਹੈ। ਕੌਂਸਲ ਦੇ ਮੁਲਾਜ਼ਮਾਂ ਵੱਲੋਂ ਹਰੇਕ ਮੁਹੱਲੇ ‘ਚ ਜਾ ਕੇ ਫੋਗਿੰਗ ਕੀਤੀ ਜਾ ਰਹੀ ਹੈ।