ਪਾਥਨਮਥਿੱਟਾ (ਕੇਰਲਾ), ਕੇਰਲਾ ਦੇ ਪਹਿਲੇ ਦਲਿਤ ਪੁਜਾਰੀ ਯੇਦੂ ਕ੍ਰਿਸ਼ਨਨ ਨੇ ਥਿਰੂਵੱਲਾ ਨੇੜੇ ਮਨਾਪੁਰਮ ਭਗਵਾਨ ਸ਼ਿਵ ਮੰਦਰ ‘ਚ ਮੰਤਰਾਂ ਦੇ ਉਚਾਰਣ ਨਾਲ ਇਤਿਹਾਸ ਸਿਰਜ ਦਿੱਤਾ। ਟ੍ਰੈਵਨਕੋਰ ਦੇਵਾਸਵਮ ਬੋਰਡ ਨੇ ਵੱਖ ਵੱਖ ਮੰਦਰਾਂ ‘ਚ 36 ਗ਼ੈਰ ਬ੍ਰਾਹਮਣਾਂ ਨੂੰ ਪੁਜਾਰੀ ਨਿਯੁਕਤ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਬੋਰਡ ਵੱਲੋਂ ਸਬਰੀਮਾਲਾ ਵਿਖੇ ਮਸ਼ਹੂਰ ਭਗਵਾਨ ਅਯੱਪਾ ਮੰਦਰ ਸਮੇਤ ਸੂਬੇ ਦੇ 1248 ਮੰਦਰਾਂ ਦਾ ਰੱਖ ਰਖਾਅ ਕੀਤਾ ਜਾਂਦਾ ਹੈ। ਪੀ ਕੇ ਰਵੀ ਅਤੇ ਲੀਲਾ ਦੇ ਪੁੱਤਰ ਕ੍ਰਿਸ਼ਨਨ (22) ਨੇ ਤੰਤਰ ਸ਼ਾਸਤਰ ‘ਚ 10 ਸਾਲਾਂ ਦੀ ਸਿਖਲਾਈ ਲਈ ਹੈ। ਉਹ ਉਨ੍ਹਾਂ ਛੇ ਦਲਿਤ ਪੁਜਾਰੀਆਂ ‘ਚ ਸ਼ਾਮਲ ਹੈ, ਜਿਨ੍ਹਾਂ ਦੀ ਨਿਯੁਕਤੀ ਲਈ ਕੇਰਲਾ ਦੇਵਾਸਵਮ ਭਰਤੀ ਬੋਰਡ ਨੇ ਸਿਫ਼ਾਰਸ਼ ਕੀਤੀ ਸੀ। ਨੌਜਵਾਨ ਪੁਜਾਰੀ ਨੇ ਮੰਦਰ ‘ਚ ਦਾਖ਼ਲ ਹੋਣ ਤੋਂ ਪਹਿਲਾਂ ਆਪਣੇ ਗੁਰੂ ਕੇ ਕੇ ਅਨਿਰੁਧੱਨ ਥਾਂਤਰੀ ਤੋਂ ਆਸ਼ੀਰਵਾਦ ਲਿਆ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


