ਸੰਜੀਵ ਗੁਪਤਾ, ਜਗਰਾਓਂ : ਸਥਾਨਕ ਲਾਜਪਤ ਰਾਏ ਡੀਏਵੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਨਗਰ ਕੌਂਸਲ ਦੇ ਸਹਿਯੋਗ ਨਾਲ ਸਵੱਛਤਾ ਰੈਲੀ ਰਾਹੀਂ ਸਫਾਈ ਦੀ ਮਹੱਤਤਾ ਨੂੰ ਦਰਸਾਇਆ। ਵਿਦਿਆਰਥਣਾਂ ਨੇ ਸਫਾਈ ਦੀ ਮਹੱਤਤਾ ਨੂੰ ਦਰਸਾਉਂਦੇ ਜਿਥੇ ਬੈਨਰ, ਤਖ਼ਤੀਆਂ ਰਾਹੀਂ ਸੁਨੇਹੇ ਲੋਕਾਂ ਤਕ ਪਹੁੰਚਾਏ, ਉਥੇ ਕਵਿਤਾਵਾਂ ਰਾਹੀਂ ਸਫਾਈ ਨੂੰ ਅਪਣਾਉਂਦਿਆਂ ਨਿਰੋਗ ਰਹਿਣ ਦਾ ਸੁਨੇਹਾ ਦਿੱਤਾ।

ਇਹ ਰੈਲੀ ਜਗਰਾਓਂ ਨਗਰ ਕੌਂਸਲ ਦਫ਼ਤਰ ਤੋਂ ਸ਼ੁਰੂ ਹੋਈ ਜਿਥੇ ਨਗਰ ਕੌਂਸਲ ਦੇ ਪ੍ਰਧਾਨ ਤੇ ਅਧਿਕਾਰੀਆਂ ਨੇ ਕਾਲਜ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਸਿਰਫ ਘਰ ਦੀ ਸਾਫ ਸਫਾਈ ਤਕ ਹੀ ਸੀਮਤ ਰਹਿਣਾ ਠੀਕ ਨਹੀਂ, ਆਪਣਾ ਆਲਾ ਦੁਆਲਾ ਤੇ ਇਲਾਕੇ ਨੂੰ ਸਾਫ ਰੱਖਣ ‘ਚ ਬਣਦੇ ਫ਼ਰਜ਼ ਨਿਭਾਉਣ ਨਾਲ ਹੀ ਜਿਥੇ ਸਫਾਈ, ਉਥੇ ਖੁਦਾਈ ਦੇ ਵਾਕ ਨੂੰ ਸੱਚ ਸਾਬਤ ਕੀਤਾ ਜਾ ਸਕਦਾ ਹੈ। ਅੱਜ ਦੀ ਰੈਲੀ ਰਾਹੀਂ ਵਿਦਿਆਰਥੀਆਂ ਨੇ ਪਲਾਸਟਿਕ ਦੀ ਵਰਤੋਂ ਤੋਂ ਵੀ ਤੋਬਾ ਕਰਨ ਦਾ ਸੁਨੇਹਾ ਦਿੰਦਿਆਂ ਇਸ ਦੇ ਨੁਕਸਾਨ ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਡਾ. ਨੀਤੀ ਜੈਨ, ਪੋ੍. ਤਮੰਨਾ, ਕਮਲਪ੍ਰਰੀਤ ਕੌਰ ਹਾਜ਼ਰ ਸਨ।