ਰਵੀ, ਲੁਧਿਆਣਾ

‘ਪੰਜਾਬੀ ਜਾਗਰਣ’ ਵੱਲੋਂ ਸ਼ੁਰੂ ਕੀਤੀ ਮੁਹਿੰਮ ‘ਮਾਂ ਬੋਲੀ ਲਹਿਰ, ਪਿੰਡ ਪਿੰਡ, ਸ਼ਹਿਰ ਸ਼ਹਿਰ’ ਰੋਜ਼ਾਨਾ ਲਗਾਤਾਰ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਦਇਆ ਰਾਮ ਮੈਮੋਰੀਅਲ ਹਾਈ ਸਕੂਲ, ਪੁਨੀਤ ਨਗਰ ਵਿਖੇ ਬੱਚਿਆਂ ਦੇ ਲੇਖ ਮੁਕਾਬਲਿਆਂ ਕਰਵਾਏ ਗਏ। ਇਸ ਮੌਕੇ ਬੱਚਿਆਂ ‘ਚ ਪੰਜਾਬੀ ਮਾਂ ਬੋਲੀ ਪ੍ਰਤੀ ਅਤੇ ਲੇਖ ਲਿਖਣ ਲਈ ਉਤਸੁਕਤਾ ‘ਤੇ ਪਿਆਰ ਸਾਫ਼ ਝਲਕ ਰਿਹਾ ਸੀ। ਬੱਚਿਆਂ ਨੇ ਲੇਖ ਮੁਕਾਬਲਿਆਂ ‘ਚ ਹਿੱਸਾ ਲੈਣ ਉਪਰੰਤ ਮਾਂ ਬੋਲੀ ਪ੍ਰਤੀ ਆਪਣੇ ਪਿਆਰ ਨੂੰ ਉਜਾਗਰ ਕੀਤਾ।

ਇਸ ਮੌਕੇ ਡਾਇਰੈਕਟਰ ਅਮਰਨਾਥ ਸ਼ਰਮਾ ਨੇ ‘ਪੰਜਾਬੀ ਜਾਗਰਣ’ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਲੇਖ ਮੁਕਾਬਲਿਆਂ ਰਾਹੀ ਪੰਜਾਬੀ ਮਾਂ ਬੋਲੀ ਨਾਲ ਜੋੜਨਾ ਭਵਿੱਖ ਲਈ ਬਹੁਤ ਹੀ ਵਧੀਆ ਗੱਲ ਸਿੱਧ ਹੋਵੇਗੀ। ਇਸ ਮੌਕੇ ਹੋਏ ਲੇਖ ਮੁਕਾਬਲਿਆਂ ‘ਚ ਕ੍ਰਿਤਿਕਾ ਨੇ ਪਹਿਲਾ, ਆਰੀਅਨ ਭਾਰਦਵਾਜ ਨੇ ਦੂਜਾ ਤੇ ਸਾਬੀਆ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਆਪਣੇ ਸ਼ਬਦਾਂ ਵਿੱਚ ਬੋਲਦੇ ਡਾਇਰੈਕਟਰ ਅਮਰਨਾਥ ਸ਼ਰਮਾ ਨੇ ਕਿਹਾ ਕਿ ਮਾਂ ਬੋਲੀ ਦੀ ਆਨ ਅਤੇ ਸ਼ਾਨ ਵੱਖਰੀ ਹੀ ਹੁੰਦੀ ਹੈ । ਮਾਂ ਬੋਲੀ ਮਨ ਨੂੰ ਸ਼ਾਤੀ ਪ੍ਰਦਾਨ ਕਰਦੀ ਹੈ ਅਤੇ ਆਤਮਿਕ ਅਨੰਦ ਦਿੰਦੀ ਹੈ । ਇਸ ਲਈ ਮਾਂ ਬੋਲੀ ਸਾਡੇ ਲਈ ਬੇਹੱਦ ਜ਼ਰੂਰੀ ਹੈ । ਇਸ ਮੌਕੇ ‘ਪੰਜਾਬੀ ਜਾਗਰਣ’ ਤੇ ਸਕੂਲ ਪਿੰ੍ਸੀਪਲ ਵੱਲੋਂ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਅਧਿਆਪਕਾ ਊਸ਼ਾ ਰਾਣੀ, ਪ੍ਰਰੀਤੀ ਰਾਣੀ, ਰਾਧਾ ਠਾਕੁਰ, ਰਜਨੀ ਅਤੇ ਸਮੂਹ ਸਟਾਫ ਹਾਜ਼ਰ ਸਨ।