Skip to content
Friday, October 30, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Latest News

ਮਾਂ ਅਤੇ ਪਰਵਾਰ ਨੂੰ ਮਿਲਦੇ ਵਕਤ ਬਾਬਾ ਰਾਮ ਰਹੀਮ ਵਿਲਕ ਪਿਆ

By Admin Published 2 min read

ਰੋਹਤਕ,- ਸੁਨਾਰੀਆ ਜੇਲ੍ਹ ਵਿੱਚ 20 ਸਾਲ ਦੀ ਸਜ਼ਾ ਭੁਗਤ ਰਹੇ ਬਾਬਾ ਰਾਮ ਰਹੀਮ ਨੂੰ ਮਿਲਣ ਲਈ ਫਿਰ ਪਰਵਾਰ ਦੇ ਚਾਰ ਜੀਅ ਪਹੁੰਚੇ। ਇਨ੍ਹਾਂ ਵਿੱਚ ਮਾਂ ਨਸੀਬ ਕੌਰ, ਬੇਟਾ ਜਸਮੀਤ, ਬੇਟੀ ਅਮਰਪ੍ਰੀਤ ਅਤੇ ਜਵਾਈ ਸੰਨੀਮੀਤ ਸ਼ਾਮਲ ਸਨ। ਘਰ ਦਿਆਂ ਨੂੰ ਦੇਖ ਕੇ ਬਾਬਾ ਰਾਮ ਰਹੀਮ ਦੀਆਂ ਅੱਖਾਂ ਭਰ ਆਈਆਂ ਅਤੇ ਉਸ ਦੀ ਮਾਂ ਨਸੀਬ ਕੌਰ ਵੀ ਭਾਵੁਕ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ ਰਾਮ ਰਹੀਮ ਸਿੰਘ ਨੇ ਪਰਵਾਰ ਨੂੰ ਕਿਹਾ ਕਿ ਉਸ ਨੂੰ ਨਾ ਨੀਂਦ ਆ ਰਹੀ ਹੈ ਅਤੇ ਨਾ ਇਥੋਂ ਦਾ ਖਾਣਾ ਚੰਗਾ ਲੱਗਦਾ ਹੈ। ਪਰਵਾਰ ਦੇ ਜੀਅ ਕਰੀਬ ਚਾਲੀ ਮਿੰਟ ਜੇਲ੍ਹ ਵਿੱਚ ਰਹੇ, ਜਦ ਕਿ ਮੁਲਾਕਾਤ 15 ਮਿੰਟ ਤੱਕ ਚੱਲੀ। ਕੱਲ੍ਹ ਦੁਪਹਿਰ ਬਾਬਾ ਰਾਮ ਰਹੀਮ ਦੇ ਪਰਵਾਰ ਵਾਲੇ ਇਨੋਵਾ ਗੱਡੀ ਰਾਹੀਂ ਸੁਨਾਰੀਆ ਜੇਲ੍ਹ ਪਹੁੰਚੇ ਤਾਂ ਜੇਲ੍ਹ ਕੰਪਲੈਕਸ ਨੂੰ ਜਾਣ ਵਾਲੇ ਰਸਤੇ ‘ਤੇ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਦੀ ਤਲਾਸ਼ੀ ਲਈ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਇਸ ਬਾਰੇ ਸੂਚਨਾ ਦਿੱਤੀ। ਇਸ ਮੁਲਾਕਾਤ ਨੂੰ ਦੇਖਦੇ ਹੋਏ ਕੈਦੀਆਂ ਦੀ ਇੱਕ ਗੱਡੀ ਨੂੰ ਜੇਲ੍ਹ ਦੇ ਨੇੜੇ ਰੋਕ ਲਿਆ ਗਿਆ। ਪਰਵਾਰਕ ਜੀਅ ਜਦੋਂ ਜ਼ਿਲ੍ਹਾ ਜੇਲ੍ਹ ਪਹੁੰਚੇ ਤਾਂ ਬਾਕੀ ਕੈਦੀਆਂ ਨੂੰ ਦੂਰ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਮੁਲਾਕਾਤ ਬੰਦ ਕਰ ਦਿੱਤੀ ਗਈ। ਇਨ੍ਹਾਂ ਸਾਰਿਆਂ ਨੇ ਵਾਰੀ ਵਾਰੀ ਬਾਬਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਬਾਬਾ ਖੂਬ ਰੋਇਆ ਅਤੇ ਆਪਣੇ ਬੇਟੇ ਨੂੰ ਰੋਂਦਾ ਦੇਖ ਕੇ ਮਾਂ ਦੀਆਂ ਵੀ ਅੱਖਾਂ ਭਰ ਆਈਆਂ, ਜਿਸ ਨੂੰ ਪਰਵਾਰ ਦੇ ਬਾਕੀ ਲੋਕਾਂ ਨੇ ਸੰਭਾਲਿਆ। ਘਰ ਦਿਆਂ ਨੇ ਰਾਮ ਰਹੀਨ ਸਿੰਘ ਦੇ ਕੁਝ ਕੱਪੜੇ ਅਤੇ ਰੁਪਏ ਵੀ ਜੇਲ੍ਹ ਪ੍ਰਸ਼ਾਸਨ ਨੂੰ ਦਿੱਤੇ ਹਨ। ਜੇਲ੍ਹ ਸੂਤਰਾਂ ਅਨੁਸਾਰ ਬਾਬਾ ਕੰਟੀਨ ਤੋਂ ਖਰੀਦਿਆ ਹੋਇਆ ਪਾਣਾ ਪੀਂਦਾ ਹੈ। ਬਾਬਾ ਨੇ ਘਰਦਿਆਂ ਨੂੰ ਪਿੱਠ ਦਰਦ ਦੀ ਵੀ ਸ਼ਿਕਾਇਤ ਕੀਤੀ। ਇਸ ਤੋਂ ਪਹਿਲਾਂ ਵੀ ਬਾਬਾ ਦੇ ਵਕੀਲ ਨੇ ਉਨ੍ਹਾਂ ਨਾਲ ਜੇਲ੍ਹ ਵਿੱਚ ਮੁਲਾਕਾਤ ਕਰ ਚੁੱਕੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Latest News →
Share on WhatsApp