Ad-Time-For-Vacation.png

ਦਲਿਤ ਪਤੀ ਦਾ ਕਤਲ, ਧੀ ਨੇ ਮਾਪਿਆਂ ਖ਼ਿਲਾਫ਼ ਲੜੀ ਲੜਾਈ

ਮਾਰਚ 2016 ‘ਚ ਦੱਖਣੀ ਭਾਰਤ ਦੇ ਤਾਮਿਲ ਨਾਡੂ ਵਿੱਚ 22 ਸਾਲਾ ਨੌਜਵਾਨ ਨੂੰ ਦਿਨ ਦਿਹਾੜੇ ਸੜਕ ‘ਤੇ ਮੌਤ ਦੇ ਘਾਟ ਉਤਾਰ ਦਿੱਤਾ ਕਿਉਂਕਿ ਉਸ ਨੇ ਇੱਕ ਉੱਚ-ਜਾਤੀ ਦੀ ਕੁੜੀ ਨਾਲ ਵਿਆਹ ਕਰਵਾਇਆ ਸੀ।ਬੀਬੀਸੀ ਦੇ ਪੱਤਰਕਾਰ ਸੌਤਿਕ ਬਿਸਵਾਸ ਦੀ ਰਿਪੋਰਟ ਮੁਤਾਬਕ ਉਸ ਦੀ ਪਤਨੀ ਇਸ ਹਾਦਸੇ ‘ਚ ਬਚ ਗਈ ਸੀ ਅਤੇ ਉਸ ਨੇ ਆਪਣੇ ਮਾਤਾ ਪਿਤਾ ਖ਼ਿਲਾਫ਼ ਗਵਾਹੀ ਦਿੱਤੀ ਤੇ ਜਾਤੀ ਵਿਤਕਰੇ ਦੇ ਖ਼ਿਲਾਫ਼ ਇੱਕ ਮੁਹਿੰਮ ਵੀ ਚਲਾਈ।ਉਸ ਦਿਨ ਸ਼ੰਕਰ ਅਤੇ ਕੌਸਲਿਆ ਸਵੇਰੇ 9 ਵਜੇ ਉਠੇ ਸਨ। ਉਨ੍ਹਾਂ ਦੇ ਵਿਆਹ ਨੂੰ 8 ਮਹੀਨੇ ਹੋ ਗਏ ਸਨ।ਐਤਵਾਰ ਦਾ ਦਿਨ ਸੀ ਅਤੇ ਉਹ ਦੋਵੇਂ ਪਤੀ ਪਤਨੀ ਲੋਕਲ ਬੱਸ ਵਿੱਚ ਸਥਾਨਕ ਬਾਜ਼ਾਰ ਉਦੂਮਲਪੈਟ ਜਾ ਰਹੇ ਸਨ, ਜੋ ਉਨ੍ਹਾਂ ਦੇ ਪਿੰਡ ਤੋਂ ਕਰੀਬ 14 ਕਿਲੋਮੀਟਰ ਦੂਰ ਸੀ।ਉਹ ਸ਼ੰਕਰ ਲਈ ਨਵੇਂ ਕੱਪੜੇ ਲੈਣ ਗਏ ਸਨ ਕਿਉਂਕਿ ਅਗਲੇ ਦਿਨ ਉਨ੍ਹਾਂ ਨੇ ਕਾਲਜ ਇੱਕ ਪ੍ਰੋਗਰਾਮ ‘ਤੇ ਜਾਣਾ ਸੀ।ਸੂਰਜ ਤਪ ਰਿਹਾ ਸੀ ਅਤੇ ਉਸ ਨੇ ਆਪਣੇ ਪਤੀ ਲਈ ਗੁਲਾਬੀ ਰੰਗ ਦੀ ਕਮੀਜ਼ ਪਸੰਦ ਕੀਤੀ।ਜਿਵੇਂ ਹੀ ਉਹ ਦੁਕਾਨ ਤੋਂ ਬਾਹਰ ਨਿਕਲਣ ਲੱਗੇ ਤਾਂ ਸ਼ੰਕਰ ਦੀ ਨਜ਼ਰ ਇੱਕ ਬੁੱਤ ‘ਤੇ ਪਈ ਹਰੀ ਕਮੀਜ਼ ਵੱਲ ਗਈ।ਉਸ ਨੇ ਕਿਹਾ, *ਮੈਨੂੰ ਲੱਗਦਾ ਹੈ ਕਿ ਇਹ ਕਮੀਜ਼ ਜ਼ਿਆਦਾ ਸੋਹਣੀ ਹੈ।*
ਉਹ ਵਾਪਸ ਮੁੜੇ ਅਤੇ ਗੁਲਾਬੀ ਦੀ ਥਾਂ ਹਰੇ ਰੰਗ ਦੀ ਕਮੀਜ਼ ਲਈ। ਉਹ ਦੁਕਾਨ ‘ਚੋਂ ਬਾਹਰ ਨਿਕਲੇ ਅਤੇ ਆਪਣੇ ਘਰ ਵਾਪਸ ਜਾਣ ਲਈ ਬੱਸ ਲੈਣ ਲਈ ਸੜਕ ਪਾਰ ਕਰਨ ਲੱਗੇ ਸਨ।ਪਰ ਸ਼ੰਕਰ ਨੇ ਕੌਸਲਿਆ ਨੂੰ ਕਿਹਾ ਕਿ ਉਹ ਉਸ ਨੂੰ ਉਸ ਦਾ ਮਨਪਸੰਦ ਖਾਣਾ ਖੁਆਉਣਾ ਚਾਹੁੰਦਾ ਹੈ।ਕੌਸਲਿਆ ਨੇ ਕਿਹਾ, *ਕਿਸੇ ਹੋਰ ਦਿਨ।*
ਉਸ ਕੋਲ ਕੇਵਲ 60 ਰੁਪਏ ਸਨ ਅਤੇ ਉਹ ਖਰੀਦ ਨਹੀਂ ਸਕਦੀ ਸੀ। ਇਸ ਲਈ ਉਨ੍ਹਾਂ ਨੇ ਘਰ ਵਾਪਸ ਆਉਣ ਦਾ ਫੈਸਲਾ ਕੀਤਾ ਅਤੇ ਉਦੋਂ ਸ਼ੰਕਰ ਨੇ ਉਸ ਨੂੰ ਕਿਹਾ ਸੀ ਕਿ ਉਹ ਉਸ ਲਈ ਖ਼ਾਸ ਖਾਣਾ ਬਣਾਏਗਾ।
ਸੀਸੀਟੀਵੀ ਫੁੱਟੇਜ ‘ਚ ਦਿਖਾਇਆ ਗਿਆ ਕਿ ਜੋੜਾ ਸੜਕ ‘ਤੇ ਤੇਜ਼ੀ ਨਾਲ ਤੁਰ ਰਿਹਾ ਸੀ ਪਰ ਇਸ ਤੋਂ ਪਹਿਲਾਂ ਕਿ ਉਹ ਸੜਕ ਪਾਰ ਕਰਦੇ ਦੋ ਮੋਟਰਸਾਈਕਲਾਂ ਸਵਾਰ 5 ਵਿਅਕਤੀ ਉਨ੍ਹਾਂ ਦੇ ਪਿੱਛੇ ਖੜੇ ਹੋ ਗਏ।
ਚਾਰ ਵਿਅਕਤੀਆਂ ਨੇ ਉਨ੍ਹਾਂ ‘ਤੇ ਤੇਜ਼ਧਾਰ ਚਾਕੂਆਂ ਨਾਲ ਅਚਾਨਕ ਹਮਲਾ ਕਰਨਾ ਸ਼ੁਰੂ ਕਰ ਦਿੱਤਾ।ਚਾਕੂਆਂ ਦੇ ਵਾਰ ਅੱਗੇ ਉਹ ਨਿਹੱਥੇ ਹੋ ਗਏ ਸਨ। ਉਹ ਇਸ ਤਰ੍ਹਾਂ ਹਮਲਾ ਕਰ ਰਹੇ ਸਨ ਜਿਵੇਂ ਝਾੜੀਆਂ ਨੂੰ ਕੱਟ ਰਹੇ ਹੋਣ।ਬੇਹੋਸ਼ ਅਤੇ ਲਹੂਲੁਹਾਣ ਹੋਇਆ ਸ਼ੰਕਰ ਭੱਜਣ ਲਈ ਹੱਥ ਪੈਰ ਮਾਰਨ ਲੱਗਾ ਅਤੇ ਕੌਸਲਿਆ ਨੇ ਇੱਕ ਗੱਡੀ ਦੇ ਸਹਾਰਾ ਲੈ ਕੇ ਬਚਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਮੁੜ ਹੇਠਾ ਪਟਕ ਦਿੱਤਾ।
ਇਹ ਸਭ ਕੁਝ 36 ਸਕਿੰਟਾਂ ‘ਚ ਵਾਪਰਿਆ। ਭੀੜ ਨੂੰ ਇਕੱਠਿਆਂ ਹੁੰਦਿਆਂ ਵੇਖ ਉਹ ਸਹੀ ਸਲਾਮਤ ਨਾਲ ਆਪਣੇ ਮੋਟਰਸਾਈਕਲਾਂ ‘ਤੇ ਭੱਜ ਗਏ। (ਬਾਅਦ ਵਿੱਚ ਪੁਲਿਸ ਨੂੰ ਪਤਾ ਲੱਗਿਆ ਕਿ 3 ਮੋਟਰਸਾਈਕਲਾਂ ‘ਤੇ 6 ਵਿਅਕਤੀ ਆਏ ਸਨ, ਦੋਵਾਂ ‘ਤੇ ਨੰਬਰ ਪਲੇਟਾਂ ਗਲਤ ਸਨ। ਪੰਜਾਂ ‘ਚੋਂ ਚਾਰ ਨੇ ਜੋੜੇ ‘ਤੇ ਹਮਲਾ ਕੀਤਾ ਅਤੇ ਇੱਕ ਦੇਖ ਰਿਹਾ ਸੀ।)
ਛੇਤੀ ਹੀ ਐਂਬੂਲੈਂਸ ਆ ਗਈ ਅਤੇ ਲਹੂ ਲੁਹਾਣ ਜੋੜੇ ਨੂੰ 60 ਕਿਲਮੀਟਰ ਦੀ ਦੂਰੀ ‘ਤੇ ਸਥਿਤ ਹਸਪਤਾਲ ਲੈ ਗਈ।ਡਾਕਟਰ ਸਾਹਮਣੇ ਵਾਲੀ ਸੀਟ ‘ਤੇ ਬੈਠਾ ਸੀ। ਕੌਸਲਿਆ ਨੇ ਆਪਣੀ ਧੁੰਦਲੀ ਨਜ਼ਰ ਆਈਵੀ ਡਿਪ ‘ਤੇ ਟਿਕਾਈ ਹੋਈ ਸੀ ਅਤੇ ਸ਼ੰਕਰ ਸਿੱਧਾ ਲੇਟਿਆ ਹੋਇਆ ਸੀ।ਉਸ ਨੇ ਥਿੜਕਦੀ ਆਵਾਜ਼ ਵਿੱਚ ਕਿਹਾ, *ਮੇਰੀ ਛਾਤੀ ‘ਤੇ ਆਪਣੇ ਸਿਰ ਰੱਖ।* ਕੌਸਲਿਆ ਉਸ ਵੱਲ ਖਿਸਕੀ।ਇੱਕ ਮਿੰਟ ਬਾਅਦ ਜਦੋਂ ਐਂਬੂਲੈਂਸ ਹਸਪਤਾਲ ਵਿੱਚ ਦਾਖ਼ਲ ‘ਚ ਹੋਈ ਤਾਂ ਸ਼ੰਕਰ ਨੇ ਸਾਹ ਲੈਣੇ ਬੰਦ ਕਰ ਦਿੱਤੇ।
ਸਰਜਨ ਨੇ ਸ਼ੰਕਰ ਦੇ *ਕਮਜ਼ੋਰ ਸਰੀਰ* ‘ਤੇ 34 ਕੱਟ ਅਤੇ ਜਖ਼ਮ ਦੇਖੇ। ਉਸ ਦੀ ਮੌਤ *ਸਦਮੇ ਅਤੇ ਜਖ਼ਮਾਂ ‘ਚੋਂ ਵੱਧ ਖ਼ੂਨ ਵਗਣ ਨਾਲ ਹੋ ਗਈ।*
ਕੌਸਲਿਆ ਦਾ ਮੂੰਹ ਪੱਟੀਆਂ ਨਾਲ ਢਕਿਆ ਹੋਇਆ ਸੀ ਅਤੇ 36 ਟਾਂਕੇ ਲੱਗੇ। ਉਹ ਆਪਣੇ ਜ਼ਖ਼ਮ ਭਰਨ ਅਤੇ ਟੁੱਟੀਆਂ ਹੱਡੀਆਂ ਦੇ ਜੁੜਨ ਦਾ ਇੰਤਜ਼ਾਰ ਕਰਨ ਲੱਗੀ।
ਉਸ ਨੇ ਹਸਪਤਾਲ ਵਿੱਚ ਵੀ ਪੁਲਿਸ ਨੂੰ ਗਵਾਹੀ ਦਿੱਤੀ ਕਿ ਇਸ ਹਮਲੇ ਲਈ ਉਸ ਦੇ ਮਾਤਾ ਪਿਤਾ ਜ਼ਿੰਮੇਵਾਰ ਹਨ।
ਅਰੁੰਦਤੀ ਰਾਏ ਦੇ ਐਵਾਰਡ ਜੇਤੂ ਨਾਵਲ ‘ਦਾ ਗੌਡ ਆਫ ਸਮਾਲ ਥਿੰਗ’ ਵਿੱਚ ਜਿਹੜੇ *ਪਿਆਰ ਦੇ ਕਾਨੂੰਨਾਂ ਦੇ ਜ਼ਿਕਰ ਕੀਤਾ ਸੀ, ਉਸ ਨੂੰ ਇਸ ਜੋੜੇ ਨੇ ਤੋੜਿਆ।
ਸ਼ੰਕਰ ਦਲਿਤ ਸੀ ਅਤੇ ਦਿਹਾੜੀਦਾਰ ਦਾ ਪੁੱਤਰ ਸੀ। ਉਹ ਕੁਮਾਰੀਲਿੰਗਮ ਪਿੰਡ ਵਿੱਚ ਇੱਕ ਕਮਰੇ ਦੀ ਝੁੱਗੀ ਵਿੱਚ ਚਾਰ ਹੋਰ ਪਰਿਵਾਰਕ ਮੈਂਬਰਾਂ ਨਾਲ ਰਹਿੰਦਾ ਸੀ।
ਕੌਸਲਿਆ ਇੱਕ ਉੱਚ ਜਾਤੀ ਨਾਲ ਸਬੰਧ ਰੱਖਦੀ ਸੀ। ਉਹ 38 ਸਾਲਾ ਧਨਵਾਨ ਅਤੇ ਟੈਕਸੀ ਆਪਰੇਟਰ ਦੀ ਧੀ ਸੀ ਅਤੇ ਛੋਟੇ ਸ਼ਹਿਰ ਪਲਾਨੀ ਵਿੱਚ ਦੋ ਮੰਜ਼ਿਲਾ ਮਕਾਨ ਵਿੱਚ ਰਹਿੰਦੀ ਸੀ।ਜਦੋਂ ਉਸ ਨੇ ਆਪਣੇ ਮਾਪਿਆ ਨੂੰ ਕਿਹਾ ਕਿ ਉਹ ਏਅਰਹੋਸਟੇਸ ਬਣਨਾ ਚਾਹੁੰਦੀ ਹੈ ਤਾਂ ਉਨ੍ਹਾਂ ਇਹ ਕਹਿ ਕੇ ਮਨ੍ਹਾਂ ਕਰ ਦਿੱਤਾ ਕਿ ਛੋਟੀਆਂ ਛੋਟੀਆਂ ਸਕਰਟਾਂ ਪਾਉਣੀਆਂ ਪੈਣਗੀਆਂ।
ਜਦੋਂ ਕੌਸਲਿਆ ਨੇ ਸਾਲ 2014 ‘ਚ ਆਪਣੀ ਪੜ੍ਹਾਈ ਖ਼ਤਮ ਕੀਤੀ ਤਾਂ ਉਸ ਦੇ ਮਾਤਾ ਪਿਤਾ ਉਸ ਨੂੰ ਇੱਕ ਮੁੰਡੇ ਨਾਲ ਮਿਲਵਾਉਣ ਲਈ ਮੰਦਿਰ ਲੈ ਗਏ ਜਿਸ ਨਾਲ ਉਹ ਉਸ ਦਾ ਵਿਆਹ ਕਰਨਾ ਚਾਹੁੰਦੇ ਸੀ।ਜਦੋਂ ਉਸ ਨੇ ਮਨ੍ਹਾਂ ਕਰ ਦਿੱਤਾ ਤਾਂ ਉਸ ਨੂੰ ਇੱਕ ਨਿੱਜੀ ਸਕੂਲ ਵਿੱਚ ਪੜ੍ਹਾਈ ਕਰਨ ਲਈ ਭੇਜਿਆ ਗਿਆ।
ਉਹ ਕਾਲਜ ਤੋਂ ਨਫ਼ਰਤ ਕਰਦੀ ਸੀ। *ਉੱਥੇ ਬਹੁਤ ਸਾਰੀਆਂ ਪਾਬੰਦੀਆਂ ਸਨ। ਉਹ ਕਾਲਜ ਦੇ ਬਾਹਰ ਨਹੀਂ ਸੀ ਨਿਕਲ ਸਕਦੇ ਅਤੇ ਨਾ ਹੀ ਕਲਾਸ ਵਿੱਚ ਮੁੰਡੇ ਕੁੜੀਆਂ ਆਪਸ ‘ਚ ਗੱਲ ਕਰ ਸਕਦੇ ਸਨ। ਕਾਲਜ ਬੱਸ ਵਿੱਚ ਵੀ ਅਸੀਂ ਵੱਖਰੇ ਬੈਠਦੇ ਸੀ ਅਤੇ ਜੇ ਕਿਤੇ ਆਪਸ ‘ਚ ਗੱਲ ਕਰ ਲੈਂਦੇ ਤਾਂ ਗਾਰਡ ਘਰ ਵਾਲਿਆਂ ਨੂੰ ਦੱਸ ਦਿੰਦੇ ਸਨ।*
ਪਰ ਪਿਆਰ ਕਿਤੇ ਵੀ ਹੋ ਸਕਦਾ ਹੈ। ਕਾਲਜ ਦੇ ਇੱਕ ਪ੍ਰੋਗਰਾਮ ‘ਚ ਇੱਕ ਇੰਜੀਨੀਅਰਿੰਗ ਦਾ ਵਿਦਿਆਰਥੀ ਉਸ ਵੱਲ ਆਇਆ ਤੇ ਆਪਣਾ ਨਾਂ ਸ਼ੰਕਰ ਦੱਸਿਆ, ਉਸ ਨੇ ਕੌਸਲਿਆ ਨੂੰ ਪੁੱਛਿਆ, *ਕੀ ਉਹ ਕਿਸੇ ਨਾਲ ਪਿਆਰ ਕਰਦੀ ਹੈ?*
ਕੌਸਲਿਆ ਨੇ ਕਿਹਾ ਕਿ ਉਦੋਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਉੱਥੋਂ ਚਲੀ ਗਈ।
ਅਗਲੇ ਦਿਨ ਸ਼ੰਕਰ ਨੇ ਉਸ ਨੂੰ ਇਹੀ ਸਵਾਲ ਪੁੱਛਿਆ ਤੇ ਕਿਹਾ, *ਸ਼ਾਇਦ ਉਹ ਉਸ ਨੂੰ ਪਿਆਰ ਕਰਦਾ ਹੈ* ਪਰ ਕੌਸਲਿਆ ਫਿਰ ਬਿਨਾਂ ਜਵਾਬ ਦਿੱਤੇ ਹੀ ਚਲੀ ਗਈ।
ਤੀਜੇ ਦਿਨ ਫੇਰ ਸ਼ੰਕਰ ਆਇਆ ਅਤੇ ਕੌਸਲਿਆ ਨੇ ਉਸ ਨੂੰ ਕੋਈ ਹੋਰ ਕੁੜੀ ਲੱਭਣ ਲਈ ਕਿਹਾ। *ਜੇਕਰ ਅਸੀਂ ਬਾਹਰ ਜਾਵਾਂਗੇ ਤਾਂ ਲੋਕਾਂ ਨੂੰ ਪਤਾ ਲੱਗ ਜਾਵੇਗਾ। ਤੈਨੂੰ ਪਤਾ ਹੈ ਇਹ ਮੁਸ਼ਕਲ ਹੈ।*ਸ਼ੰਕਰ ਨੇ ਉਸ ਨੂੰ ਇਹ ਕਹਿਣਾ ਬੰਦ ਕਰ ਦਿੱਤਾ ਅਤੇ *ਚੰਗੇ ਦੋਸਤਾਂ ਵਾਂਗ* ਵਿਹਾਰ ਕਰਨ ਲੱਗੇ। ਕੌਸਲਿਆ ਨੇ ਵੀ ਉਸ ਨੂੰ ਨਹੀਂ ਦੱਸਿਆ ਕਿ ਉਹ ਵੀ ਉਸ ਨੂੰ ਪਿਆਰ ਕਰਦੀ ਹੈ।ਪਿਆਰ ਪਾਉਣਾ ਬਹੁਤ ਔਖਾ ਸੀ, ਉਹ ਫੋਨ ‘ਤੇ ਗੱਲ ਕਰਨ ਲਈ ਘਰੋਂ ਇਕੱਲਿਆ ਬਾਹਰ ਵੀ ਨਹੀਂ ਜਾ ਸਕਦੀ ਸੀ। ਉਹ ਕਾਲਜ ਬੱਸ ਵਿੱਚ ਵੱਟਸਐੱਪ ਮੈਸੇਜ ਕਰਦੇ।18 ਮਹੀਨੇ ਹਰ ਰੋਜ਼ ਉਹ ਮੈਸੇਜ ਕਰਦੇ ਰਹੇ। ਇਹ ਆਪਣੀਆਂ ਇੱਛਾਵਾਂ ਅਤੇ ਸੁਪਨਿਆਂ ਬਾਰੇ ਗੱਲ ਕਰਦੇ।ਕਾਲਜ ਦੇ ਦੂਜੇ ਸਾਲ ਵਿੱਚ ਉਸ ਨੇ ਜਾਪਾਨੀ ਭਾਸ਼ਾ ਦੀ ਕਲਾਸ ‘ਚ ਦਾਖ਼ਲਾ ਲੈ ਲਿਆ ਤਾਂ ਜੋ ਕਾਲਜ ਦੇ ਸਮੇਂ ਤੋਂ ਬਾਅਦ ਵੀ ਰੁਕ ਸਕਣ ਅਤੇ ਲੋਕਲ ਬੱਸ ‘ਚ ਘਰ ਜਾਣ।ਸ਼ੰਕਰ ਉਸ ਲਈ ਇੰਤਜ਼ਾਰ ਕਰਦਾ ਤਾਂ ਜੋ ਬਸ ‘ਚ ਉਸ ਨਾਲ ਗੱਲ ਕਰ ਸਕੇ।ਪਰ ਜੁਲਾਈ 2015 ਵਿੱਚ ਬੱਸ ਕੰਡਕਟਰ ਨੇ ਉਨ੍ਹਾਂ ਨੂੰ ਗੱਲ ਕਰਦਿਆਂ ਦੇਖ ਲਿਆ ਅਤੇ ਉਸ ਨੇ ਕੌਸਲਿਆ ਦੀ ਮਾਂ ਨੂੰ ਦੱਸ ਦਿੱਤਾ।
ਉਸੇ ਦਿਨ ਹੀ ਉਨ੍ਹਾਂ ਨੇ ਕੌਸਲਿਆ ਦਾ ਫੋਨ ਖੋਹ ਲਿਆ ਅਤੇ ਸ਼ੰਕਰ ਨੂੰ ਚਿਤਾਵਨੀ ਦਿੱਤੀ ਕਿ ਉਹ ਉਨ੍ਹਾਂ ਦੀ ਬੇਟੀ ਤੋਂ ਦੂਰ ਰਹੇ।ਉਸ ਦੇ ਮਾਤਾ ਪਿਤਾ ਨੇ ਉਸ ਨੂੰ ਡਰਾਇਆ ਕਿ ਸ਼ੰਕਰ ਉਸ ਨੂੰ *ਗਰਭਵਤੀ ਕਰ ਦੇਵੇਗਾ ਅਤੇ ਭੱਜ ਜਾਵੇਗਾ।*
ਉਹ ਸਾਰੀ ਰਾਤ ਰੌਂਦੀ ਰਹੀ ਅਤੇ ਅਗਲੇ ਉਠੀ ਤਾਂ ਦੇਖਿਆ ਕਿ ਘਰ ‘ਚ ਕੋਈ ਨਹੀਂ ਸੀ। ਉਸ ਨੇ ਆਪਣਾ ਫੋਨ ਲੱਭਿਆ ਅਤੇ ਸ਼ੰਕਰ ਨੂੰ ਆਪਣੇ ਮਾਪਿਆਂ ਨਾਲ ਹੋਈ ਲੜਾਈ ਬਾਰੇ ਦੱਸਿਆ। ਉਸ ਨੇ ਸ਼ੰਕਰ ਨੂੰ ਪੁੱਛਿਆ ਕਿ ਕੀ ਉਸ ਦਾ ਮਨਸ਼ਾ ਉਸ ਨੂੰ ਗਰਭਵਤੀ ਕਰਕੇ ਭੱਜਣ ਦੀ ਸੀ?ਸ਼ੰਕਰ ਨੇ ਕਿਹਾ, *ਜੇਕਰ ਤੈਨੂੰ ਅਜਿਹਾ ਲਗਦਾ ਹੈ ਤਾਂ ਆਪਾਂ ਹੁਣੇ ਭੱਜ ਜਾਂਦੇ ਹਾਂ ਤੇ ਵਿਆਹ ਕਰਵਾ ਲੈਂਦੇ ਹਾਂ।*
ਕੌਸਲਿਆ ਨੇ ਆਪਣੇ ਸਾਮਾਨ ਬੈਗ ‘ਚ ਪਾਇਆ ਅਤੇ ਘਰ ਛੱਡ ਕੇ ਲੋਕਲ ਬੱਸ ਅੱਡੇ ਵੱਲ ਚਲੀ ਗਈ। ਅਗਲੇ ਦਿਨ 12 ਜੁਲਾਈ 2015 ਨੂੰ ਉਹ ਮੰਦਿਰ ਗਏ ਅਤੇ ਉਨ੍ਹਾਂ ਨੇ ਵਿਆਹ ਕਰਵਾ ਲਿਆ।ਉਸ ਤੋਂ ਬਾਅਦ ਉਹ ਸਥਾਨਕ ਪੁਲਿਸ ਸਟੇਸ਼ਨ ਗਏ ਅਤੇ ਰਿਪੋਰਟ ਦਰਜ ਕਰਵਾਈ ਕਿ ਉਨ੍ਹਾਂ ਦਾ ਵਿਆਹ ਅੰਤਰਜਾਤੀ ਹੈ ਅਤੇ ਉਨ੍ਹਾਂ ਨੂੰ ਪੁਲਿਸ ਸੁਰੱਖਿਆ ਚਾਹੀਦੀ ਹੈ।
ਤਾਮਿਲ ਨਾਡੂ ਵਿੱਚ ਦਲਿਤ ਅਤੇ ਕਬਾਇਲੀ ਲੋਕ ਜਾਤੀ ਹਿੰਸਾ ਦੇ ਸ਼ਿਕਾਰ ਹੁੰਦੇ ਹਨ। ਉੱਥੇ ਇੱਕ ਸਾਲ ਵਿੱਚ ਇਨ੍ਹਾਂ ਲੋਕਾਂ ਦੇ ਖ਼ਿਲਾਫ਼ 1700 ਤੋਂ ਵੱਧ ਕੇਸ ਦਰਜ ਹੋਏ ਹਨ।

ਕੌਸਲਿਆ ਨੇ ਦੱਸਿਆ ਕਿ ਅਗਲੇ 8 ਮਹੀਨੇ ਉਸ ਦੀ ਜ਼ਿੰਦਗੀ ਦੇ ਬਿਹਤਰੀਨ ਦਿਨ ਸਨ। ਉਹ ਸ਼ੰਕਰ ਦੇ ਘਰ ਚਲੀ ਗਈ ਸੀ। ਉਥੇ ਉਹ ਸ਼ੰਕਰ ਦੇ ਪਰਿਵਾਰ ਨਾਲ ਰਹਿ ਰਹੀ ਸੀ।
ਉਹ ਕਾਲਜ ਛੱਡ ਕੇ 5000 ਰੁਪਏ ਦੀ ਤਨਖ਼ਾਹ ‘ਤੇ ਸੇਲਜ਼ਗਰਲ ਦੀ ਨੌਕਰੀ ਕਰਨ ਲੱਗੀ।ਕੌਸਲਿਆ ਦੇ ਮਾਪਿਆਂ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਵੱਖ ਕਰਨ ਲਈ ਪੂਰੀ ਵਾਹ ਲਾ ਦਿੱਤੀ। ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਸ਼ੰਕਰ ਨੇ ਉਨ੍ਹਾਂ ਦੀ ਬੇਟੀ ਨੂੰ ਅਗਵਾ ਕਰ ਲਿਆ ਹੈ।ਉਨ੍ਹਾਂ ਨੇ ਸ਼ੰਕਰ ਨੂੰ ਵੀ ਕੌਸਲਿਆ ਨੂੰ ਛੱਡਣ ਲਈ ਵੱਡੀ ਰਕਮ ਦਾ ਲਾਲਚ ਦਿੱਤਾ।ਕੌਸਲਿਆ ਨੇ ਦੱਸਿਆ ਕਿ ਸ਼ੰਕਰ ਦੇ ਕਤਲ ਤੋਂ ਇੱਕ ਹਫ਼ਤੇ ਬਾਅਦ ਵੀ ਉਸ ਦੇ ਮਾਪਿਆਂ ਨੇ ਉਸ ਨੂੰ ਘਰ ਵਾਪਸ ਆਉਣ ਲਈ ਕਿਹਾ ਪਰ ਉਸ ਨੇ ਮਨ੍ਹਾਂ ਕਰ ਦਿੱਤਾ।
ਉਸ ਦੇ ਪਿਤਾ ਨੇ ਉਸ ਨੂੰ ਕਿਹਾ, *ਜੇਕਰ ਅੱਜ ਤੋਂ ਬਾਅਦ ਤੈਨੂੰ ਕੁਝ ਹੋ ਜਾਂਦਾ ਹੈ ਤਾਂ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ।*ਪੁਲਿਸ ਨੇ ਪਤਾ ਲਗਾਇਆ ਕਿ ਕੌਸਲਿਆ ਦੇ ਪਿਤਾ ਨੇ 5 ਬੰਦਿਆਂ ਨੂੰ 50 ਹਜ਼ਾਰ ਰੁਪਏ ਧੀ ਅਤੇ ਜਵਾਈ ਨੂੰ ਦਿਨ ਦਿਹਾੜੇ ਮਾਰਨ ਲਈ ਫਿਰੌਤੀ ਦਿੱਤੀ, ਤਾਂ ਜੋ *ਜਨਤਕ ਤੌਰ ‘ਤੇ* ਇਹ ਸੰਦੇਸ਼ ਜਾਵੇ ਕਿ ਅੰਤਰ ਜਾਤੀ ਵਿਆਹ ਕਰਨ ਵਾਲਿਆਂ ਦਾ ਕੀ ਹਸ਼ਰ ਹੁੰਦਾ ਹੈ?ਇਸ ਕਤਲ ਦੇ 120 ਗਵਾਹ ਸਨ। ਕੌਸਲਿਆ 58 ਵਾਰ ਆਪਣੇ ਮਾਪਿਆਂ ਦੀ ਜ਼ਮਾਨਤ ਦੇ ਖ਼ਿਲਾਫ਼ ਅਦਾਲਤ ‘ਚ ਗਈ।
ਕੌਸਲਿਆ ਨੇ ਜੱਜ ਨੂੰ ਕਿਹਾ, *ਮੇਰੀ ਮਾਂ ਮੈਨੂੰ ਲਗਾਤਾਰ ਧਮਕਾ ਰਹੀ ਹੈ ਕਿ ਉਹ ਮੈਨੂੰ ਮਾਰ ਦੇਵੇਗੀ। ਉਸ ਨੇ ਮੈਨੂੰ ਕਿਹਾ ਕਿ ਸ਼ੰਕਰ ਨਾਲ ਵਿਆਹ ਕਰਵਾਉਣ ਤੋਂ ਚੰਗਾ ਹੈ ਤੂੰ ਨਰ ਜਾਏ।*ਦਸੰਬਰ ਵਿੱਚ ਜੱਜ ਅਲਾਮੇਲੂ ਨਟਰਾਜਨ ਨੇ ਕੌਸਲਿਆ ਦੇ ਪਿਤਾ ਸਣੇ 6 ਵਿਅਕਤੀਆਂ ਨੂੰ ਮੌਤ ਦੀ ਸਜ਼ਾ ਸੁਣਾਈ। ਹਾਲਾਂਕਿ ਉਸ ਦੀ ਮਾਂ ਅਤੇ ਦੋ ਹੋਰਾਂ ਨੂੰ ਰਿਹਾਅ ਕਰ ਦਿੱਤਾ ਗਿਆ।ਪਰ ਕੌਸਲਿਆ ਨੇ ਇਨ੍ਹਾਂ ਖ਼ਿਲਾਫ਼ ਵੀ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਕਿਉਂਕਿ ਉਸ ਦਾ ਮੰਨਣਾ ਹੈ ਕਿ ਉਸ ਦੀ ਮਾਂ ਵੀ ਬਰਾਬਰ ਦੀ ਦੋਸ਼ੀ ਹੈ।
ਸ਼ੰਕਰ ਦੀ ਹੱਤਿਆ ਤੋਂ ਬਾਅਦ ਉਹ ਟੁੱਟ ਗਈ ਸੀ ਅਤੇ ਆਪਣੀ ਜਾਣ ਲੈਣਾ ਚਾਹੁੰਦੀ ਸੀ। ਪਰ ਫਿਰ ਉਸ ਆਪਣੇ ਵਾਲ ਛੋਟੇ ਕਰਵਾਏ ਅਤੇ ਕਰਾਟੇ ਦੇ ਗੁਰ ਸਿੱਖੇ ਅਤੇ ਜਾਤੀ ਅਧਾਰਿਤ ਕਿਤਾਬਾਂ ਪੜਣੀਆਂ ਸ਼ੁਰੂ ਕੀਤੀਆਂ।
ਉਹ ਜਾਤੀਵਾਦ ਦੇ ਖ਼ਿਲਾਫ਼ ਕੰਮ ਕਰ ਰਹੀਆਂ ਜੱਥੇਬੰਦੀਆਂ ਨੂੰ ਮਿਲਣ ਲੱਗੀ ਅਤੇ ਜਾਤੀ ਖ਼ਿਲਾਫ਼ ਹੋਣ ਵਾਲੇ ਜੁਰਮਾਂ ‘ਤੇ ਆਵਾਜ਼ ਚੁੱਕਣ ਲੱਗੀ। ਉਸ ਨੇ ਪਰਾਈ ਖੇਡ ਸਿੱਖੀ, ਜਿਸ ਵਿੱਚ ਦਲਿਤਾਂ ਵੱਲੋਂ ਪਰੰਪਰਿਕ ਡਰੰਮ ਵਜਾਏ ਜਾਂਦੇ ਹਨ।
ਉਸ ਨੇ ਸਰਕਾਰ ਵੱਲੋਂ ਮਿਲੇ ਮੁਆਵਜ਼ੇ ਨਾਲ 4 ਕਮਰਿਆਂ ਵਾਲੇ ਘਰ ਨੂੰ ਬਣਵਾ ਕੇ ਸ਼ੰਕਰ ਦਾ ਸੁਪਨਾ ਪੂਰਾ ਕੀਤਾ ਅਤੇ ਪਿੰਡ ਵਿੱਚ ਗਰੀਬਾਂ ਦੇ ਬੱਚਿਆਂ ਲਈ ਇੱਕ ਕੋਚਿੰਗ ਸੈਂਟਰ ਵੀ ਖੋਲ੍ਹਿਆ।ਪਰਿਵਾਰ ਨੂੰ ਚਲਾਉਣ ਲਈ ਉਹ ਸਰਕਾਰੀ ਦਫ਼ਤਰ ਵਿੱਚ ਕਲਰਕ ਦੀ ਨੌਕਰੀ ਕਰ ਰਹੀ ਹੈ।
ਹਫਤੇ ਦੇ ਅਖ਼ੀਰ ਵਿੱਚ ਉਹ ਪੂਰੇ ਤਮਿਲਨਾਡੂ ਵਿੱਚ ਘੁੰਮਦੀ ਹੈ ਅਤੇ ਜਾਤੀਵਾਦ, ਆਨਰ ਕਿਲਿੰਗ ਦੇ ਖ਼ਿਲਾਫ਼ ਅਤੇ *ਪਿਆਰ ਦੇ ਮਹੱਤਵ* ਸਬੰਧੀ ਸੈਮੀਨਾਰਾਂ ‘ਚ ਭਾਸ਼ਣ ਦਿੰਦੀ ਹੈ।
ਉਹ ਕਹਿੰਦੀ ਹੈ, *ਪਿਆਰ ਪਾਣੀ ਵਾਂਗ ਹੁੰਦਾ ਹੈ, ਇਹ ਕੁਦਰਤੀ ਹੁੰਦਾ ਹੈ। ਉਹ ਹੋ ਜਾਂਦਾ ਹੈ। ਜੇਕਰ ਉਸ ਨੂੰ ਰੋਕਿਆ ਜਾਵੇ ਤਾਂ ਔਰਤਾਂ ਨੂੰ ਜਾਤੀਵਾਦ ਦੇ ਖ਼ਿਲਾਫ਼ ਵਿਦਰੋਹ ਕਰਨਾ ਪੈਂਦਾ ਹੈ।
ਬਹੁਤ ਸਾਰੇ ਉਸ ਦੀ ਮੁਹਿੰਮ ਨੂੰ ਪਸੰਦ ਨਹੀਂ ਕਰਦੇ ਅਤੇ ਉਸ ਨੂੰ ਫੇਸਬੁੱਕ ‘ਤੇ ਮਾਰਨ ਦੀਆਂ ਧਮਕੀਆਂ ਵੀ ਮਿਲਦੀਆਂ ਹਨ। ਇਸ ਲਈ ਉਸ ਨੂੰ ਪੁਲਿਸ ਸੁਰੱਖਿਆ ਵੀ ਦਿੱਤੀ ਗਈ ਹੈ।
ਸ਼ੰਕਰ ਦੀ ਮੌਤ ਤੋਂ ਬਾਅਦ ਡਾਕਟਰਾਂ ਨੇ ਉਸ ਦਾ ਫੋਨ ਕੌਸਲਿਆ ਨੂੰ ਦਿੱਤਾ। ਜਿਸ ਵਿੱਚ ਉਸ ਨਾਲ ਕਈ ਯਾਦਾਂ ਨਾਲ ਹਨ।ਸ਼ੰਕਰ ਨੇ ਕੌਸਲਿਆ ਨੂੰ 2015 ‘ਚ ਮੈਸੇਜ਼ ਕੀਤਾ ਸੀ, *ਪਤਾ ਨਹੀਂ ਕੀ ਆਖਾਂ, ਪਰ ਤੇਰੀ ਯਾਦ ਆ ਰਹੀ ਹੈ।ਕੌਸਲਿਆ ਨੇ ਜਵਾਬ ਦਿੱਤਾ ਸੀ, *ਮੈਨੂੰ ਵੀ।

Share:

Facebook
Twitter
Pinterest
LinkedIn
matrimonail-ads
On Key

Related Posts

Elevate-Visual-Studios
Ektuhi Gurbani App
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.