Ad-Time-For-Vacation.png

ਦੀਵਾਲੀ ਦਾ ਸੁਨੇਹਾ…

ਦੀਵਾਲੀ ਦਾ ਸਿੱਖਾ ਨਾਲ ਕੀ ਸਬੰਧ ਹੈ? ਬੰਦੀ-ਛੋੜ ਦਿਵਸ ਹੈ ਜਾਂ ਨਹੀਂ? ਅਸੀਂ ਇਸ ਵਿਵਾਦ ਤੋਂ ਦੂਰ ਰਹਿੰਦਿਆਂ ਇਸ ਮੁੱਦੇ ‘ਤੇ ਜਿਸ ਮੁੱਦੇ ‘ਤੇ ਹਰ ਸਿੱਖ ਇੱਕ ਮੱਤ ਹੋਵੇਗਾ, ਸਿਰਫ਼ ਉਸ ਮੁੱਦੇ ਦੀ ਹੀ ਗੱਲ ਕਰਨ ਜਾ ਰਹੇ ਹਾਂ। ਦੀਵਾਲੀ ਵਾਲਾ ਦਿਨ ਸਿੱਖਾਂ ਲੲ ਕੌਮ ਦੀ ਹੋਣੀ ਬਾਰੇ ਫੈਸਲੇ ਲੈਣ ਦਾ ਦਿਨ ਹੁੰਦਾ ਸੀ। ਇਸ ਦਿਹਾੜੇ ‘ਤੇ ਕੌਮ ਵੱਲੋਂ ਗੁਰੂ ਦੇ ਚਰਨਾਂ ‘ਚ ਬੈਠਕੇ ਅਨੇਕਾਂ ਅਜਿਹੇ ਇਤਿਹਾਸਕ ਫੈਸਲੇ ਲਏ ਗਏ, ਜਿਨਾਂ ਨੇ ਕੌਮ ਦੀ ਹੋਣੀ ਨੂੰ ਨਵਾਂ ਮੋੜ ਦਿੱਤਾ। ਦੀਵਾਲੀ ਤੇ ਵਿਸਾਖੀ ਦੇ ਦਿਹਾੜੇ ‘ਤੇ ਕੌਮੀ ਵਿਚਾਰਾਂ ਕੀਤੀਆਂ ਜਾਂਦੀਆ ਸਨ, ਕੌਮੀ ਮਸਲਿਆਂ ਦੇ ਹੱਲ ਲੱਭੇ ਜਾਂਦੇ ਸਨ, ਭਵਿੱਖ ਦੀ ਰਣਨੀਤੀ ਘੜੀ ਜਾਂਦੀ ਸੀ। ਇੱਕ ਦੂਜੇ ਨਾਲ ਲੜਦੇ-ਮਰਦੇ ਸਿੱਖ ਇਸ ਦਿਹਾੜੇ ਸਿਰਫ਼ ਗੁਰੂ ਦੇ ਸਿੱਖ ਬਣ ਕੇ ਇੱਕ-ਜੁੱਟ ਹੁੰਦੇ ਸਨ। ਵਿਚਾਰਾਂ ਕੌਮ ਦੀ ਚੜਦੀ ਕਲਾ ਦੀਆਂ ਹੁੰਦੀਆਂ ਸਨ।

ਕਿਸੇ ਧੜੇ ਨੂੰ ਆਪਣੀ ਚੌਧਰ ਚਮਕਾਉਣ ਦੀ ਭੁੱਖ ਨਹੀਂ ਸੀ ਹੁੰਦੀ। ਸਰਦਾਰੀ ਲਈ ਧੌਂਸ ਜਮਾਉਂਣ ਦੀ ਲੋੜ ਨਹੀਂ ਸੀ ਪੈਂਦੀ। ਸਿਰਫ਼ ਕੌਮ ਦੀ ਚੜਦੀ ਕਲਾ ਦੀ ਭਾਵਨਾ। ਇਸ ਲਈ ਅਸੀਂ ਦੀਵਾਲੀ ਨੂੰ ਕੌਮ ‘ਚ ਏਕਤਾ, ਇੱਕ ਜੁੱਟਤਾ, ਇਤਫ਼ਾਕ ਤੇ ਆਪਸੀ ਸਹਿਮਤੀ ਦਾ ਦਿਹਾੜਾ ਸਮਝਦੇ ਹਾਂ, ਮੰਨਦੇ ਹਾਂ, ਪ੍ਰਵਾਨ ਕਰਦੇ ਹਾਂ। ਅੱਜ ਜਦੋਂ ਦੀਵਾਲੀ ਦਾ ਸਰੂਪ ਬਦਲ ਗਿਆ, ਦੀਵਾਲੀ ਤੇ ਪਦਾਰਥਵਾਦ ਦਾ ਮੁਲੰਮਾ ਗੂੜਾ ਹੋ ਗਿਆ। ਸਿੱਖਾਂ ਨੇ ਵੀ ਦੀਵਾਲੀ ਦੀ ਮਹੱਤਤਾ ਨੂੰ ਛੱਡ ਦਿੱਤਾ ਹੈ। ਸਿਰਫ਼ ਇਸਦਾ ਪਦਾਰਥਵਾਦੀ ਰੂਪ ਅਪਨਾ ਲਿਆ ਹੈ, ਜਿਸ ਕਾਰਣ ਸਿੱਖ ਚਿੰਤਕਾਂ ਨੂੰ ਇਹ ਦੁਹਾਈ ਦੇਣੀ ਪੈ ਗਈ ਹੈ ਕਿ ਸਿੱਖਾਂ ਦਾ ਦੀਵਾਲੀ ਨਾਲ ਕੋਈ ਸਬੰਧ ਨਹੀਂ। ਕਦੇ ਦੀਵਾਲੀ ‘ਤੇ ਕੌਮ ਦੀ ਏਕਤਾ ਦੀ ਗੱਲ ਤੁਰਦੀ ਸੀ, ਕੌਮ ਦੀ ਚੜਦੀ ਕਲਾ ਦੀਆਂ ਵਿਉਂਤਾਂ ਘੜੀਆਂ ਜਾਂਦੀਆਂ ਸੀ, ਦੁਸ਼ਮਣ ਦੇ ਦੰਦ ਖੱਟੇ ਕਰਨ ਦੀ ਰਣਨੀਤੀ ਉਲੀਕੀ ਜਾਂਦੀ ਸੀ। ਕਿੱਥੇ ਅੱਜ ਦੀਵਾਲੀ ਦੇ ਦਿਨ ਸੰਦੇਸ਼ ਪੜਨ ਲਈ ਜੰਗ-ਯੁੱਧ ਵਰਗੀ ਤਿਆਰੀ ਕੀਤੀ ਜਾ ਰਹੀ ਹੈ। ਰੱਬ ਦੇ ਘਰ ‘ਚ ਸਿੱਖਾਂ ਦੇ ਦਾਖ਼ਲੇ ਨੂੰ ਰੋਕਣ ਲਈ ‘ਟਾਸਕ ਫੋਰਸ’ ਤਕੜੀ ਕੀਤੀ ਜਾ ਰਹੀ ਹੈ।
ਸਿੱਖ ਦੁਸਮਣ ਤਾਕਤਾਂ ਨੂੰ ਨੱਥ ਪਾਉਣ ਦੀ ਥਾਂ ਉਨਾਂ ਦੀ ਚਾਪਲੂਸੀ ਕਰਕੇ ਕੌਮ ਨਾਲ ਗ਼ਦਾਰੀ ਦੇ ਬਾਨਣੂੰ ਬੰਨੇ ਜਾ ਰਹੇ ਹਨ। ਵਿਗਿਆਨ ਦਾ ਸਹਾਰਾ ਲੈ ਕੇ ਡਿਜ਼ੀਟਲ ਦੀਪ ਮਾਲਾ ਤਾਂ ਹੋ ਸਕਦੀ ਹੈ, ਆਤਿਸ਼ਬਾਜ਼ੀ ਨਾਲ ਪ੍ਰਦੂਸ਼ਣ ਵੀ ਫੈਲਾਇਆ ਜਾ ਸਕਦਾ ਹੈ। ਪ੍ਰੰਤੂ ਮਨਾਂ ‘ਚ ਫੈਲਿਆ ਹੋਇਆ ਕੂੜ, ਲੋਭ-ਲਾਲਸਾ, ਈਰਖ਼ਾ ਤੇ ਅਗਿਆਨ ਨੂੰ ਦੂਰ ਕਰਨ ਵਾਲਾ ਗਿਆਨ ਦਾ ਚਾਨਣਾ, ਗੁਰਬਾਣੀ ਸਿਧਾਂਤਾਂ ਤੇ ਅਮਲ ਕਿਥੋਂ ਆਵੇਗਾ? ਅੱਜ ਕੌਮ ਦੀ ਚੜਦੀ ਕਲਾ ਲਈ ਸੋਚਣ ਦਾ, ਕੌਮ ‘ਚ ਏਕਤਾ ਦੀ ਭਾਵਾਨ ਪੈਦਾ ਕਰਨ ਦਾ, ਸਮਾਂ ਕਿਸ ਪਾਸ ਹੈ? ਕੌਮ ਪਵੇ ਢੱਠੇ ਖੂਹ ‘ਚ ਮੈਨੂੰ ਕੀ? ਮੇਰਾ ਸੁਆਰਥ ਪੂਰਾ ਹੋਣਾ ਚਾਹੀਦਾ ਹੈ, ਮੇਰੇ ਘਰ ਪਦਾਰਥਾਂ ਦਾ ਢੇਰ ਹੋਣਾ ਚਾਹੀਦਾ ਹੈ। ”ਗੰ੍ਰਥ ਪੰਥ” ਨਾਲ ਜੋ ਮਰਜ਼ੀ ਹੁੰਦਾ ਰਹੇ। ਜੇ ਕੌਮ ‘ਚ ਏਕਤਾ ਦੀ ਭਾਵਨਾ ਨੇ ਹੀ ਪੈਦਾ ਨਹੀਂ ਹੋਣਾ, ਕੌਮ ਨੇ ਕੌਮ ਦੀ ਭਵਿੱਖ ਦੀ ਨੀਤੀ ‘ਤੇ ਵਿਚਾਰ-ਵਟਾਂਦਰਾ ਹੀ ਨਹੀਂ ਕਰਨਾ, ਜੇ ਕੌਮ ਨੇ ਕੌਮ ਦੇ ਦੁਸ਼ਮਣ ਦੀਆਂ ਸਾਜਿਸ਼ਾਂ ਤੇ ਹੱਲਿਆਂ ਵਿਰੁੱਧ ਰਣਨੀਤੀ ਹੀ ਨਹੀਂ ਘੜਨੀ ਫ਼ਿਰ ‘ਦੀਵਾਲੀ’ ਦਾ ਸੱਚੀ-ਮੁੱਚੀ ਸਿੱਖਾਂ ਨਾਲ ਕੋਈ ਸਬੰਧ ਨਹੀਂ ਹੈ। ਬੰਦੀ ਛੋੜ ਦਿਵਸ ਆਖਾਂਗੇ ਤਾਂ ਸਾਡੀ ਜ਼ਮੀਰ ਸਾਨੂੰ ਲਾਹਨਤਾਂ ਪਾ ਸਕਦੀ ਹੈ? ਉਹ ਸਾਨੂੰ ਪੁੱਛ ਸਕਦੀ ਹੈ ਕਿ ਕੀ ਅੱਜ ਕੌਮ ‘ਬੰਦੀ’ ਤੋਂ ਮੁਕਤ ਹੈ? ਕੀ ਕੌਮ ਦੀ ਸੋਚ ‘ਬੰਦੀ’ ਤੋਂ ਅਜ਼ਾਦ ਹੈ? ਕੀ ਕੌਮ ਸੁਆਰਥ, ਪਦਾਰਥ, ਲੋਭ-ਲਾਲਸਾ, ਹੳੂਮੈ-ਹੰਕਾਰ, ਈਰਖ਼ਾ ਤੋਂ ਮੁਕਤ ਹੈ?

ਕੀ ਅੱਜ ਕੌਮ ਦੇਸ਼ ਦੀ ਬਹੁਗਿਣਤੀ ਦੀ ਗ਼ੁਲਾਮ ਨਹੀਂ? ਫ਼ਿਰ ਬੰਦੀ ਛੋੜ ਦਾਤੇ ਦੇ 52 ਰਾਜਿਆਂ ਨੂੰ ਮੁਕਤ ਕਰਵਾਉਣ ਦੇ ਮਹਾਨ ਕਾਰਨਾਮੇ ਨੂੰ ਯਾਦ ਕਰਨ ਦਾ ਸਾਨੂੰ ਕੋਈ ਅਧਿਕਾਰ ਨਹੀਂ। ਸਾਡੇ ਵੱਲੋਂ ਬੰਦੀ ਛੋੜ ਦਿਵਸ ਦੀਆਂ ਖੁਸ਼ੀਂਆਂ, ਆਤਿਸ਼ਬਾਜ਼ੀਆਂ ਛੇਵੇਂ ਪਾਤਸ਼ਾਹ ਨੂੰ ਕਿਵੇਂ ਮੰਨਜ਼ੂਰ ਹੋਣਗੀਆਂ? ਦਿਹਾੜਾ ਮਨਾਉਣ ਦਾ ਅਰਥ ਉਸ ਦਿਹਾੜੇ ਦੇ ਸੁਨੇਹੇ ਨੂੰ ਪ੍ਰਪੱਕ ਕਰਨਾ ਹੁੰਦਾ ਹੈ। ਜੇ ਅਸੀਂ ਉਸ ਦਿਹਾੜੇ ਦੇ ਸੁਨੇਹੇ ਨੂੰ ਉਲਟਾ ਮਿੱਟੀ ‘ਚ ਰੋਲ ਰਹੇ ਹਾਂ ਫ਼ਿਰ ਉਸਨੂੰ ਮਨਾਉਣ ਦੇ ਕੋਈ ਅਰਥ ਨਹੀਂ ਰਹਿ ਜਾਂਦੇ। ਅਸੀਂ ਕੌਮ ਨੂੰ ਅੱਜ ਦੇ ਦਿਨ ਇੱਕ ਵਾਰ ਇਹ ਯਾਦ ਕਰਨ ਦੀ ਅਪੀਲ ਜ਼ਰੂਰ ਕਰਾਂਗੇ ਕਿ ਪੁਰਾਤਨ ਸਿੱਖ ‘ਦੀਵਾਲੀ’ ਕਿਉਂ ਮਨਾਉਂਦੇ ਸਨ ਤੇ ਅੱਜ ਅਸੀਂ ਦੀਵਾਲੀ ਕਿਉਂ ਮਨਾ ਰਹੇ ਹਾਂ?-ਜਸਪਾਲ ਸਿੰਘ ਹੇਰਾਂ

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.