Ad-Time-For-Vacation.png

ਥਾਈਲੈਂਡ: ਤਿੰਨ ਦਿਨਾਂ ਦੇ ਖ਼ਤਰਨਾਕ ਮਿਸ਼ਨ ਮਗਰੋਂ ਗੋਤਾਖੋਰਾਂ ਨੇ ਬੱਚਿਆਂ ਤੇ ਕੋਚ ਨੂੰ ਗੁਫ਼ਾ ‘ਚੋਂ ਸੁਰੱਖਿਅਤ ਬਾਹਰ ਕੱਢਿਆ

ਥਾਈਲੈਂਡ ਦੀ ਗੁਫ਼ਾ ਅੰਦਰ ਫਸੇ ਬਾਕੀ ਚਾਰ ਬੱਚਿਆਂ ਅਤੇ ਉਨ੍ਹਾਂ ਦੇ ਕੋਚ ਨੂੰ ਬਾਹਰ ਕੱਢ ਲਿਆ ਗਿਆ ਹੈ। 19 ਗੋਤਾਖੋਰ ਥਾਈਲੈਂਡ ਦੀ ਥਾਮ ਲਿਐਂਗ ਗੁਫ਼ਾ ਅੰਦਰ ਦਾਖਲ ਹੋਏ ਸਨ।ਪਿਛਲੇ 18 ਦਿਨਾਂ ਤੋਂ ਬੱਚੇ ਅਤੇ ਉਨ੍ਹਾਂ ਦੇ ਕੋਚ ਗੁਫ਼ਾ ਅੰਦਰ ਫਸੇ ਹੋਏ ਸਨ।ਇਹ ਐਲਾਨ ਥਾਈਲੈਂਡ ਨੇਵੀ ਸੀਲ ਵੱਲੋਂ ਕੀਤਾ ਗਿਆ ਹੈ ਜਿਸਦੇ ਕਮਾਂਡੋ ਇਸ ਮਿਸ਼ਨ ਵਿੱਚ ਸ਼ਾਮਲ ਸਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਰੇ ਸੁਰੱਖਿਅਤ ਹਨ ਅਤੇ
ਮਾਨਸਿਕ ਤੇ ਸਰੀਰਕ ਪੱਖੋਂ ਸਿਹਤਮੰਦ ਹਨ।
12 ਫੁੱਟਬਾਲ ਖਿਡਾਰੀ ਆਪਣੇ ਕੋਚ ਨਾਲ 23 ਜੂਨ ਨੂੰ ਗੁਫ਼ਾ ਅੰਦਰ ਫਸ ਗਏ ਸਨ। ਥੇਮ ਲਿਆਂਗ ਗੁਫ਼ਾ ਵਿੱਚ ਚੱਲੇ ਇਸ ਖ਼ਤਰਨਾਕ ਬਚਾਅ ਕਾਰਜ ਨੇ ਪੂਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਇਸ ਮਿਸ਼ਨ ਨੂੰ ਥਾਈਲੈਂਡ ਦੇ 40 ਅਤੇ 50 ਵਿਦੇਸ਼ੀ ਗੋਤਾਖੋਰਾਂ ਨੇ ਅੰਜਾਮ ਦਿੱਤਾ। ਇਹ ਬੇਹੱਦ ਖ਼ਤਰਨਾਕ ਮਿਸ਼ਨ ਸੀ।ਗੋਤਾਖੋਰ ਰੱਸੀਆਂ ਦੇ ਸਹਾਰੇ ਪਾਣੀ ਵਿੱਚ ਤੁਰਦੇ ਹੋਏ ਅਤੇ ਤੈਰਦੇ ਹੋਏ ਬੱਚਿਆਂ ਤੱਕ ਪਹੁੰਚੇ। ਗੋਤਾਖੋਰਾਂ ਦੇ ਚਿਹਰੇ ਨਕਾਬ ਨਾਲ ਢਕੇ ਹੋਏ ਸਨ।ਹਰ ਇੱਕ ਬੱਚੇ ‘ਤੇ ਦੋ ਗੋਤਾਖੋਰ ਲਗਾਏ ਗਏ ਸਨ। ਇਨ੍ਹਾਂ ਗੋਤਾਖੋਰਾਂ ਕੋਲ ਆਕਸੀਜਨ ਸਿਲੰਡਰ ਵੀ ਸੀ। ਇਨ੍ਹਾਂ ਲਈ ਹਨੇਰੀ ਗੁਫ਼ਾ ਅੰਦਰ ਪਹੁੰਚਣਾ ਬੇਹੱਦ ਔਖਾ ਕੰਮ ਸੀ।ਇਨ੍ਹਾਂ ਗੋਤਾਖੋਰਾਂ ਨੇ ਚੈਂਬਰ ਥ੍ਰੀ ਨਾਮੀ ਇੱਕ ਬੇਸ ਬਣਾਇਆ ਸੀ, ਜਿੱਥੇ ਬੱਚਿਆਂ ਨੂੰ ਗੁਫ਼ਾ ਅੰਦਰੋਂ ਬਾਹਰ ਕੱਢ ਲਿਆਂਦਾ ਜਾ ਰਿਹਾ ਸੀ।ਸ਼ੁੱਕਰਵਾਰ ਨੂੰ ਥਾਈ ਨੇਵੀ ਦੇ ਗੋਤਾਖੋਰ ਸਮਨ ਗੁਨਾਨ ਦੀ ਬਾਹਰ ਆਉਂਦੇ ਹੋਏ ਮੌਤ ਹੋ ਗਈ ਸੀ।
ਇਸ ਸਵਾਲ ਦਾ ਹਾਲੇ ਤੱਕ ਕੋਈ ਸੰਤੋਖਜਨਕ ਉੱਤਰ ਨਹੀਂ ਹੈ ਕਿ ਬੱਚੇ ਆਪਣੇ ਕੋਚ ਨਾਲ ਆਖ਼ਰ ਗੁਫ਼ਾ ਵਿੱਚ ਗਏ ਹੀ ਕਿਉਂ ਸਨ।ਬੀਬੀਸੀ ਥਾਈ ਮੁਤਾਬਕ ਟੀਮ ਆਪਣੀ ਫੁੱਟਬਾਲ ਪ੍ਰੈਕਟਿਸ ਲਈ ਸਥਾਨਕ ਸਮੇਂ ਮੁਤਾਬਕ ਸਵੇਰੇ ਦਸ ਵਜੇ ਕੋਚ ਇਕਾਟੋਲ ਨਾਲ ਪਹੁੰਚੀ। ਟੀਮ ਦੇ ਸਹਾਇਕ ਕੋਚ ਨੇ 10:42 ‘ਤੇ ਪ੍ਰੈਕਟਿਸ ਦੀ ਲਾਈਵ ਵੀਡੀਓ ਫੇਸਬੁੱਕ ‘ਤੇ ਸਾਂਝੀ ਕੀਤੀ ਸੀ।
ਬਾਅਦ ਦੁਪਹਿਰ ਲਗਪਗ 3 ਵਜੇ ਥਾਮ ਲੁਆਂਗ-ਖੁਨਾਮ ਨੰਗਨੌਨ ਨੈਸ਼ਨਲ ਪਾਰਕ ਦੇ ਸਟਾਫ ਨੇ ਗੁਫ਼ਾ ਦੇ ਮੁਹਾਣੇ ਉੱਤੇ ਗਿਆਰਾਂ ਸਾਈਕਲਾਂ ਖੜ੍ਹੀਆਂ ਦੇਖੀਆਂ ਜਿਸ ਮਗਰੋਂ ਉਨ੍ਹਾਂ ਨੇ ਤਹਿਕੀਕਾਤ ਸ਼ੁਰੂ ਕੀਤੀ।
ਬਾਅਦ ਵਿੱਚ ਇੱਕ ਲੜਕੇ ਦੇ ਪਿਤਾ ਨੇ ਸਟਾਫ਼ ਨੂੰ ਦੱਸਿਆ ਕਿ ਉਨ੍ਹਾਂ ਦਾ ਆਪਣੇ ਬੱਚੇ ਨਾਲ ਸੰਪਰਕ ਨਹੀਂ ਹੋ ਰਿਹਾ।ਮੁੱਢਲੀ ਖੋਜ 24 ਜੂਨ ਨੂੰ ਸ਼ੁਰੂ ਹੋਈ ਜਦੋਂ ਮਸਾਈ ਪੁਲਿਸ ਨੂੰ ਗੁੰਮਸ਼ੁਦਾ ਫੁੱਟਬਾਲ ਟੀਮ ਦੀ ਇਤਲਾਹ ਮਿਲੀ।ਹਾਲਾਂਕਿ ਕੁਝ ਸਥਾਨਕ ਰਿਪੋਰਟਾਂ ਮੁਤਾਬਕ ਬੱਚੇ ਅਭਿਆਸ ਤੋਂ ਬਾਅਦ ਆਪਣੇ ਇੱਕ ਟੀਮ ਮੈਂਬਰ ਲਈ ਸਰਪਰਾਈਜ਼ ਪਾਰਟੀ ਦਾ ਪ੍ਰਬੰਧ ਕਰਨ ਉੱਤਰੇ ਸਨ। ਇੱਕ ਲੜਕਾ ਗੇਮ, ਸ਼ਨਿੱਚਰਵਾਰ ਨੂੰ ਗੁਫ਼ਾ ਵਿੱਚ ਨਹੀਂ ਗਿਆ।ਉਸਨੇ ਕਾਓਸੋਡ ਨੂੰ ਦੱਸਿਆ ਕਿ ਉਹ ਤਿੰਨ ਵਾਰ ਗੁਫ਼ਾ ਵਿੱਚ ਗਏ ਸਨ ਪਰ ਬਰਸਾਤ ਦੇ ਦਿਨਾਂ ਵਿੱਚ ਨਹੀਂ।*ਅਸੀਂ ਗੁਫ਼ਾ ਵਿੱਚ ਜਾਣ ਤੋਂ ਪਹਿਲਾਂ ਤਿਆਰੀ ਕਰਦੇ ਸੀ। ਸਾਡੇ ਕੋਲ ਟਾਰਚਾਂ ਸਨ। ਅਸੀਂ ਗੁਫ਼ਾ ਵਿੱਚ ਜਾਣ ਤੋਂ ਪਹਿਲਾਂ ਹਮੇਸ਼ਾ ਖਾਂਦੇ ਸੀ ਅਤੇ ਯਕੀਨੀ ਬਣਾਉਂਦੇ ਸੀ ਕਿ ਗੁਫ਼ਾ ਵਿੱਚ ਜਾਣ ਵਾਲਾ ਹਰ ਕੋਈ ਤੰਦਰੁਸਤ ਹੋਵੇ।ਗੇਮ ਮੁਤਾਬਕ ਉਹ ਸਿਹਤ ਠੀਕ ਨਾ ਹੋਣ ਕਾਰਨ ਉਸ ਦਿਨ ਗੁਫ਼ਾ ਵਿੱਚ ਨਹੀਂ ਗਿਆ ਸੀ।
ਅਸੀਂ ਗੁਫ਼ਾ ਵਿੱਚ ਆਪਣੀ ਸਿਖਲਾਈ ਦੇ ਹਿੱਸੇ ਵਜੋਂ ਜਾਂਦੇ ਸੀ ਅਤੇ ਸਾਡੇ ਇੱਕ ਟੀਮ ਮੈਂਬਰ ਦਾ ਜਨਮ ਦਿਨ ਆ ਰਿਹਾ ਸੀ। ਅਜਿਹਾ ਲਗਦਾ ਹੈ ਕਿ ਉਹ ਗੁਫ਼ਾ ਵਿੱਚ ਕੋਈ ਸਰਪਰਾਈਜ਼ ਪਾਰਟੀ ਰੱਖ ਰਹੇ ਸਨ।*
ਟੀਮ ਆਪਣੀ ਫੁੱਟਬਾਲ ਪ੍ਰੈਕਟਿਸ ਲਈ ਸਥਾਨਕ ਸਮੇਂ ਮੁਤਾਬਕ ਸਵੇਰੇ ਦਸ ਵਜੇ ਕੋਚ ਇਕਾਟੋਲ ਨਾਲ ਪਹੁੰਚੀ ਸੀ।ਜਿਵੇਂ ਹੀ ਟੀਮ ਗੁਫ਼ਾ ਵਿੱਚ ਉੱਤਰੀ ਮਾਨਸੂਨ ਦਾ ਮੀਂਹ ਪੈਣ ਲੱਗ ਪਿਆ। ਜੰਗਲ ਵਿੱਚੋਂ ਮੀਂਹ ਦਾ ਪਾਣੀ ਗੁਫ਼ਾ ਦੇ ਅੰਦਰ ਉਤਰਨ ਲੱਗਿਆ ਅਤੇ ਰਾਹ ਬੰਦ ਹੋ ਗਿਆ।
ਅੰਦਰ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਸੀ ਜਿਸ ਕਰਕੇ ਬੱਚੇ ਅਤੇ ਉਨ੍ਹਾਂ ਦਾ ਕੋਚ ਗੁਫਾ ਦੀ ਡੂੰਘ ਵਿੱਚ ਫਸ ਗਏ। ਬੱਚੇ ਉੱਚੀ ਜ਼ਮੀਨ ਦੀ ਭਾਲ ਵਿੱਚ ਗੁਫ਼ਾ ਦੇ ਹੋਰ ਅੰਦਰ ਉੱਤਰਦੇ ਗਏ। ਇਹ ਗੁਫ਼ਾ 10,316 ਮੀਟਰ ਲੰਬੀ ਅਤੇ ਥਾਈਲੈਂਡ ਦੀ ਤੀਜੀ ਸਭ ਤੋਂ ਵੱਡੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.