ਗੁਰਬਚਨ ਸਿੰਘ ਬੌਂਦਲੀ, ਸਮਰਾਲਾ : ਪਿੰਡ ਗਹਿਲੇਵਾਲ ਦੇ ਉਦਾਸੀਨ ਡੇਰਾ ਭੋਰਾ ਸਾਹਿਬ ਵਿਖੇ ਸਾਲਾਨਾ ਸੰਤ ਸਮਾਗਮ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਮਹੰਤ ਭਰਪੂਰ ਦਾਸ ਤੇ ਮਹੰਤ ਮਨਮੋਹਨ ਦਾਸ ਨੇ ਦੱਸਿਆ ਕੱਤਕ ਸੁਦੀ ਇਕਾਦਸ਼ੀ ਵਾਲੇ ਦਿਨ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ। ਭੋਗ ਉਪਰੰਤ ਭਾਈ ਜਸਵੀਰ ਸਿੰਘ ਬੀਰ ਦੇ ਜਥੇ ਵੱਲੋਂ ਬੀਰ ਰਸੀ ਵਾਰਾਂ ਸੰਗਤ ਨੂੰ ਸੁਣਾਈਆਂ ਗਈਆਂ। ਇਸ ਮੌਕੇ ਬਾਬਾ ਬਲਵਿੰਦਰ ਦਾਸ ਮੁੱਲਾਂਪੁਰ ਵਾਲੇ, ਬਾਬਾ ਬਿੰਦਰ ਸਿੰਘ ਜੰਡਪੁਰ ਝੂੰਗੀਆਂ, ਬਾਬਾ ਬਿੱਟੂ ਭਰਥਲਾ ਠੰਡੀ ਖੂਹੀ ਵਾਲੇ, ਬਾਬਾ ਦਲਜੀਤ ਸਿੰਘ ਫ਼ਤਹਿਗੜ੍ਹ ਜੱਟਾਂ, ਬਾਬਾ ਗੁਰਿੰਦਰ ਸਿੰਘ ਡੂੰਮਛੇੜੀ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਹਲਕਾ ਵਿਧਾਇਕ, ਬਾਬਾ ਮਿਹਰ ਸਿੰਘ ਆਦਿ ਤੋਂ ਇਲਾਵਾ ਹੋਰ ਸੰਤ ਮਹਾਪੁਰਖਾਂ ਨੇ ਸੰਤ ਸਮਾਗਮ ‘ਚ ਹਾਜਰੀ ਭਰੀ। ਇਸ ਮੌਕੇ ਆਏ ਸੰਤ ਮਹਾਪੁਰਖਾਂ ਦਾ ਸਨਮਾਨ ਕੀਤਾ ਗਿਆ ਤੇ ਇਲਾਕੇ ਦੀ ਸੰਗਤ ਨੇ ਬੜੀ ਸ਼ਰਧਾ ਨਾਲ ਮੱਥਾ ਟੇਕਿਆ। ਇਸ ਦੌਰਾਨ ਸੰਗਤ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ


