Skip to content
Sunday, November 1, 2026 5°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਅਮਰੀਕਾ USA

ਪਾਕਿਸਤਾਨ ਦੇ ਪਹਿਲੇ ਸਿੱਖ ਅਫਸਰ ਨਾਲ ਕੀਤਾ ਇਹ ਸਲੂਕ, ਵਾਲਾਂ ਤੋਂ ਫੜ ਘੜੀਸਿਆ

By Admin Published 3 min read

ਪਾਕਿਸਤਾਨ ਦੇ ਲਾਹੌਰ ਤੋਂ ਇਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿਚ ਇਕ ਸਿੱਖ ਦੀ ਦਸਤਾਰ ਲੱਥੀ ਹੋਈ ਹੈ ਤੇ ਉਸ ਦੇ ਕੇਸ ਖਿੱਲਰੇ ਹੋਏ ਹਨ। ਇਹ ਸਿੱਖ ਲਾਹੌਰ ਪੁਲਿਸ ਦਾ ਪਹਿਲਾ ਸਿੱਖ ਅਫਸਰ ਗੁਲਾਬ ਸਿੰਘ ਹੈ। ਜੋ ਪਿਛਲੇ 15 ਸਾਲਾਂ ਤੋਂ ਟ੍ਰੈਫਿਕ ਵਾਰਡਨ ਦੇ ਤੌਰ ਉਤੇ ਆਪਣੀ ਡਿਊਟੀ ਕਰ ਰਿਹਾ ਹੈ। ਇਸ ਸਿੱਖ ਦਾ ਦੋਸ਼ ਹੈ ਕਿ ਉਸ ਤੋਂ ਜਬਰੀ ਘਰ ਖਾਲੀ ਕਰਵਾਇਆ ਗਿਆ ਹੈ। ਉਸ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਗਿਆ ਤੇ ਘਰ ਤੋਂ ਬਾਹਰ ਸੁੱਟ ਦਿੱਤਾ। ਗੁਲਾਬ ਸਿੰਘ ਆਪਣੇ ਬੱਚਿਆਂ ਨਾਲ ਬੇਦੀਆਂ ਰੋਡ ਉਤੇ ਡੇਰਾ ਚਹਿਲ ਨੇੜੇ ਰਹਿ ਰਿਹਾ ਸੀ।ਅੱਜ ਅਚਾਨਕ ਪੰਜਾਬ ਪੁਲਿਸ ਤੇ ਔਕਾਫ ਬੋਰਡ ਦੇ ਲੋਕ ਆਏ ਤੇ ਉਸ ਨੂੰ ਬੱਚਿਆਂ ਸਮੇਤ ਘਰੋਂ ਬਾਹਰ ਕੱਢ ਦਿੱਤਾ। ਵੀਡੀਓ ਵਿਚ ਇਹ ਸਿੱਖ ਦੱਸ ਰਿਹਾ ਹੈ ਕਿ ਉਸ ਨੂੰ ਕੋਈ ਨੋਟਿਸ ਜਾਰੀ ਨਹੀਂ ਕੀਤਾ ਗਿਆ। ਇਸ ਇਲਾਕੇ ਵਿਚ ਹਜ਼ਾਰਾਂ ਘਰ ਹਨ ਪਰ ਉਸ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ।
ਇਹ ਸਿੱਖ ਅਧਿਕਾਰੀਆਂ ਅੱਗੇ ਤਰਲੇ ਲੈ ਰਿਹਾ ਹੈ ਕਿ ਉਹ 1947 ਤੋਂ ਇਥੇ ਰਹਿ ਰਹੇ ਹਨ ਤੇ ਅੱਜ ਹੀ ਉਨ੍ਹਾਂ ਉਤੇ ਇਹ ਕਾਰਵਾਈ ਕਿਉਂ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਨੇ ਕੁਝ ਲੋਕਾਂ ਨੂੰ ਖੁਸ਼ ਕਰਨ ਲਈ ਇਹ ਕਾਰਵਾਈ ਕਰਵਾਈ ਹੈ। ਇਹ ਸਿੱਖ ਵੀਡੀਓ ਵਿਚ ਮਦਦ ਦੀ ਅਪੀਲ ਕਰ ਰਿਹਾ ਹੈ।
88 ਦਿਲ ਦੀ ਬੀਮਾਰੀ ਨਾਲ ਭਾਰਤ ‘ਚ ਲੱਖਾਂ ਲੋਕ ਗੁਆ ਰਹੇ ਹਨ ਜਾਨ, ਪੰਜਾਬ ਸਭ ਤੋਂ ਮੂਹਰੇ
ਨਵੀਂ ਦਿੱਲੀ— ਵਧਦੇ ਪ੍ਰਦੂਸ਼ਣ ਅਤੇ ਸੰਤੁਲਿਤ ਖੁਰਾਕ ਨਾ ਮਿਲਣ ਕਾਰਨ ਦੇਸ਼ ਦੇ ਜ਼ਿਆਦਾਤਰ ਲੋਕ ਦਿਲ ਦੀ ਬੀਮਾਰੀ ਦੇ ਸ਼ਿਕਾਰ ਹੋ ਰਹੇ ਹਨ। ਭਾਰਤ ਵਿਚ ਹਰ ਸਾਲ ਇਸ ਬੀਮਾਰੀ ਨਾਲ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਦੇ ਕਾਲਜ ਆਫ ਕਾਰਡੀਓਲੋਜੀ ਦੇ ਜਰਨਲ ਵਿਚ ਛਪੀ ਖੋਜ ਮੁਤਾਬਕ 16 ਸਾਲਾਂ ਵਿਚ ਅਮਰੀਕਾ ਤੇ ਭਾਰਤ ਵਿਚ ਦਿਲ ਦੇ ਮਰੀਜ਼ਾਂ ਵਿਚ ਬਹੁਤ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਖੋਜ ਵਿਚ ਦੱਸਿਆ ਗਿਆ ਹੈ ਕਿ ਭਾਰਤ ਵਿਚ 1990 ਵਿਚ ਜਿਥੇ ਇਕ ਲੱਖ ਲੋਕਾਂ ਵਿਚ 115.7 ਲੋਕ ਦਿਲ ਦੇ ਮਰੀਜ਼ ਹੋਇਆ ਕਰਦੇ ਸਨ, ਉਹ 2016 ਤੱਕ 209.1 ਹੋ ਗਏ ਹਨ। ਭਾਰਤ ਵਿਚ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੇ ਅੰਕੜੇ 34 ਫੀਸਦੀ ਵਧੇ ਹਨ। 2016 ਵਿਚ ਕਾਰਡੀਓਵਸਕੁਲਕ ਡਿਸੀਜ਼ ਕਾਰਨ ਭਾਰਤ ਵਿਚ ਜਿਥੇ ਲਗਭਗ 62.6 ਮਿਲੀਅਨ ਲੋਕਾਂ ਦੀ ਸਮੇਂ ਤੋਂ ਪਹਿਲਾਂ ਹੀ ਮੌਤ ਹੋਈ, ਉਥੇ ਅਮਰੀਕਾ ਵਿਚ ਇਹ ਅੰਕੜਾ ਪਿਛਲੇ ਸਾਲਾਂ ਦੇ ਮੁਕਾਬਲੇ ਘਟ ਕੇ 12.7 ਮਿਲੀਅਨ ‘ਤੇ ਪਹੁੰਚ ਗਿਆ। ਅੰਕੜੇ ਮੁਤਾਬਕ ਭਾਰਤ ਵਿਚ ਦਿਲ ਦੀ ਬੀਮਾਰੀ ਨਾਲ ਜ਼ਿਆਦਾਤਰ ਪੰਜਾਬ ਦੇ ਲੋਕ ਬੀਮਾਰ ਹਨ। ਉਥੇ ਮਿਜ਼ੋਰਮ ਵਿਚ ਦਿਲ ਦੇ ਮਰੀਜ਼ਾਂ ਦੀ ਗਿਣਤੀ ਸਭ ਤੋਂ ਘੱਟ ਪਾਈ ਗਈ ਹੈ।
ਖੋਜ ਵਿਚ ਕਿਹਾ ਗਿਆ ਹੈ ਕਿ ਸਮਾਂ ਆ ਗਿਆ ਹੈ ਕਿ ਭਾਰਤ ਸਰਕਾਰ ਵੀ ਦਿਲ ਦੀ ਬੀਮਾਰੀ ਨਾਲ ਹੋਣ ਵਾਲੀਆਂ ਸਮੇਂ ਤੋਂ ਪਹਿਲਾਂ ਮੌਤਾਂ ਰੋਕਣ ਲਈ ਪਾਲਿਸੀ ਬਣਾਏ, ਜਿਸ ਵਿਚ ਹੈਲਦੀ ਲਾਈਫਸਟਾਈਲ ਲਈ ਗਾਈਡਲਾਈਨ ਜਾਰੀ ਕਰਨ ਦੀ ਲੋੜ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਅਮਰੀਕਾ USA →
Share on WhatsApp