ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ

ਦੇਵ ਸਮਾਜ ਕਾਲਜੇ ਫਾਰ ਵੋਮੈਨ ਿਫ਼ਰੋਜ਼ਪੁਰ ‘ਚ ਸਵੱਛਤਾ ਜਾਗਰੂਕਤਾ ਪੈਦਾ ਕਰਨ ਲਈ ਪਹਿਲੀ ਤੋਂ 15 ਸਤੰਬਰ ਤੱਕ ਸਵੱਛਤਾ ਪੰਦਰਵਾੜਾ ਮਨਾਇਆ ਗਿਆ। ਇਸ ਦੌਰਾਨ ਸਵੱਛਤਾ ਸਹੁੰ ਚੁੱਕ ਸਮਾਗਮ, ਸਵੱਛਤਾ ਜਾਗਰੂਕਤਾ ਰੈਲੀ, ਕਮਿਊਨਿਟੀ ਆਊਟਰੀਚ, ਸਵੱਛਤਾ ਭਾਗੀਦਾਰੀ ਦਿਵਸ, ਹੱਥ ਧੋਣ ਦਿਵਸ, ਨਿੱਜੀ ਗਤੀਵਿਧੀਆਂ, ਸਵੱਛਤਾ ਦਿਵਸ, ਸਵੱਛਤਾ ਪ੍ਰਦਰਸ਼ਨੀ ਦਿਵਸ, ਸਵੱਛਤਾ ਐਕਸ਼ਨ ਦਿਵਸ ਆਦਿ ਸਬੰਧੀ ਗਤੀਵਿਧੀਆਂ ਕਰਵਾਈਆਂ ਗਈਆਂ। ਪ੍ਰੌਗਰਾਮ ਦੇ ਤਹਿਤ ਮੁੱਖ ਮਹਿਮਾਨ ਵਜੋਂ ਮਿਉਂਸਪਲ ਕੌਂਸਲ ਫਿਰੋਜ਼ਪੁਰ ਦੇ ਸੈਨੇਟਰੀ ਇੰਸ. ਸੁਖਪਾਲ ਸਿੰਘ ਤੇ ਗੁਰਿੰਦਰ ਸਿੰਘ ਵੱਲੋਂ ਸਫ਼ਾਈ ਮੁਹਿੰਮ ਤਹਿਤ ਕਾਲਜ ਦੇ ਸਫਾਈ ਕਰਮਚਾਰੀਆਂ ਤੇ ਵਿਦਿਆਰਥਣਾਂ ਦੀ ਜਾਗਰੂਕਤਾ ਲਈ ਕੂੜੇ ਦੀ ਵੱਖ-ਵੱਖ ਰੱਖਣ ਦੀ ਜਾਂਚ ਬਾਰੇ ਦੱਸਿਆ ਗਿਆ। ਵਿਦਿਆਰਥੀਆਂ ਨੇ ਈ-ਵੇਸਟ ਰਾਹੀਂ ਰਹਿੰਦ-ਖੂੰਹਦ ਤੋਂ ਸਜਾਵਟੀ, ਕਾਰਜਸ਼ੀਲ ਮਾਡਲ ਅਤੇ ਉਪਯੋਗੀ ਵਸਤੂਆਂ ਬਣਾ ਕੇ ਆਪਣੀ ਸਿਰਜਣਾਤਮਕਤਾ ਤੇ ਸ਼ਿਲਪਕਾਰੀ ਨੂੰ ਪੇਸ਼ ਕੀਤਾ ਅਤੇ ਪ੍ਰਦਰਸ਼ਨੀ ਲਗਾਈ। ਵਿਦਿਆਰਥਣਾਂ ਨੇ ਫਾਲਤੂ ਪਲਾਸਟਿਕ ਦੀਆਂ ਬੋਤਲਾਂ ਨੂੰ ਬਰਤਨ ਦੇ ਤੌਰ ਤੇ ਕੂੜੇ ਪਦਾਰਥਾਂ ਤੋਂ ਪੌਦੇ ਉਗਾਉਣ ਲਈ ਵਰਤਿਆ। ਡਾ. ਸੰਗੀਤਾ ਨੇ ਵਿਦਿਆਰਥਣਾਂ ਨੂੰ ਆਪਣੇ ਪੇ੍ਰਰਣਾਦਾਇਕ ਭਾਸ਼ਣ ਨਾਲ ਸੰਬੋਧਨ ਕੀਤਾ ਅਤੇ ਕੂੜਾ-ਕਰਕਟ ਨੂੰ ਘਟਾ ਕੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਵੱਖ-ਵੱਖ ਰਹਿੰਦ-ਖੂੰਹਦ ਦੀ ਵਰਤੋਂ ਕਰਕੇ ਉਪਯੋਗੀ ਵਸਤੂਆਂ ਵਿੱਚ ਢਾਲਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ। ਇਸ ਤਹਿਤ ਵਿਦਿਆਰਥਣਾਂ ਦੇ ਨਾਲ-ਨਾਲ ਵਿਭਾਗ ਦੇ ਮੁਖੀ ਅਤੇ ਨੋਡਲ ਅਫਸਰ ਡਾ. ਮੋਕਸ਼ੀ ਅਤੇ ਵਿਭਾਗ ਦੇ ਹੋਰ ਅਧਿਆਪਕਾਂ ਨੂੰ ਸਵੱਛਤਾ ਪਖਵਾੜਾ ਪੋ੍ਗਰਾਮ ਦੇ ਸਫਲ ਆਯੋਜਨ ‘ਤੇ ਵਧਾਈ ਦਿੱਤੀ। ਕਾਲਜ ਦੇ ਚੇਅਰਮੈਨ ਨਿਰਮਲ ਸਿੰਘ ਿਢੱਲੋਂ ਨੇ ਸ਼ੁੱਭ ਕਾਮਨਾਵਾਂ ਦਿੱਤੀਆਂ।