Skip to content
Wednesday, October 28, 2026 9°C · Mainly clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਦਿੱਲੀ ਹਾਈਕੋਰਟ ਵੱਲੋਂ ਸੱਜਣ ਕੁਮਾਰ ਦੀ ਜ਼ਮਾਨਤ ਰੱਦ ਕਰਨ ਤੋਂ ਇਨਕਾਰ

By Admin Published 4 min read

ਸਿੱਖ ਕਤਲੇਆਮ ਦੇ ਪੀੜਤਾਂ ‘ਚ ਭਾਰੀ ਰੋਸ
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਵਲੋਂ ਅਜ ਐਸ ਆਈ ਟੀ ਦੀ ਪਟੀਸ਼ਨ ਖਾਰਿਜ਼ ਕਰ ਦਿੱਤੀ ਹੈ ਜਿਸ ਵਿਚ ਐਸਆਈਟੀ (ਸਿੱਟ) ਵਲੋਂ ਸਜੱਣ ਕੁਮਾਰ ਦੀ ਜਮਾਨਤ ਨੂੰ ਰੱਦ ਕਰਕੇ ਤੁਰੰਤ ਗਿਰਫਤਾਰੀ ਦੀ ਮੰਗ ਕੀਤੀ ਗਈ ਸੀ । ਦਿੱਲੀ ਹਾਈ ਕੋਰਟ ਵੱਲੋਂ ਬਹਾਲ ਰੱਖਣ ਦੇ ਅੱਜ ਆਏ ਆਦੇਸ਼ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਫ਼ਸੋਸ ਪ੍ਰਗਟਾਇਆ ਹੈ। ਜਸਟਿਸ ਅੰਨੂ ਮਲਹੋਤਰਾ ਵੱਲੋਂ ਬੀਤੇ 12 ਦਸੰਬਰ ਤੋਂ ਰਾਖਵਾ ਰੱਖਿਆ ਗਿਆ ਫੈਸਲਾ ਬਾਹਰ ਆਉਣ ਉਪਰੰਤ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਆਦੇਸ਼ ਨੂੰ ਉਪਰਲੀ ਅਦਾਲਤ ‘ਚ ਚੁਨੌਤੀ ਦੇਣ ਦਾ ਐਲਾਨ ਕੀਤਾ। ਜੀ.ਕੇ. ਨੇ ਕਿਹਾ ਕਿ ਸੈਸ਼ਨ ਕੋਰਟ ਤੋਂ ਬਾਅਦ ਹਾਈ ਕੋਰਟ ਨੇ ਸੱਜਣ ਕੁਮਾਰ ਦੀ ਜਮਾਨਤ ਅਰਜ਼ੀ ਨੂੰ ਕਬੂਲ ਕਰਕੇ ਭਾਰਤੀ ਨਿਆਪ੍ਰਣਾਲੀ ਦੇ ਬਹੁਪੱਖੀ ਹੋਣ ‘ਤੇ ਮੋਹਰ ਲਗਾ ਦਿੱਤੀ ਹੈ। ਜਿਥੇ 2 ਸਿੱਖਾਂ ਦੇ ਕਤਲ ਅਤੇ ਇੱਕ ਸਿੱਖ ਨੂੰ ਜੀਉਂਦਾ ਜਲਾਉਣ ਦਾ ਚਸ਼ਮਦੀਦ ਸਾਹਮਣੇ ਹੋਣ ਦੇ ਬਾਵਜੂਦ ਸੱਜਣ ਜਮਾਨਤ ਪ੍ਰਾਪਤ ਕਰਨ ‘ਚ ਕਾਮਯਾਬ ਹੋ ਜਾਂਦਾ ਹੈ। ਜਦਕਿ ਦੇਸ਼ ‘ਚ ਜਾਨਵਰ ਦਾ ਸ਼ਿਕਾਰ ਜਾਂ ਕਤਲ ਕਰਨ ‘ਤੇ ਆਰੋਪੀ ਨੂੰ ਬਿਨਾਂ ਚਾਰਜਸ਼ੀਟ ਜੇਲ ਭੇਜ ਦਿੱਤਾ ਜਾਉਂਦਾ ਹੈ।
ਜੀ.ਕੇ. ਨੇ ਕਿਹਾ ਕਿ ਉਨਾਂ ਦੀ ਮੰਸ਼ਾ ਕਿਸੇ ਵੀ ਤਰਾਂ ਕੋਰਟ ਦੇ ਫੈਸਲੇ ਖਿਲਾਫ਼ ਉਂਗਲ ਚੁੱਕਣ ਦੀ ਨਹੀਂ ਹੈ ਪਰ ਤੰਗ ਹੋ ਕੇ ਕਹਿਣਾ ਪੈਂਦਾ ਹੈ ਕਿ ਅਦਾਲਤਾਂ ਸਿੱਖਾਂ ਨੂੰ ਸਬੂਤ ਅਤੇ ਗਵਾਹਾਂ ਦੇ ਬਾਵਜੂਦ ਇਨਸਾਫ਼ ਦੇਣ ‘ਚ ਕਥਿਤ ਤੌਰ ‘ਤੇ ਨਾਕਾਮ ਰਹੀਆਂ ਹਨ। ਇਸ ਮਾਮਲੇ ‘ਚ ਕੇਂਦਰ ਸਰਕਾਰ ਦੀ ਐਸ.ਆਈ.ਟੀ. ਅਤੇ ਉਸਦੇ ਵਕੀਲਾਂ ਵੱਲੋਂ ਸੱਜਣ ਦੀ ਕੀਤੀ ਗਈ ਘੇਰਾਬੰਦੀ ਦੀ ਜੀ.ਕੇ. ਨੇ ਸਲਾਘਾ ਕੀਤੀ। ਜੀ.ਕੇ. ਨੇ ਦੱਸਿਆ ਕਿ 1990 ‘ਚ ਪੋਟੀ-ਰੋਸ਼ਾ ਕਮੇਟੀ ਨੇ ਇੱੱਕ ਮਾਮਲੇ ‘ਚ ਸੱਜਣ ਨੂੰ ਗ੍ਰਿਫ਼ਤਾਰ ਕਰਨ ਦਾ ਆਦੇਸ਼ ਦਿੱਤਾ ਸੀ ਪਰ ਜਦੋਂ ਦਿੱਲੀ ਪੁਲਿਸ ਸੱਜਣ ਨੂੰ ਗ੍ਰਿਫ਼ਤਾਰ ਕਰਨ ਲਈ ਮਾਦੀਪੁਰ ਉਸਦੇ ਘਰ ਜਾਂਦੀ ਹੈ ਤਾਂ ਉਸਦੇ ਸਮਰਥਕ ਪੁਲਿਸ ਦੀਆਂ ਗੱਡੀਆਂ ਨੂੰ ਹੀ ਅੱਗ ਲਗਾ ਦਿੰਦੇ ਹਨ। ਜਿਸ ਬਾਰੇ ਅੱਜ ਤਕ ਸਰਕਾਰੀ ਸੰਪੱਤੀ ਦੀ ਹੋਈ ਅੱਗਜਨੀ ਸਬੰਧੀ ਕੋਈ ਮੁੱਕਦਮਾ ਦਰਜ਼ ਨਾ ਹੋਣ ਦੀ ਜਾਣਕਾਰੀ ਹੀ ਸਾਹਮਣੇ ਹੈ। ਇਸ ਕਰਕੇ ਇੱਕ ਕਥਿਤ ਪੇਸ਼ੇਵਰ ਮੁਜ਼ਰਿਮ ਨੂੰ ਅਦਾਲਤ ਵੱਲੋਂ ਜਮਾਨਤ ਮਿਲਨਾ ਹੋਰ ਵੀ ਹੈਰਾਨੀਜਨਕ ਹੈ। ਜੀ.ਕੇ. ਨੇ ਸਾਫ਼ ਕਿਹਾ ਕਿ ਮਰਦੇ ਦੱਮ ਤਕ ਉਹ 1984 ਦੇ ਇਨਸਾਫ਼ ਦੀ ਲੜਾਈ ਲੜਦੇ ਰਹਿਣਗੇ।
ਸਿਰਸਾ ਨੇ ਕਿਹਾ ਕਿ 33 ਸਾਲ ਬਾਅਦ ਵੀ ਸੱਜਣ ਕੁਮਾਰ ਦੀ ਜਮਾਨਤ ਬਹਾਲ ਹੈ। ਇਸ ਤੋਂ ਵੱਡੀ ਤ੍ਰਾਸ਼ਦੀ ਸਿੱਖਾਂ ਨਾਲ ਹੋਰ ਕੀ ਹੋਵੇਗੀ। ਐਸ.ਆਈ.ਟੀ. ਇਸ ਮਾਮਲੇ ‘ਚ ਸੱਜਣ ਕੁਮਾਰ ਨੂੰ ਤਲਬ ਕਰਦੀ ਹੈ, ਪਰ ਉਹ ਐਸ.ਆਈ.ਟੀ. ਦੇ ਸਾਹਮਣੇ ਪੇਸ਼ ਹੋਣ ਦੀ ਥਾਂ ਸੈਸ਼ਨ ਕੋਰਟ ਤੋਂ ਜਮਾਨਤ ਲੈ ਲੈਂਦਾ ਹੈ। ਸਿਰਸਾ ਨੇ ਸਵਾਲ ਪੁੱਛਿਆ ਕਿ ਜੇਕਰ ਸੱਜਣ ਨਿਰਦੋਸ਼ ਸੀ ਤਾਂ ਐਸ.ਆਈ.ਟੀ. ਦੇ ਸਾਹਮਣੇ ਪੇਸ਼ ਹੋਣ ਤੋਂ ਕਿਉਂ ਡਰ ਰਿਹਾ ਸੀ?
ਕਾਨੂੰਨ ਅਤੇ ਜਾਂਚ ਤੋਂ ਉਸਦੇ ਭਜਣ ਪਿੱਛੇ ਕੀ ਕਾਰਨ ਸਨ ? ਕਤਲੇਆਮ ਦੀ ਪੀੜੀਤ ਬੀਬੀ ਨਿਰਪ੍ਰੀਤ ਕੌਰ ਜਿਨਾਂ ਦੇ ਪਿਤਾ ਜੀ ਨੂੰ ਸੱਜਣ ਅਤੇ ਉਸ ਦੇ ਗੁਰਗੇਆਂ ਦੀ ਭੀੜ ਨੇ ਜੀਉਦੇਆਂ ਜਲਾ ਦਿੱਤਾ ਸੀ ਨੇ ਕਿਹਾ ਕਿ ਅਜ ਆਏ ਫੈਸਲੇ ਤੋ ਇਹ ਸਾਬਿਤ ਹੋ ਜਾਦਾਂ ਹੈ ਕਿ ਹਿੰਦੁਸਤਾਨ ਅੰਦਰ ਸਿੱਖਾਂ ਨੂੰ ਕਿਸੇ ਕਿਸਮ ਦੇ ਵੀ ਇੰਸਾਫ ਦੀ ਉਮੀਦ ਨਹੀ ਕਰਨੀ ਚਾਹੀਦੀ ਹੈ ।
ਉਨਾਂ ਤਲਖ ਲਹਿਜੇ ਵਿਚ ਕਿਹਾ ਕਿ ਜਦੋ ਸਰਕਾਰੀ ਇਨਵੇਟੀਗੇਸ਼ਨ ਟੀਮ ਅਦਾਲਤ ਨੂੰ ਕਹਿ ਰਹੀ ਹੈ ਸੱਜਣ ਕੁਮਾਰ ਦੀ ਜਮਾਨਤ ਰੱਦ ਕਰਕੇ ਉਸ ਨੂੰ ਹਿਰਫਤਾਰ ਕਰਕੇ ਜੇਲ ਭੇਜਿਆ ਜਾਣਾ ਚਾਹੀਦਾ ਹੈ ਉਤ ਤੇ ਅਦਾਲਤ ਉਨਾਂ ਦੀ ਸਿਫਾਰਿਸ਼ ਦੇ ਖਿਲਾਫ ਜਾ ਕੇ ਜਮਾਨਤ ਨੂੰ ਬਹਾਲੀ ਰੱਖ ਕੇ ਸਿੱਖਾਂ ਨੂੰ ਇੰਸਾਫ ਦੇ ਮਾਮਲੇ ਵਿਚ ਚਿੜਾ ਰਹੀ ਹੈ ਤੇ ਇਸ਼ਾਰਾ ਕਰ ਰਹੀ ਹੈ ਕਿ ਤੁਹਾਡੇ ਤੇ ਘੱਟਗਿਣਤੀਆਂ ਲਈ ਸਾਡੇ ਕੋਲੋ ਇੰਸਾਫ ਦੀ ਉਮੀਦ ਨਾ ਰੱਖੀ ਜਾਏ।
ਉਨਾਂ ਕਿਹਾ ਇਸ ਮਾਮਲੇ ਦੀ ਮੈਂ ਖੂਦ ਚਸ਼ਮਦੀਦ ਗਵਾਹ ਹਾਂ ਮੇਰੇ ਪਿਤਾ ਜੀ ਨੂੰ ਮੇਰੀਆਂ ਅੱਖਾਂ ਸਾਹਮਣੇ ਜਲਾਇਆ ਗਿਆ ਪਰ ਅਜ 37 ਸਾਲ ਪੁਰੇ ਹੋਣ ਤੇ ਆ ਰਹੇ ਹਨ ਦੋਸ਼ੀਆਂ ਨੂੰ ਸਜਾ ਨਾ ਦੇ ਕੇ ਸਰਕਾਰੀ ਛਤਰਛਾਇਆ ਹੇਠ ਐਸ਼ੌਅਰਾਮ ਦੀ ਜਿੰਦਗੀ ਜੀਵਾਈ ਜਾ ਰਹੀ ਹੈ ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp