ਜਗਦੇਵ ਗਰੇਵਾਲ, ਜੋਧਾਂ : ਨੇੜਲੇ ਪਿੰਡ ਨਾਰੰਗਵਾਲ ਦੇ ਦਿ੍ਸ਼ਟੀ ਡਾ. ਆਰਸੀ ਜੈਨ ਇਨੋਵੇਟਿਵ ਪਬਲਿਕ ਸਕੂਲ ਨੇ ਲਗਾਤਾਰ ਦੂਜੇ ਸਾਲ ਸੀਬੀਐੱਸਈ ਤੇ ਐੱਮਈਪੀਐੱਸਸੀ ਦੇ ਸਹਿਯੋਗ ਨਾਲ ਕਰਵਾਏ ਯੂਥ ਆਈਡੀਆਥਨ ਮੁੁਕਾਬਲੇ ‘ਚ ਸਕੂਲ ਆਫ ਇਨੋਵੇਸ਼ਨ ਐਵਾਰਡ ਪ੍ਰਰਾਪਤ ਕਰਕੇ ਇਨੋਵੇਸ਼ਨ ਸਟੇਜ ‘ਤੇ ਆਪਣੀ ਚਮਕ ਜਾਰੀ ਰੱਖੀ।

ਇਸ ਮੌਕੇ ਦਿ੍ਸ਼ਟੀ ਸਕੂਲ ਦੀ ਸਮਰਪਿਤ ਸਿੱਖਿਅਕ ਜੋਤਿਕਾ ਗੁਪਤਾ ਨੂੰ ਟੀਚਰ ਆਫ਼ ਇਨੋਵੇਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਜਿਸ ਨੇ ਰਚਨਾਤਮਕਤਾ ਤੇ ਉਤਮਤਾ ਨੂੰ ਉਤਸ਼ਾਹਿਤ ਕਰਨ ਲਈ ਸੰਸਥਾ ਦੀ ਵਚਨਬੱਧਤਾ ਨੂੰ ਹੋਰ ਉਜਾਗਰ ਕੀਤਾ ਹੈ। ਇਸ ਮੁਕਾਬਲੇ ਨੇ ਦਿ੍ਸ਼ਟੀ ਸਕੂਲ ਨੂੰ ਵਿੱਦਿਅਕ ਨਵੀਨਤਾ ‘ਚ ਮੋਹਰੀ ਸਕੂਲ ਵਜੋਂ ਮਾਨਤਾ ਦਿੱਤੀ ਹੈ।