ਚੰਡੀਗੜ੍ਹ- ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਅਦ ਹੋਈ ਹਿੰਸਾ ਤੇ ਭੰਨ ਤੋੜ ਦਾ ਨੁਕਸਾਨ ਸਵਾ ਦੋ ਸੌ ਕਰੋੜ ਰੁਪਏ ਤੱਕ ਪਹੁੰਚਦਾ ਹੈ। ਪੰਜਾਬ ਸਰਕਾਰ ਪਹਿਲਾ ਹੀ 100 ਕਰੋੜ ਦਾ ਨੁਕਸਾਨ ਦੱਸ ਚੁੱਕੀ ਸੀ। ਹੁਣ ਹਰਿਆਣਾ ਸਰਕਾਰ ਨੇ ਨੁਕਸਾਨ ਦਾ ਬਿਊਰਾ ਸੌਂਪਦੇ ਹੋਏ 120 ਕਰੋੜ ਤੋਂ ਵੱਧ ਦਾ ਨੁਕਸਾਨ ਦੱਸਿਆ ਹੈ।
ਸਮੇਂ ਦੀ ਕਮੀ ਦੇ ਕਾਰਨ ਹਾਈ ਕੋਰਟ ਵਿੱਚ ਪਟੀਸ਼ਨ ‘ਤੇ ਪੂਰੀ ਸੁਣਵਾਈ ਭਾਵੇਂ ਨਹੀਂ ਹੋ ਸਕੀ, ਪ੍ਰੰਤੂ ਹਰਿਆਣਾ ਸਰਕਾਰ ਵੱਲੋਂ ਸੌਂਪੀ ਜਾਣਕਾਰੀ ‘ਤੇ ਹਾਈ ਕੋਰਟ ਨੇ ਡੇਰਾ ਸੱਚਾ ਸੌਦਾ ਤੋਂ ਜਵਾਬ ਮੰਗ ਲਿਆ ਹੈ। ਇਸ ਦੀ ਸੁਣਵਾਈ ਸ਼ੁਰੂ ਹੁੰਦੇ ਸਾਰ ਹਰਿਆਣਾ ਸਰਕਾਰ ਵੱਲੋਂ ਸੌਂਪੀ ਗਈ ਅਰਜ਼ੀ ਦੇ ਨਾਲ ਨੁਕਸਾਨ ਦਾ ਬਿਊਰਾ ਦਿੱਤਾ ਗਿਆ। ਕੋਰਟ ਵਿੱਚ ਦਿੱਤੀ ਅਰਜ਼ੀ ਦੇ ਅਨੁਸਾਰ ਹਰਿਆਣਾ ਵਿੱਚ 18,29,37,977 ਰੁਪਏ ਦੀ ਜਾਇਦਾਦ ਨੂੰ ਨੁਕਸਾਨ ਹੋਇਆ ਅਤੇ ਮਾਲੀ ਨੁਕਸਾਨ ਦੇ ਤੌਰ ‘ਤੇ 80,57,63,058 ਰੁਪਏ ਦੀ ਰਕਮ ਦੱਸੀ ਗਈ ਅਤੇ ਵਿਵਸਥਾ ਲਈ ਖਰਚ 20,09,33,824 ਰੁਪਏ ਦੱਸਿਆ ਗਿਆ ਹੈ। ਇਸ ਅਰਜ਼ੀ ਉਤੇ ਹਾਈ ਕੋਰਟ ਨੇ ਡੇਰਾ ਸੱਚਾ ਸੌਦਾ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ। ਇਸ ਮੌਕੇ ਡੇਰੇ ਵੱਲੋਂ ਅਰਜ਼ੀ ਦਾਖਲ ਕਰਦੇ ਹੋਏ ਇਸ ਪਟੀਸ਼ਨ ‘ਤੇ ਹੀ ਸਵਾਲ ਕੀਤੇ ਗਏ ਹਨ। ਪਟੀਸ਼ਨ ਦੀ ਮਾਨਤਾ ‘ਤੇ ਸਵਾਲ ਚੁੱਕਦੇ ਹੋਏ ਡੇਰੇ ਦੇ ਵਕੀਲ ਨੇ ਪਟੀਸ਼ਨ ਰੱਦ ਕਰਨ ਦੀ ਅਪੀਲ ਕੀਤੀ। ਹਾਈ ਕੋਰਟ ਨੇ ਕਿਹਾ ਕਿ ਉਹ ਇਸ ਅਰਜ਼ੀ ‘ਤੇ ਛੇ ਫਰਵਰੀ ਨੂੰ ਸੁਣਵਾਈ ਕਰਨਗੇ ਅਤੇ ਫਿਰ ਦੇਖਣਗੇ ਕਿ ਜਨਹਿੱਤ ਵਿੱਚ ਕੀ ਹੈ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


