ਰਾਏਪੁਰ (ਛੱਤੀਸਗੜ੍ਹ),)- ਛੱਤੀਸਗੜ੍ਹ ਰਾਜ ਦੇ ਨਕਸਲ ਪ੍ਰਭਾਵਿਤ ਸੁਕਮਾ ਜਿਲ੍ਹੇ ਵਿੱਚ ਨਕਸਲੀਆਂ ਵੱਲੋਂ ਅਚਾਨਕ ਕੀਤੇ ਗਏ ਇੱਕ ਹਮਲੇ ਵਿੱਚ ਸੀ ਆਰ ਪੀ ਐਫ ਦੇ 12 ਜਵਾਨ ਮਾਰੇ ਗਏ ਅਤੇ 3 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ।ਨਕਸਲੀ ਸਮੱਸਿਆ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਬਸਤਰ ਰੇਂਜ ਦੇ ਇੰਚਾਰਜ ਆਈ ਜੀ ਸੁੰਦਰ ਰਾਜ ਨੇ ਦੱਸਿਆ ਕਿ ਅੱਜ ਸਵੇਰੇ ਸੁਕਮਾ ਜਿਲ੍ਹੇ ਦੇ ਭੇਜੀ ਥਾਣੇ ਤੋਂ ਕੇਂਦਰੀ ਰਿਜ਼ਰਵ ਪੁਲਿਸ (ਸੀ ਆਰ ਪੀ ਐਫ) ਦੀ ਕੋਬਰਾ 219 ਬਟਾਲੀਅਨ ਦੇ ਜਵਾਨ ਰੋਡ ਓਪਨਿੰਗ ਲਈ ਗਏ ਤਾਂ ਕੈਂਪ ਤੋਂ 2 ਕੁ ਕਿਲੋਮੀਟਰ ਦੂਰ ਬੁੰਦੇਰਪੁਰ ਕੋਲ ਘਾਤ ਲਾ ਕੇ ਬੈਠੇ ਨਕਸਲੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਵਿੱਚ 2 ਘੰਟੇ ਤੱਕ ਚੱਲੇ ਮੁਕਾਬਲੇ ਵਿੱਚ ਸੀ ਆਰ ਪੀ ਐਫ ਦੇ 12 ਜਵਾਨ ਮਾਰੇ ਗਏ ਅਤੇ 3 ਹੋਰ ਜ਼ਖਮੀ ਹੋ ਗਏ। ਨਕਸਲੀ ਮਾਰੇ ਗਏ ਜਵਾਨਾਂ ਦੀਆਂ 11 ਐਸ ਐਲ ਆਰ ਰਾਈਫਲਾਂ ਵੀ ਲੁੱਟ ਕੇ ਲੈ ਗਏ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


