Skip to content
Wednesday, October 28, 2026 6°C · Light rain · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਦੂਜਿਆਂ ਨੂੰ ਸਮਝਣ ਵਿੱਚ ਗਲਤੀ ਕਰਦੇ ਨੇ ਗੁਸੈਲ ਵਿਅਕਤੀ

By Admin Published 1 min read

ਵਾਸ਼ਿੰਗਟਨ:- ਗੁਸੈਲ ਵਿਅਕਤੀ ਸਮਾਜਿਕ ਹਾਲਾਤ ਵਿੱਚ ਹੋਰਾਂ ਦੇ ਇਰਾਦਿਆਂ ਨੂੰ ਗ਼ਲਤ ਸਮਝ ਲੈਂਦਾ ਹੈ, ਜਿਸ ਦਾ ਨਤੀਜਾ ਗ਼ਲਤ ਫੈਸਲੇ ਅਤੇ ਮੂੰਹ ਜ਼ੋਰ ਹਿੰਸਾ ਵਿੱਚ ਨਿਕਲਦਾ ਹੈ। ਇਹ ਦਾਅਵਾ ਇਕ ਨਵੀਂ ਖੋਜ ਵਿੱਚ ਕੀਤਾ ਗਿਆ। ਸ਼ਿਕਾਗੋ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਖੋਜ ਦੌਰਾਨ ਦੇਖਿਆ ਕਿ ਕਦੇ ਕਦੇ ਆਪੇ ਤੋਂ ਬਾਹਰ ਹੋਣ ਵਾਲੇ ਵਿਅਕਤੀ ਦੀਆਂ ਗਿਆਨ ਇੰਦਰੀਆਂ, ਭਾਸ਼ਾਈ ਅਮਲ ਅਤੇ ਸਮਾਜਿਕ ਤਾਲਮੇਲ ਨਾਲ ਸਬੰਧਤ ਦਿਮਾਗ ਦੇ ਹਿੱਸਿਆਂ ਵਿਚਾਲੇ ਆਪਸੀ ਸਬੰਧ ਕਾਫ਼ੀ ਕਮਜ਼ੋਰ ਹੁੰਦਾ ਹੈ। ਖੋਜਾਰਥੀਆਂ ਨੇ ਕਿਹਾ ਕਿ ਗੁਸੈਲ ਵਿਅਕਤੀ ਦੂਜਿਆਂ ਦੇ ਇਰਾਦਿਆਂ ਨੂੰ ਸਮਝਣ ਵੇਲੇ ਗਲਤੀ ਕਰ ਬੈਠਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਵਿਰੋਧੀ ਹੀ ਮੰਨ ਲੈਂਦਾ ਹੈ।

ਅਜਿਹਾ ਵਿਅਕਤੀ ਦੂਜੇ ਵਿਅਕਤੀ ਦੀ ਸਰੀਰਿਕ ਭਾਸ਼ਾ ਜਾਂ ਕੁੱਝ ਖ਼ਾਸ ਸ਼ਬਦਾਂ ਵੱਲ ਧਿਆਨ ਹੀ ਨਹੀਂ ਦਿੰਦਾ ਅਤੇ ਸਿਰਫ਼ ਉਨ੍ਹਾਂ ਗੱਲਾਂ ਉਤੇ ਹੀ ਧਿਆਨ ਦਿੰਦਾ ਹੈ, ਜਿਹੜੀਆਂ ਉਸ ਦੀ ਇਸ ਧਾਰਨਾ ਨੂੰ ਪੱਕਾ ਕਰਦੀਆਂ ਹਨ ਕਿ ਦੂਜਾ ਵਿਅਕਤੀ ਉਸ ਨੂੰ ਚੁਣੌਤੀ ਦੇ ਰਿਹਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp